ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬੇਸਹਾਰਾ ਬਜ਼ੁਰਗਾਂ ਲਈ ਬਣ ਰਹੇ ਮਿੰਨੀ ਹਸਪਤਾਲ ਵਾਸਤੇ ਬਾਬਾ ਗੁਰਦੀਪ ਸਿੰਘ ਵਲੋਂ 50 ਹਜ਼ਾਰ ਦੀ ਸੇਵਾ

Ad Position 21
No active advertisement
ਅਜੀਤ ਡੈਸਕ 07-06-2026
ਬਾਘਾ ਪੁਰਾਣਾ, 6 ਜੂਨ (ਟਿੰਕੂ ਕਾਠਪਾਲ)-ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਂਦੇ ਹੋਏ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਲੋਂ ਇਕ ਵਾਰ ਫਿਰ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਗਈ ਹੈ¢ ਉਨ੍ਹਾਂ ਵਲੋਂ ਇਕ ਆਸ ਆਸ਼ਰਮ ਸੇਵਾ ਸੁਸਾਇਟੀ ਰੌਲੀ ਰੋਡ ਮੋਗਾ ਵਲੋਂ ਬੇਸਹਾਰਾ ਬਜ਼ੁਰਗਾਂ ਲਈ ਬਣਾਏ ਜਾ ਰਹੇ ਮਿੰਨੀ ਹਸਪਤਾਲ ਦੀ ਬਿਲਡਿੰਗ ਲਈ 50000 ਰੁਪਏ ਦੀ ਰਕਮ ਸੇਵਾ ਵਜੋਂ ਭੇਟ ਕੀਤੀ ਗਈ ਹੈ¢ ਇਸ ਮੌਕੇ ਸੰਸਥਾ ਦੇ ਮੁੱਖ ਪ੍ਰਬੰਧਕ ਏ.ਐਸ.ਆਈ. ਜਸਵੀਰ ਸਿੰਘ ਬਾਵਾ (ਪੰਜਾਬ ਪੁਲਿਸ ਮੋਗਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਗੁਰਦੀਪ ਸਿੰਘ ਹਮੇਸ਼ਾ ਹੀ ਇਸ ਸੰਸਥਾ ਦੇ ਉਪਰਾਲਿਆਂ ਵਿਚ ਅੱਗੇ ਰਹਿੰਦੇ ਹਨ ਅਤੇ ਸਮੇਂ-ਸਮੇਂ 'ਤੇ ਆਪਣਾ ਕੀਮਤੀ ਯੋਗਦਾਨ ਪਾਉਂਦੇ ਰਹਿੰਦੇ ਹਨ¢ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦਾਨੀ ਵਿਅਕਤੀਆਂ ਦੀ ਬਦੌਲਤ ਹੀ ਸਮਾਜ ਵਿਚ ਸੇਵਾ ਅਤੇ ਸਹਿਯੋਗ ਦੀ ਭਾਵਨਾ ਜਿੰਦਾ ਰਹਿੰਦੀ ਹੈ¢ ਜਸਵੀਰ ਸਿੰਘ ਬਾਵਾ ਨੇ ਹੋਰ ਕਿਹਾ ਕਿ ਬਾਬਾ ਗੁਰਦੀਪ ਸਿੰਘ ਸਿਰਫ ਆਰਥਿਕ ਸਹਿਯੋਗ ਹੀ ਨਹੀਂ ਕਰਦੇ ਸਗੋਂ ਸੰਗਤਾਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਉਹ ਬੇਸਹਾਰਿਆਂ ਦਾ ਸਹਾਰਾ ਬਣਨ¢ ਇਕ ਆਸ ਆਸ਼ਰਮ ਸੇਵਾ ਸੁਸਾਇਟੀ ਵਲੋਂ ਬੇਸਹਾਰਾ ਅਤੇ ਲਾਚਾਰ ਬਜ਼ੁਰਗਾਂ ਦੀ ਸੰਭਾਲ ਲਈ ਇਹ ਮਿੰਨੀ ਹਸਪਤਾਲ ਬਣਾਇਆ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ¢ ਸੰਸਥਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਸਮਾਜ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਅਤੇ ਬਾਬਾ ਗੁਰਦੀਪ ਸਿੰਘ ਵਰਗੇ ਦਾਨੀ ਸੱਜਣਾਂ ਦਾ ਯੋਗਦਾਨ ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੰਦਾ ਹੈ¢ ਇਸ ਮੌਕੇ ਸੰਸਥਾ ਦੇ ਸੇਵਾਦਾਰਾਂ ਵਿਚ ਗੁਰਮੀਤ ਕੁਮਾਰ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਜੀਤ ਸਿੰਘ, ਵਿਕੀ ਗੋਇਲ, ਦਵਿੰਦਰ ਸਿੰਘ ਅਤੇ ਸੋਹਣ ਸਿੰਘ ਵਲੋਂ ਬਾਬਾ ਗੁਰਦੀਪ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਗਿਆ¢ ਅੰਤ ਵਿਚ ਸੰਸਥਾ ਵਲੋਂ ਸਮੂਹ ਸੰਗਤਾਂ ਅਤੇ ਸਮਾਜ ਦੇ ਭਲਾਈ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਪਵਿੱਤਰ ਕਾਰਜ ਵਿਚ ਵਧ ਚੜ੍ਹ ਕੇ ਹਿੱਸਾ ਪਾਉਣ ਤਾਂ ਜੋ ਬੇਸਹਾਰਾ ਬਜ਼ੁਰਗਾਂ ਲਈ ਬਣ ਰਹੇ ਮਿੰਨੀ ਹਸਪਤਾਲ ਦਾ ਕੰਮ ਜਲਦੀ ਪੂਰਾ ਕੀਤਾ ਜਾ ਸਕੇ ਅਤੇ ਲੋੜਵੰਦਾਂ ਨੂੰ ਇਸ ਦਾ ਲਾਭ ਮਿਲ ਸਕੇ¢
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਲਾਠੀਆਂ ਮਾਰੀਆਂ ਜਾ ਰਹੀਆਂ-ਐਡਵੋਕੇਟ ਰਵੀ ਗਰੇਵਾਲ ਅਗਲੀ ਖ਼ਬਰ ਡੀ.ਐਸ. ਬਲੌਸਮ ਸਕੂਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
Ad Position 24
No active advertisement