ਨੱਥੂਵਾਲਾ ਗਰਬੀ, 6 ਜੂਨ (ਨਵਦੀਪ ਸਿੰਘ)-ਪਿੰਡ ਭਲੂਰ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਮਾਲਵਾ ਜ਼ੋਨ ਪੰਜਾਬ ਦੇ ਪ੍ਰਧਾਨ ਰਾਜਵੀਰ ਸਿੰਘ ਭਲੂਰੀਆ ਦੀ ਅਗਵਾਈ ਹੇਠ ਕਰਵਾਇਆ ਗਿਆ¢ ਇਸ ਸਮੇਂ ਅੱਠਵੀਂ, ਦਸਵੀਂ ਅਤੇ 12ਵੀਂ ਜਮਾਤ ਦੇ 75 ਦੇ ਕਰੀਬ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ¢ ਡਾ. ਸੁਰਜੀਤ ਸਿੰਘ ਦੌਧਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇੱਥੇ ਬੈਠੇ ਬੱਚਿਆਂ ਵਿਚ ਕੋਈ ਐਸ. ਡੀ. ਐਮ. ਲੱਗ ਰਿਹਾ, ਕੋਈ ਡੀ. ਸੀ. ਲੱਗ ਰਿਹਾ, ਕੋਈ ਜੱਜ ਲੱਗ ਰਿਹਾ, ਕੋਈ ਹੋਰ ਅਫਸਰ ਲੱਗ ਰਿਹਾ¢ ਵਿਨੋਦ ਵਰਮਾ ਨੇ ਵੀ ਆਪਣੇ ਭਾਸ਼ਣ ਵਿਚ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਕੇ ਉੱਚ ਪੱਧਰ ਦੇ ਅਫਸਰ ਬਣਨ ਲਈ ਕਿਹਾ¢ ਹਰਿਆਣਾ ਤੋਂ ਆਏ ਕਰਨੈਲ ਸਿੰਘ ਅਸਪਾਲ ਨੇ ਅੱਖਰ ਪੰਜਾਬੀ ਸਿੱਖੀਏ ਗਾ ਕੇ ਮਾਂ ਬੋਲੀ ਨੂੰ ਸਲਾਮ ਕੀਤਾ¢ ਵਿਸ਼ੇਸ਼ ਤੌਰ 'ਤੇ ਪਹੁੰਚੇ ਸੁਰਿੰਦਰ ਫਰਿਸ਼ਤਾ ਉਰਫ ਘੁੱਲੇਸ਼ਾਹ ਨੇ ਵਿਸ਼ਵ ਪੰਜਾਬੀ ਸਭਾ ਮਾਲਵਾ ਜ਼ੋਨ ਦੇ ਪ੍ਰਧਾਨ ਰਾਜਵੀਰ ਸਿੰਘ ਭਲੂਰੀਆ ਦਾ ਬੱਚਿਆਂ ਨੂੰ ਸਨਮਾਨਿਤ ਕਰਨ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਕੋਈ ਵੀ ਸ਼ਖਸ ਵਧੀਆ ਕੰਮ ਕਰਦਾ ਹੈ ਤਾਂ ਉਸ ਦੀ ਸਿਫਤ ਕਰਨਾ ਸਾਡਾ ਫਰਜ਼ ਬਣਦਾ ਹੈ¢ ਸੋਹਣ ਸਿੰਘ ਹੈਦਰਾਬਾਦ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਦਾ ਨਸ਼ਾ ਕਰੋ ਅਤੇ ਘਰ ਪਰਿਵਾਰ ਅਤੇ ਏਰੀਏ ਦੀ ਸ਼ਾਨ ਬਣੋ¢ ਜਸਵਿੰਦਰ ਕੌਰ ਨੇ ਕਿਹਾ ਕਿ ਅਸੀਂ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹੀਏ ਤੇ ਪੰਜਾਬ ਦਾ ਨਾਂਅ ਰੌਸ਼ਨ ਕਰੀਏ¢ ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਡਾ. ਸਤਬੀਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਫਾਸਟ ਫੂਡ, ਨਿਊਡਲ ਆਦਿ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਪੜਾਈ ਵੱਲ ਧਿਆਨ ਦੇਣਾ ਚਾਹੀਦਾ ਹੈ | ਜੇ ਕੋਈ ਬੱਚਾ ਆਪਣੀ ਪੜ੍ਹਾਈ ਦੀ ਫੀਸ ਨਹੀਂ ਭਰ ਸਕਦਾ ਤਾਂ ਵਿਸ਼ਵ ਪੰਜਾਬੀ ਸਭਾ ਉਸ ਦੀ ਫੀਸ ਵੀ ਭਰੇਗੀ¢ ਇਸ ਸਮੇਂ ਡਾ. ਸਤਬੀਰ ਸਿੰਘ ਪ੍ਰਧਾਨ ਵਿਸ਼ਵ ਪੰਜਾਬੀ ਸਭਾ, ਸੁਰਿੰਦਰ ਫਰਿਸ਼ਤਾ (ਉਰਫ ਘੁੱਲੇਸ਼ਾਹ), ਜਗਦੀਪ ਸਿੰਘ ਮਾਂਗਟ ਫਿਰੋਜ਼ਪੁਰ, ਡਾ. ਪਰਮਜੀਤ ਜੋਤੀ ਮਾਂਗਟ, ਹਰਬਿੰਦਰ ਸਿੰਘ ਖਹਿਰਾ ਡੀ. ਐਸ. ਪੀ., ਮੰਗੂ ਬਾਂਸਲ ਤਹਿਸੀਲਦਾਰ, ਡਾ. ਸੁਰਜੀਤ ਸਿੰਘ ਦੌਧਰ, ਨਿਰਵੈਰ ਸਿੰਘ ਸਰਪੰਚ ਨੱਥੂਵਾਲਾ ਨਵਾਂ ਪਾਸਾ, ਸੋਹਣ ਸਿੰਘ ਹੈਦਰਾਬਾਦ, ਐਸ. ਐਮ. ਡੀ. ਵਿੱਦਿਅਕ ਸੰਸਥਾਵਾਂ ਤੋਂ ਮੁਕੰਦ ਸਿੰਘ, ਡਾ. ਮਨਜੀਤ ਸਿੰਘ ਢਿੱਲੋਂ, ਹਰਨੇਕ ਸਿੰਘ ਪ੍ਰਧਾਨ ਬੀ. ਕੇ. ਯੂ. ਲਾਧੀਆਂ, ਕਰਨੈਲ ਸਿੰਘ ਹਰਿਆਣਾ, ਵਿਨੋਦ ਵਰਮਾ ਫਰੀਦਕੋਟ, ਹਰਮੰਦਰਪਾਲ ਸਿੰਘ ਗਿੱਲ, ਗੁਰਜੰਟ ਸਿੰਘ ਕਲਸੀ, ਜਗਪਾਲ ਸਿੰਘ ਮਾਹਲਾ, ਬਲਵਿੰਦਰ ਸਿੰਘ ਮਾਹਲਾ ਬਲਾਕ ਪ੍ਰਧਾਨ, ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ¢