01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੀ.ਯੂ. ਸਕਿੱਲ ਟੂ ਮਾਰਕੀਟ ਹੱਬ ਲਈ ਪਿ੍ੰਸੀਪਲ ਡਾ. ਨੀਨਾ ਅਨੇਜਾ ਦੀ ਜ਼ਿਲ੍ਹਾ ਮੋਗਾ ਦੇ ਨੋਡਲ ਅਫ਼ਸਰ ਵਜੋਂ ਨਿਯੁਕਤੀ <br/>

Ad Position 21
No active advertisement
ਅਜੀਤ ਡੈਸਕ 03-06-2026
ਮੋਗਾ, 2 ਜੂਨ (ਜਸਪਾਲ ਸਿੰਘ ਬੱਬੀ)-ਪਿ੍ੰਸੀਪਲ ਡਾ. ਨੀਨਾ ਅਨੇਜਾ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਨ ਕਾਲਜ ਕੌਂਸਲ ਡਿਵੈਲਪਮੈਂਟ ਦੇ ਅਧੀਨ ਸਥਾਪਿਤ ਪੀ.ਯੂ. ਸਕਿੱਲ ਟੂ ਮਾਰਕੀਟ ਹੱਬ ਦੇ ਨੋਡਲ ਅਫ਼ਸਰ (ਸਾਲ 2026-27 ਲਈ) ਨਿਯੁਕਤ ਹੋਣਾ ਐਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਡਾ. ਨੀਨਾ ਅਨੇਜਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਅਤੇ ਡੀ.ਸੀ.ਡੀ.ਸੀ. ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਸਨਮਾਨ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿਚ ਵਿਵਹਾਰਿਕ ਹੁਨਰ ਅਤੇ ਉਦਯੋਗਿਕ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ | ''ਸਕਿੱਲ ਟੂ ਮਾਰਕੀਟ ਹੱਬ'' ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਨੂੰ ਆਤਮ-ਨਿਰਭਰ ਅਤੇ ਰੁਜ਼ਗਾਰ ਯੋਗ ਬਣਾਉਣਾ ਹੈ | ਡਾ. ਨੀਨਾ ਅਨੇਜਾ ਨੇ ਆਪਣੀ ਨਿਯੁਕਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਕਾਲਜਾਂ ਦੇ ਸਹਿਯੋਗ ਨਾਲ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਮੋਗਾ ਦੇ ਸਿੱਖਿਅਕ ਵਰਗ, ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੇ ਡਾ. ਨੀਨਾ ਅਨੇਜਾ ਨੂੰ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਡਾ. ਨੀਨਾ ਅਨੇਜਾ ਦੀ ਇਹ ਨਿਯੁਕਤੀ ਮੋਗਾ ਜ਼ਿਲ੍ਹਾ ਦੇ ਵਿਦਿਆਰਥੀਆਂ ਨੂੰ ਨਵੀਆਂ ਸੰਭਾਵਨਾਵਾਂ ਪ੍ਰਦਾਨ ਕਰੇਗੀ ਅਤੇ ਸ਼ਹਿਰ ਦੀ ਸਿੱਖਿਅਕ ਪਹਿਚਾਣ ਨੂੰ ਹੋਰ ਮਜ਼ਬੂਤ ਕਰੇਗੀ | ਡਾ. ਨੀਨਾ ਅਨੇਜਾ ਦੀ ਨਿਯੁਕਤੀ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੋਗਾ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਹੁਨਰ ਆਧਾਰਿਤ ਸਿੱਖਿਆ ਦੇ ਹੋਰ ਵਧੀਆ ਮੌਕੇ ਪ੍ਰਾਪਤ ਹੋਣਗੇ ਅਤੇ ਕੰਪਿਊਟਰ, ਫ਼ੈਸ਼ਨ ਡਿਜ਼ਾਇਨਿੰਗ, ਫੂਡ, ਹੈਰੀਟੇਜ ਆਈਟਮ ਅਤੇ ਫਾਈਨ ਆਰਟਸ ਆਦਿ ਦੇ ਵਿਸ਼ਿਆਂ ਦੇ ਹੁਨਰ ਨੂੰ ਨਿਖਾਰਨ ਦਾ ਵਧੀਆ ਉਪਰਾਲਾ ਹੈ |

Ad Position 22
No active advertisement
ਪਿਛਲੀ ਖ਼ਬਰ ਸਚਦੇਵਾ ਪਰਿਵਾਰ ਨੂੰ ਲਗਾਤਾਰ ਜਿੱਤ ਦਿਵਾ ਕੇ ਵਾਰਡ ਵਾਸੀਆਂ ਵੱਡਾ ਮਾਣ ਦਿੱਤਾ-ਰਾਜੂ ਸਚਦੇਵਾ ਅਗਲੀ ਖ਼ਬਰ ਵਿਸ਼ਵਕਰਮਾ ਆਟੋ ਯੂਨੀਅਨ ਵਲੋਂ ਕੌਂਸਲਰ ਅਰਵਿੰਦਰ ਸਿੰਘ ਕਾਹਨਪੁਰੀਆ ਦਾ ਸਨਮਾਨ
Ad Position 24