13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਚੋਣ ਕਮਿਸ਼ਨ ਐਸ.ਆਈ.ਆਰ. ਲਈ ਬੀ.ਐਲ.ਓ. ਨੂੰ 20 ਹਜ਼ਾਰ ਮਿਹਨਤਾਨਾ ਦੇਵੇ-ਸੁਰਿੰਦਰ ਕੁਮਾਰ ਸ਼ਰਮਾ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਵਿਚ ਪ੍ਰੀ ਐਸ.ਆਈ.ਆਰ. ਹੋ ਚੁੱਕੀ ਹੈ ਜੋ ਪੰਜਾਬ ਚੋਣ ਕਮਿਸ਼ਨ ਦਾ ਸੁਚੱਜਾ ਕਦਮ ਹੈ | ਇਸ ਲਈ ਬੀ.ਐਲ.ਓ. ਲਗਪਗ 6 ਮਹੀਨਿਆਂ ਤੋਂ ਕੰਮ ਕਰ ਰਹੇ ਹਨ, ਜਿਸ ਲਈ ਉਨ੍ਹਾਂ ਨੇ ਕੋਈ ਵੱਖਰਾ ਮਿਹਨਤਾਨਾ ਨਹੀਂ ਲਿਆ | ਹੁਣ 15 ਜੂਨ ਤੋਂ ਐਸ.ਆਰ.ਆਈ. ਲਈ ਟਰੇਨਿੰਗ ਸ਼ੁਰੂ ਹੋਵੇਗੀ ਤੇ 25 ਜੂਨ ਤੋਂ ਕਹਿਰ ਦੀ ਗਰਮੀ ਵਿਚ ਸਮੂਹ ਬੀ.ਐਲ.ਓ. ਆਪਣੇ ਆਪਣੇ ਬੂਥ ਦੇ ਇਕ-ਇਕ ਵੋਟਰ ਕੋਲ ਜਾਣਗੇ ਤੇ ਰਿਕਾਰਡ ਇਕੱਤਰ ਕਰਨਗੇ, ਰਿਕਾਰਡ ਮਿਲਾਉਣਗੇ ਤੇ ਸਬੰਧਿਤ ਫਾਰਮ ਭਰਨਗੇ | ਇਹ ਕੰਮ ਛੁੱਟੀਆਂ 'ਚ ਸ਼ੁਰੂ ਹੋਵੇਗਾ | ਇਸ ਕੰਮ ਲਈ ਬੀ.ਐਲ.ਓ. ਨੂੰ ਘੱਟੋ-ਘੱਟ 20 ਹਜ਼ਾਰ ਮਿਹਨਤਾਨਾ ਦਿੱਤਾ ਜਾਵੇ | ਉਕਤ ਪ੍ਰਗਟਾਵਾ ਬੀ.ਐਲ.ਓ. ਯੂਨੀਅਨ ਦੇ ਆਗੂ ਸੁਰਿੰਦਰ ਕੁਮਾਰ ਸ਼ਰਮਾ ਅਤੇ ਪੂਰੀ ਬੀ.ਐਲ.ਓ. ਯੂਨੀਅਨ ਨੇ ਕੀਤਾ | ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਲਈ ਗਣਨਕਾਰ 25 ਹਜ਼ਾਰ ਮਿਹਨਤਾਨਾ ਮਿਲਣਾ ਹੈ | ਬੀ.ਐਲ.ਓ. ਦਾ ਕੰਮ ਤਕਨੀਕੀ ਵੀ ਤੇ ਸੰਵੇਦਨਸ਼ੀਲ ਵੀ | ਪ੍ਰੀ ਐਸ.ਆਰ.ਆਈ. ਹੋਣ ਕਰ ਕੇ ਕੋਈ ਵੀ ਬੀ.ਐਲ.ਓ. ਹਰੇਕ ਛੁੱਟੀ ਵਾਲੇ ਦਿਨ ਕੰਮ ਕਰਦੇ ਰਹੇ ਤੇ ਜੂਨ ਦੀਆਂ ਛੁੱਟੀਆਂ 'ਚ ਉਹ ਇਕ ਦਿਨ ਵੀ ਵਿਹਲੇ ਨਹੀਂ ਰਹਿਣਗੇ | ਉਨ੍ਹਾਂ ਕਿਹਾ ਕਿ ਸਾਰੇ ਬੀ.ਐਲ.ਓ. ਸ਼ਿੱਦਤ ਨਾਲ ਕੰਮ ਕਰ ਰਹੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਇਸ ਐਸ.ਆਰ.ਆਈ. ਲਈ ਘੱਟੋ-ਘੱਟ 20 ਹਜ਼ਾਰ ਮਿਹਨਤਾਨਾ ਦੇਣਾ ਚਾਹੀਦਾ ਹੈ | ਇਸ ਮੌਕੇ ਬੂਟਾ ਸਿੰਘ, ਹਰਵਿੰਦਰ ਸਿੰਘ ਮਾਰਸ਼ਲ, ਅਮਨਦੀਪ ਸਿੰਘ ਮਟਵਾਣੀ, ਸਰਬਜੀਤ ਸਿੰਘ ਸਿੱਧੂ, ਵਿਕਾਸ ਜੋਸ਼ੀ, ਗੁਰਮੀਤ ਸਿੰਘ, ਰਵੀ ਕੁਮਾਰ, ਅਮਿਤ ਕੁਮਾਰ, ਸੁਭਾਸ਼ ਪਲਤਾ, ਵਿਨੇ ਕੁਮਾਰ, ਪਵਨਜੀਤ ਸਿੰਘ, ਅਮਨ ਗੋਇਲ, ਅਭਿਨਵ ਗੌਤਮ, ਪ੍ਰਦੂਮਨ, ਸੰਦੀਪ ਕੌਰ, ਸੁਖਦੀਪ ਕੌਰ, ਕਰਮਜੀਤ ਕੌਰ ਅਤੇ ਕਈ ਹੋਰ ਬੀ.ਐਲ.ਓ. ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਜ਼ਿਲੇ੍ਹ 'ਚ 4161 ਭਰਤੀ ਦੇ ਅਧਿਆਪਕਾਂ 'ਚੋਂ 253 ਸੋ-ਕਾਜ ਪ੍ਰਭਾਵਿਤ ਅਧਿਆਪਕਾਂ ਨੇ ਬਾਘਾ ਪੁਰਾਣਾ ਦੇ ਵਿਧਾਇਕ ਨੂ... ਅਗਲੀ ਖ਼ਬਰ ਗੀਤਾ ਭਵਨ ਵਿਚ ਪੁਰਸ਼ੋਤਮ ਮਾਸ ਮੌਕੇ ਅੱਜ ਤੋਂ 15 ਜੂਨ ਤੱਕ ਹੋਵੇਗੀ ਸ੍ਰੀਮਦ ਭਾਗਵਤ ਕਥਾ-ਐਡਵੋਕੇਟ ਸੁਨੀਲ ਗਰਗ
Ad Position 24