ਮੋਗਾ, 6 ਜੂਨ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਮਿਹਨਤੀ ਮਿਲਾਪੜੇ ਸੁਭਾਅ ਦੀ ਸ਼ਖਸੀਅਤ ਜੇ.ਬੀ.ਟੀ ਅਧਿਆਪਕਾ ਮਨਜੀਤ ਕੌਰ ਸਰਾਂ ਧਰਮ-ਪਤਨੀ ਲੈਕਚਰਾਰ ਬਲਜੀਤ ਸਿੰਘ ਸਰਾਂ ਦੀ ਸਿੱਖਿਆ ਵਿਭਾਗ ਪੰਜਾਬ ਵਿਚੋਂ ਸੇਵਾ ਮੁਕਤ ਹੋਣ ਉਪਰੰਤ ਪਿ੍ੰਸੀਪਲ ਕੁਲਵੰਤ ਸਿੰਘ ਕਲਸੀ ਤੇ ਸਟਾਫ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਪਿ੍ੰਸੀਪਲ ਕੁਲਵੰਤ ਸਿੰਘ ਕਲਸੀ ਨੇ ਦੱਸਿਆ ਕਿ ਮਨਜੀਤ ਕੌਰ ਦੀ ਨਿਯੁਕਤੀ ਬਤੌਰ ਜੇ.ਬੀ.ਟੀ ਅਧਿਆਪਕਾ 9 ਅਕਤੂਬਰ 1991 ਨੂੰ ਹੋਈ ਤੇ 34 ਸਾਲ 7 ਮਹੀਨੇ ਦੀ ਸੇਵਾ ਕਰਦੇ ਹੋਏ ਵਿਦਿਆਰਥੀਆਂ ਨੂੰ ਬਹੁਤ ਹੀ ਲਗਨ ਤੇ ਮਿਹਨਤ ਨਾਲ ਪੜਾਉਂਦਿਆਂ ਸੇਵਾ ਮੁਕਤ ਹੋਏ | ਸਾਬਕਾ ਪਿ੍ੰਸੀਪਲ ਦਰਸ਼ਨ ਸਿੰਘ, ਲੈਕਚਰਾਰ ਰਮਨਦੀਪ ਕੌਰ ਮਹਿਣਾ ਧਰਮ-ਪਤਨੀ ਡੀ.ਈ.ਓ. ਸੁਨੀਤਇੰਦਰ ਸਿੰਘ, ਡਾ. ਦੀਪਕ ਸ਼ਰਮਾ ਸਟੇਟ ਐਵਾਰਡੀ, ਡਾ. ਸੀਰਤ ਸਰਾਂ, ਜੀਤ ਕੌਰ, ਬਲਜਿੰਦਰ ਕੌਰ, ਕਰਮਜੀਤ ਸਿੰਘ ਡੀ.ਪੀ.ਈ. ਨੇ ਮਨਜੀਤ ਕੌਰ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਮਨਜੀਤ ਕੌਰ ਨੇ ਸਕੂਲ ਸਟਾਫ ਦਾ ਧੰਨਵਾਦ ਕੀਤਾ | ਮਨਜੀਤ ਕੌਰ ਦੇ ਪਰਿਵਾਰ ਨੇ ਸਕੂਲ ਲਈ ਫਰਿਜ ਅਤੇ ਕਰਮਚਾਰੀਆਂ ਦਾ ਸਨਮਾਨ ਕੀਤਾ | ਇਸ ਮੌਕੇ ਡੀ.ਈ.ਓ. ਬਰਨਾਲਾ ਸੁਨੀਤਇੰਦਰ ਸਿੰਘ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਡਾ. ਗੁਰਿੰਦਰਜੀਤ ਸਿੰਘ ਭੁੱਲਰ ਪਿ੍ੰਸੀਪਲ ਗੁਰੂ ਨਾਨਕ ਕਾਲਜ, ਨੈਸ਼ਨਲ ਐਵਾਰਡੀ ਅੰਮਿ੍ਤਪਾਲ ਸਿੰਘ ਪਾਲੀ, ਰਮਨ ਮੱਕੜ, ਸਾਬਕਾ ਪਿ੍ੰਸੀਪਲ ਸੁਰਿੰਦਰ ਕੌਰ ਗਿੱਲ, ਸਾਬਕਾ ਅਧਿਆਪਕਾ ਦਵਿੰਦਰਜੀਤ ਕੌਰ, ਜਸਵਿੰਦਰ ਕੌਰ ਸੱਗੂ ਸਾਬਕਾ ਲਾਇਬਰੇਰੀਅਨ, ਸਾਬਕਾ ਅਧਿਆਪਕਾ ਨਰਿੰਦਰ ਕੌਰ, ਸਾਬਕਾ ਅਧਿਆਪਕਾ ਪਰਵਿੰਦਰ ਕੌਰ, ਡਾ. ਕਿਰਨਪਾਲ ਸਿੰਘ ਲਾਡੀ, ਅਮਨਦੀਪ ਕੌਰ, ਪੁਨੀਤਪਾਲ ਸਿੰਘ ਸੱਗੂ, ਕੀਰਤ ਸੱਗੂ, ਮਸਕੀਨ ਕੌਰ, ਗੁਰਪ੍ਰੀਤ ਸਿੰਘ, ਲੈਕਚਰਾਰ ਬਲਜੀਤ ਸਿੰਘ ਸਰਾਂ, ਡਾ. ਸੀਰਤ ਸਰਾਂ, ਸੰਜਮ ਸਿੰਘ ਸਰਾਂ, ਦਿਲਬਾਗ ਸਿੰਘ ਸਰਪੰਚ, ਹਰਜੀਤ ਸਿੰਘ ਸੀਟਾ, ਕੁਲਦੀਪ ਕੌਰ ਬਰਾੜ, ਪੁਸ਼ਪਿੰਦਰ ਸਿੰਘ ਲਾਡੀ, ਹਰਦੀਪ ਸਿੰਘ, ਗੁਰਨਾਜ ਸਿੰਘ, ਪਿ੍ੰਸੀਪਲ ਕੁਲਵੰਤ ਸਿੰਘ ਕਲਸੀ ਤੇ ਸਕੂਲ ਸਟਾਫ ਨੇ ਮਨਜੀਤ ਕੌਰ ਨੂੰ ਵਧਾਈ ਦਿੱਤੀ ਤੇ ਸਨਮਾਨ ਚਿੰਨ੍ਹ ਭੇਟ ਕੀਤੇ | ਸਟੇਜ ਦੀ ਕਾਰਵਾਈ ਸੁਖਵਿੰਦਰ ਕੌਰ ਧਾਰਮਿਕ ਅਧਿਆਪਕਾਂ ਨੇ ਚਲਾਈ |