01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਚਦੇਵਾ ਪਰਿਵਾਰ ਨੂੰ ਲਗਾਤਾਰ ਜਿੱਤ ਦਿਵਾ ਕੇ ਵਾਰਡ ਵਾਸੀਆਂ ਵੱਡਾ ਮਾਣ ਦਿੱਤਾ-ਰਾਜੂ ਸਚਦੇਵਾ

Ad Position 21
No active advertisement
ਅਜੀਤ ਡੈਸਕ 03-06-2026
ਕੋਟ ਈਸੇ ਖਾਂ, 2 ਜੂਨ (ਗੁਰਮੀਤ ਸਿੰਘ ਖਾਲਸਾ)-ਨਗਰ ਪੰਚਾਇਤ ਚੋਣਾਂ ਵਿਚ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਕੇਸ਼ ਕੁਮਾਰ ਰਾਜੂ ਸਚਦੇਵਾ ਪੁੱਤਰ ਸਾਬਕਾ ਕੌਂਸਲਰ ਸੁਰਿੰਦਰਪਾਲ ਸਚਦੇਵਾ ਜੋ 29 ਮਈ ਨੂੰ ਆਏ ਚੋਣ ਨਤੀਜਿਆਂ ਵਿਚ ਜੇਤੂ ਐਲਾਨੇ ਗਏ¢ ਉਨ੍ਹਾਂ ਵਲੋਂ ਆਪਣੀ ਇਸ ਜਿੱਤ ਨੂੰ ਲੈ ਕੇ ਆਪਣੇ ਵਾਰਡ ਨਿਵਾਸੀਆਂ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ¢ ਇਸ ਜਿੱਤ ਨੂੰ ਲੈ ਕੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਮੁਕੇਸ਼ ਕੁਮਾਰ ਰਾਜੂ ਸਚਦੇਵਾ ਨੇ ਕਿਹਾ ਕਿ ਸ਼ਹਿਰ ਅਤੇ ਵਾਰਡ ਵਾਸੀਆਂ ਵਲੋਂ ਹਮੇਸ਼ਾ ਮਿਲਦੇ ਰਹੇ ਚੰਗੇ ਪਿਆਰ ਸਦਕਾ ਸਚਦੇਵਾ ਪਰਿਵਾਰ ਨੂੰ ਚੌਥੀ ਵਾਰ ਜਿੱਤ ਪ੍ਰਾਪਤ ਹੋਈ¢ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸੁਰਿੰਦਰਪਾਲ ਸਚਦੇਵਾ ਨੇ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਡਟ ਕੇ ਸਾਥ ਦਿੱਤਾ ਤੇ ਵਿਕਾਸ ਦੇ ਜਿਹੜੇ ਵੀ ਕੰਮ ਸਨ ਉਹ ਮੂਹਰੇ ਹੋ ਕੇ ਸਿਰੇ ਲਾਏ ਤੇ ਹਰ ਚੋਣ ਵਿਚ ਲੋਕਾਂ ਦਾ ਵੱਡਾ ਪਿਆਰ ਮਿਲਿਆ¢
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਨਾਲ ਬਣੇ ਦੁਬਿਧਾ ਕੇਂਦਰ <br/> ਅਗਲੀ ਖ਼ਬਰ ਪੀ.ਯੂ. ਸਕਿੱਲ ਟੂ ਮਾਰਕੀਟ ਹੱਬ ਲਈ ਪਿ੍ੰਸੀਪਲ ਡਾ. ਨੀਨਾ ਅਨੇਜਾ ਦੀ ਜ਼ਿਲ੍ਹਾ ਮੋਗਾ ਦੇ ਨੋਡਲ ਅਫ਼ਸਰ ਵਜੋਂ ਨਿਯੁਕਤੀ...
Ad Position 24