04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਵਲੋਂ ਮੋਗਾ ਤੋਂ ਧਾਰਮਿਕ ਯਾਤਰਾ ਰਵਾਨਾ ਪ੍ਰਦੇਸ਼ ਪ੍ਰਧਾਨ ਨੇ ਦਿਖਾਈ ਹਰੀ ਝੰਡੀ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਮੋਗਾ, 5 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਬਜਰੰਗ ਦਲ, ਮੋਗਾ ਵਲੋਂ ਸ਼ਰਧਾਲੂਆਂ ਲਈ ਆਯੋਜਿਤ ਵਿਸ਼ਾਲ ਧਾਰਮਿਕ ਬੱਸ ਯਾਤਰਾ ਨੂੰ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਵਿਜੈ ਕਪੂਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਸ਼ਰਧਾਲੂਆਂ 'ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰਾ ਮਾਹੌਲ ਧਾਰਮਿਕ ਤੇ ਅਧਿਆਤਮਿਕ ਭਾਵਨਾਵਾਂ ਨਾਲ ਰੰਗਿਆਂ ਹੋਇਆ ਸੀ | ਇਸ ਮੌਕੇ ਵਿਜੈ ਕਪੂਰ ਦੇ ਨਾਲ ਪ੍ਰੀਸ਼ਦ ਦੇ ਸੀਨੀਅਰ ਅਹੁਦੇਦਾਰ ਮਹੰਤ ਮਨਮੋਹਨ ਦਾਸ (ਬੱਬੀ ਪੰਡਿਤ), ਰਾਕੇਸ਼ ਕੁਮਾਰ ਅਤੇ ਐਡਵੋਕੇਟ ਰਮੇਸ਼ ਚੰਦ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਯਾਤਰਾ ਦਾ ਆਯੋਜਨ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ ਗਰਗ ਤੇ ਜਨਰਲ ਸਕੱਤਰ ਰਾਜੇਸ਼ ਸ਼ਰਮਾ (ਰਾਜੂ) ਦੀ ਅਗਵਾਈ ਹੇਠ ਕੀਤਾ ਗਿਆ | ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਵਿਜੈ ਕਪੂਰ ਨੇ ਕਿਹਾ ਕਿ ਧਾਰਮਿਕ ਯਾਤਰਾਵਾਂ ਸਿਰਫ਼ ਤੀਰਥ ਦਰਸ਼ਨਾਂ ਦਾ ਸਾਧਨ ਨਹੀਂ ਹੁੰਦੀਆਂ, ਸਗੋਂ ਇਹ ਸਮਾਜ ਵਿਚ ਅਧਿਆਤਮਿਕ ਚੇਤਨਾ, ਸਭਿਆਚਾਰਕ ਮੁੱਲਾਂ, ਰਾਸ਼ਟਰ ਭਗਤੀ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ | ਧਾਰਮਿਕ ਯਾਤਰਾ ਦੌਰਾਨ ਸ਼ਰਧਾਲੂ ਰਾਜਸਥਾਨ ਦੇ ਪ੍ਰਸਿੱਧ ਤੀਰਥ ਸਥਾਨਾਂ ਮਹਿੰਦੀਪੁਰ ਬਾਲਾ ਜੀ ਧਾਮ, ਖਾਟੂ ਸਿਆਮ ਮੰਦਰ, ਸਾਲਾਸਰ ਬਾਲਾ ਜੀ ਧਾਮ ਅਤੇ ਸਾਂਵਲੀਆਂ ਸੇਠ ਮੰਦਰ ਦੇ ਦਰਸ਼ਨ ਕਰਕੇ ਪੁੰਨ ਪ੍ਰਾਪਤ ਕਰਨਗੇ | ਪ੍ਰਮੁੱਖ ਸੇਵਾਦਾਰਾਂ 'ਚ ਆਸ਼ੂ ਸਿੰਗਲ, ਮਨੋਜ ਕੁਮਾਰ, ਮੰਗਤ ਰਾਮ ਸ਼ਰਮਾ, ਰਾਜੇਸ਼ ਕੁਮਾਰ, ਕਮਲ ਗੋਇਲ, ਕਪਿਲ ਖੰਨਾ, ਪਵਨ, ਨਰੇਸ਼ ਕੁਮਾਰ, ਬੰਟੀ, ਦੀਪਕ ਸ਼ਰਮਾ ਤੇ ਦੀਪਕ ਬਾਂਸਲ ਸ਼ਾਮਲ ਹਨ | ਸਭ ਨੇ ਯਾਤਰਾ ਦੀ ਸਫ਼ਲਤਾ ਤੇ ਸ਼ਰਧਾਲੂਆਂ ਦੀ ਮੰਗਲਮਈ ਅਤੇ ਸੁਰੱਖਿਅਤ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸਾਨੂੰ ਪਿਆਸ ਕਿਉਂ ਲਗਦੀ ਹੈ? ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>
Ad Position 24