13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੀਤਾ ਭਵਨ ਵਿਚ ਪੁਰਸ਼ੋਤਮ ਮਾਸ ਮੌਕੇ ਅੱਜ ਤੋਂ 15 ਜੂਨ ਤੱਕ ਹੋਵੇਗੀ ਸ੍ਰੀਮਦ ਭਾਗਵਤ ਕਥਾ-ਐਡਵੋਕੇਟ ਸੁਨੀਲ ਗਰਗ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ)-ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਮਹਾਰਾਜ ਦੀ ਕਰਮ ਭੂਮੀ ਅਤੇ ਸਵਾਮੀ ਵੇਦਾਂਤਾਨੰਦ ਮਹਾਰਾਜ ਦੀ ਤਪੋ ਭੂਮੀ ਗੀਤਾ ਭਵਨ ਮੋਗਾ ਵਿਚ ਪਾਵਨ ਪੁਰਸ਼ੋਤਮ ਮਾਸ ਦੇ ਸਬੰਧ ਵਿਚ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦਾ ਆਯੋਜਨ ਅੱਜ 8 ਜੂਨ ਤੋਂ 15 ਜੂਨ ਤੱਕ ਕੀਤਾ ਜਾ ਰਿਹਾ ਹੈ | ਕਥਾ ਦਾ ਆਯੋਜਨ ਹਰ ਰੋਜ਼ ਸ਼ਾਮ 4 ਵਜੇ ਤੋਂ 7 ਵਜੇ ਤੱਕ ਹੋਵੇਗਾ | ਜਾਣਕਾਰੀ ਦਿੰਦਿਆਂ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਮੰਤਰੀ ਅੰਸ਼ੁਲ ਸ਼੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਵਿੰਦਰ ਸੂਦ, ਉਪ ਪ੍ਰਧਾਨ ਭਰਤ ਅਗਰਵਾਲ ਅਤੇ ਕੈਸ਼ੀਅਰ ਯੋਗੇਸ਼ ਗਰਗ ਨੇ ਦੱਸਿਆ ਕਿ ਸਰਪ੍ਰਸਤ ਚਿਨਮਯਾਨੰਦ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਨਾਤਨ ਧਰਮ ਵਿਚ ਪੁਰਸ਼ੋਤਮ ਮਾਸ ਦਾ ਬਹੁਤ ਵਿਸ਼ੇਸ਼ ਮਹੱਤਵ ਹੈ | ਇਹ ਪਵਿੱਤਰ ਮਾਸ ਲਗ-ਪਗ 32 ਮਹੀਨੇ, 16 ਦਿਨ ਅਤੇ 8 ਘੰਟਿਆਂ ਦੇ ਅੰਤਰਾਲ ਬਾਅਦ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਸ਼ਾਸਤਰਾਂ ਅਨੁਸਾਰ ਇਹ ਮਾਸ ਭਗਵਾਨ ਵਿਸ਼ਨੰੂ ਅਤੇ ਭਗਵਾਨ ਸ੍ਰੀ ਕਿ੍ਸ਼ਨ ਨੂੰ ਸਮਰਪਿਤ ਹੈ, ਇਸ ਲਈ ਇਸ ਨੂੰ ਪੁਰਸ਼ੋਤਮ ਮਾਸ ਕਿਹਾ ਜਾਂਦਾ ਹੈ | ਅਹੁਦੇਦਾਰਾਂ ਨੇ ਕਿਹਾ ਕਿ ਇਸ ਮਾਸ ਵਿਚ ਕੀਤੇ ਗਏ ਜਪ, ਤਪ, ਵਰਤ, ਦਾਨ, ਸਤਸੰਗ, ਭਾਗਵਤ ਕਥਾ ਸਰਵਣ, ਹਵਨ ਦਾ ਫਲ ਕਈ ਗੁਣਾ ਵੱਧ ਜਾਂਦਾ ਹੈ | ਇਹ ਮਾਸ ਆਤਮਿਕ ਸ਼ੁੱਧੀ, ਅਧਿਆਤਮਿਕ ਉੱਨਤੀ, ਪੁੰਨ ਇਕੱਠਾ ਕਰਨ ਅਤੇ ਪ੍ਰਭੂ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਕਰਨ ਦਾ ਉੱਤਮ ਮੌਕਾ ਮੰਨਿਆ ਜਾਂਦਾ ਹੈ | ਕਥਾ ਸਰਵਣ ਨਾਲ ਮਨੁੱਖ ਦੇ ਜੀਵਨ ਵਿਚ ਸਕਾਰਾਤਮਿਕ ਬਦਲਾਅ ਆਉਂਦਾ ਹੈ ਅਤੇ ਧਰਮ, ਸੰਸਕਿ੍ਤੀ ਅਤੇ ਅਧਿਆਤਮਿਕ ਮੁੱਲਾਂ ਪ੍ਰਤੀ ਆਸਥਾ ਹੋਰ ਮਜ਼ਬੂਤ ਹੁੰਦੀ ਹੈ | ਉਨ੍ਹਾਂ ਕਿਹਾ ਕਿ 15 ਜੂਨ ਨੂੰ ਸੋਮਾਵਤੀ ਮੱਸਿਆ ਦੇ ਪਾਵਨ ਮੌਕੇ ਸਵੇਰੇ ਵੈਦਿਕ ਮੰਤਰਾਂ ਨਾਲ ਹਵਨ ਯੱਗ ਦਾ ਆਯੋਜਨ ਕੀਤਾ ਜਾਵੇਗਾ | ਇਸੇ ਦਿਨ ਸ੍ਰੀਮਦ ਭਾਗਵਤ ਕਥਾ ਦਾ ਵਿਧੀਵਤ ਸਮਾਪਨ ਹੋਵੇਗਾ ਅਤੇ ਸਮੂਹ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ | ਗੀਤਾ ਭਵਨ ਟਰੱਸਟ ਸੋਸਾਇਟੀ ਨੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਪਾਵਨ ਆਯੋਜਨ ਵਿਚ ਸ਼ਾਮਲ ਹੋਣ |
Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਐਸ.ਆਈ.ਆਰ. ਲਈ ਬੀ.ਐਲ.ਓ. ਨੂੰ 20 ਹਜ਼ਾਰ ਮਿਹਨਤਾਨਾ ਦੇਵੇ-ਸੁਰਿੰਦਰ ਕੁਮਾਰ ਸ਼ਰਮਾ ਅਗਲੀ ਖ਼ਬਰ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ: ਮੋਗਾ ਦੇ ਹਾਕੀ ਕੈਂਪ ਲਈ ਪ੍ਰਵਾਸੀ ਵੀਰਾਂ ਨੇ ਮਾਲੀ ਮਦਦ ਕੀਤੀ
Ad Position 24