04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਇਕਜੁੱਟ ਹੋਣ-ਬਹਿਰਾਮਕੇ, ਗਿੱਲ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਧਰਮਕੋਟ, 5 ਜੂਨ (ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਧਰਮਕੋਟ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, ਰਣਜੀਤ ਸਿੰਘ ਭਿੰਡਰ ਕਲਾਂ, ਬਾਜ਼ ਸਿੰਘ ਸੰਗਲਾ, ਮਾ. ਮੇਵਾ ਸਿੰਘ ਸਾਦੀਵਾਲਾ ਦੀ ਅਗਵਾਈ ਹੇਠ ਕੀਤੀ ਗਈ | ਜਿਸ 'ਚ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੀਜ਼ਲ ਪੈਟਰੋਲ ਦੀਆ ਕੀਮਤਾਂ 'ਚ ਹੋਏ ਵੱਡੇ ਵਾਧੇ ਨਾਲ ਲੋਕਾਂ 'ਚ ਹਾਹਾਕਾਰ ਮੱਚ ਗਈ ਹੈ | ਕਿਸਾਨਾਂ ਮਜ਼ਦੂਰਾਂ ਦਾ ਕਰਜ਼ੇ ਤੇ ਮਹਿੰਗਾਈ ਕਾਰਨ ਪਹਿਲਾਂ ਹੀ ਆਰਥਿਕ ਮੰਦਹਾਲੀ ਨਾਲ ਘਰਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਉੱਪਰੋਂ ਸਰਕਾਰਾਂ ਵਲੋਂ ਤੇਲ ਕੀਮਤਾਂ 'ਚ ਹੋਏ ਵਾਧੇ ਨੇ ਲੋਕਾਂ ਦਾ ਲੱਕ ਤੋੜਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਵਧ ਰਹੀ ਮਹਿੰਗਾਈ ਨੂੰ ਤੁਰੰਤ ਠੱਲ੍ਹ ਪਾਉਣ ਤੇ ਕਿਸਾਨਾਂ ਸਿਰ ਚੜ੍ਹੇ ਸਮੁੱਚੇ ਕਰਜੇ 'ਤੇ ਲਕੀਰ ਮਾਰੇ ਤਾਂ ਜੋ ਕਿਸਾਨ ਮੰਦਹਾਲੀ 'ਚੋਂ ਨਿਕਲ ਸਕੇ¢ ਬਹਿਰਾਮ ਕੇ ਨੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ¢ ਉਨ੍ਹਾਂ ਕਿਹਾ ਕਿ ਯੂਰੀਆ ਖਾਦ ਦੀ ਘਾਟ ਤੁਰੰਤ ਪੂਰੀ ਕੀਤੀ ਜਾਵੇ ਤੇ ਅਸੀਂ ਪਹਿਲੀ ਵਾਰ ਦੇਖਿਆ ਕਿ ਕਿਸਾਨਾਂ ਨੂੰ ਆਪਣੇ ਪੈਸੇ ਬੈਂਕਾਂ 'ਚ ਜਮਾਂ ਕਰਵਾਏ ਹੋਏ ਨਹੀਂ ਮਿਲ ਰਹੇ | ਇਸ ਮੌਕੇ ਜਸਵੰਤ ਸਿੰਘ ਕੈਸ਼ੀਅਰ ਰੰਡਿਆਲਾ, ਰਾਜਵਿੰਦਰ ਸਿੰਘ ਵਿਰਕ ਇਕਾਈ ਪ੍ਰਧਾਨ, ਲਖਵਿੰਦਰ ਸਿੰਘ, ਭਗਵੰਤ ਸਿੰਘ ਮੰਦਰ, ਬਲਦੇਵ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ, ਮਹਿੰਦਰ ਸਿੰਘ, ਨਿਰਮਲ ਸਿੰਘ ਅਮੀਵਾਲਾ, ਗੁਰਬਚਨ ਸਿੰਘ ਕੋਟ ਮੁਹੰਮਦ ਖਾਂ, ਗੁਰਪ੍ਰੀਤ ਸਿੰਘ ਗੋਪੀ ਟੋਲ ਪਲਾਜ਼ਾ, ਅਮਰੀਕ ਸਿੰਘ, ਗੁਰਦੇਵ ਸਿੰਘ, ਨਿਸ਼ਾਨ ਸਿੰਘ ਲੌਂਗੀਵਿੰਡ, ਹਰਪ੍ਰੀਤ ਸਿੰਘ ਲਲਿਹਾਂਦੀ ਜ਼ਿਲ੍ਹਾ ਸਕੱਤਰ, ਅਮਨਦੀਪ ਸਿੰਘ, ਰਾਜਾ ਕਲਸੀ, ਜਗਰਾਜ ਸਿੰਘ, ਤਰਸੇਮ ਸਿੰਘ ਸੰਗਲਾ, ਧਰਮ ਸਿੰਘ, ਕਰਨੈਲ ਸਿੰਘ ਸ਼ੇਰੇਵਾਲਾ, ਅੰਗਰੇਜ਼ ਸਿੰਘ ਮੀਤ ਪ੍ਰਧਾਨ, ਅੰਗਰੇਜ਼ ਕਪੂਰ, ਬਾਪੂ ਗੁਰਬਚਨ ਸਿੰਘ ਮਨਸੂਰ ਦੇਵਾ, ਕਿੱਕਰ ਸਿੰਘ, ਸਾਦੀਵਾਲਾ, ਜੱਸ ਗੜ•ਾ, ਬਲਵੀਰ ਸਿੰਘ ਨਿਹੰਗ ਸਿੰਘ, ਆਦਿ ਕਿਸਾਨ ਆਗੂ
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਸਮਾਜ ਸਭਾ ਵਲੋਂ ਨਗਰ ਨਿਗਮ 'ਚ ਚੁਣੇ ਗਏ ਐਮ.ਸੀ. ਦਾ ਸਨਮਾਨ <br/> ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਅਧਿਆਪਕਾਂ ਨੂੰ ਕੀਤਾ ਜਾਗਰੂਕ -ਹਰਿਆ ਭਰਿਆ ਵਾਤਾ...
Ad Position 24