13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮੋਗਾ ਜ਼ਿਲੇ੍ਹ 'ਚ 4161 ਭਰਤੀ ਦੇ ਅਧਿਆਪਕਾਂ 'ਚੋਂ 253 ਸੋ-ਕਾਜ ਪ੍ਰਭਾਵਿਤ ਅਧਿਆਪਕਾਂ ਨੇ ਬਾਘਾ ਪੁਰਾਣਾ ਦੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ ਮੰਗਾਂ ਨਾ ਮੰਨੀਆਂ ਤਾਂ ਅਧਿਆਪਕਾਂ ਦੇ ਹੱਕ 'ਚ ਸੜਕਾਂ 'ਤੇ ਉਤਰਿਆ ਜਾਵੇਗਾ-ਕਿਸਾਨ ਆਗੂ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਠੱਠੀ ਭਾਈ, 7 ਜੂਨ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲੇ੍ਹ ਵਿਚ 4161 ਭਰਤੀ ਦੇ ਅਧਿਆਪਕਾਂ 'ਚੋ 253 ਸੋ-ਕਾਜ ਪ੍ਰਭਾਵਿਤ ਅਧਿਆਪਕਾਂ ਨੇ 11 ਜੂਨ ਨੂੰ ਲੱਗਣ ਵਾਲੇ ਧਰਨੇ ਸਬੰਧੀ ਮੀਟਿੰਗ ਕੀਤੀ ਗਈ | ਜਿਸ ਵਿਚ ਮੋਗਾ ਜ਼ਿਲੇ੍ਹ ਦੇ ਅਧਿਆਪਕ ਸਾਥੀਆਂ ਤੇ ਉਨ੍ਹਾਂ ਦੇ ਵੱਡੀ ਗਿਣਤੀ ਪਰਿਵਾਰਿਕ ਮੈਂਬਰਾਂ ਨੇ ਭਾਗ ਲਿਆ | ਇਸ ਮੀਟਿੰਗ ਵਿਚ 11 ਜੂਨ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰ ਪੁਰ ਵਿਖੇ ਲੱਗਣ ਵਾਲੇ ਧਰਨੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿਚ ਰੋਸ ਧਰਨੇ ਤੋਂ ਬਾਅਦ ਸਿੱਖਿਆ ਮੰਤਰੀ ਦੇ ਘਰ ਵੱਲ ਨੂੰ ਰੋਸ ਮਾਰਚ ਕੀਤਾ ਜਾਵੇਗਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਅਧਿਆਪਕਾਂ ਨੇ ਕਿਹਾ ਕਿ 4161 ਮਾਸਟਰ ਕੇਡਰ ਭਰਤੀ 'ਚੋਂ 253 ਅਧਿਆਪਕਾਂ ਨੂੰ ਸੋ ਕਾਜ ਨੋਟਿਸ ਭੇਜ ਕੇ ਸਰਕਾਰ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਦੀ ਤਜਵੀਜ਼ ਰੱਖੀ ਗਈ ਹੈ | ਅਧਿਆਪਕਾਂ ਨੇ ਕਿਹਾ ਕਿ ਉਹ ਸਰਕਾਰ ਦੇ ਨਿਯਮਾਂ ਅਨੁਸਾਰ ਭਰਤੀ ਹੋ ਕੇ ਲਗਾਤਾਰ 3 ਸਾਲਾ ਤੋਂ ਸਕੂਲਾਂ ਵਿਚ ਸੇਵਾਵਾਂ ਨਿਭਾ ਰਹੇ ਸਨ, ਹੁਣ ਉਨ੍ਹਾਂ ਨੂੰ ਬਿਨਾਂ ਕਿਸੇ ਗ਼ਲਤੀ ਦੇ ਨੌਕਰੀ ਤੋਂ ਬਾਹਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਪਿੱਟ ਰਹੀ ਹੈ | ਜਿਸ ਵਿਚ ਪੰਜਾਬ ਨੂੰ ਪੂਰੇ ਦੇਸ਼ 'ਚੋਂ ਪਹਿਲੇ ਨੰਬਰ 'ਤੇ ਦਿਖਾਇਆ ਜਾ ਰਿਹਾ, ਦੂਜੇ ਪਾਸੇ ਸਿੱਖਿਆ ਦੇਣ ਵਾਲੇ ਅਧਿਆਪਕਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ | ਅਧਿਆਪਕਾਂ ਨੇ ਕਿਹਾ ਕਿ ਸਰਕਾਰ ਦਾ ਅਜਿਹਾ ਦੋਗਲਾ ਕਿਰਦਾਰ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਸਬੰਧੀ ਸਰਕਾਰ ਨੇ ਜਲਦੀ ਕੋਈ ਫ਼ੈਸਲਾ ਨਾ ਲਿਆ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਗੱਲਾਂ ਦਾ ਖ਼ਮਿਆਜ਼ਾ ਸਰਕਾਰ ਨੂੰ ਜ਼ਰੂਰ ਭੁਗਤਣਾ ਪਵੇਗਾ | ਮੀਟਿੰਗ ਉਪਰੰਤ ਪਿੰਡ ਸੇਖਾ ਕਲਾਂ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਪਿੰਡ ਸੇਖਾ ਕਲਾਂ ਦੀ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਆਗੂਆਂ ਵਲੋਂ 253 ਪੀੜਤ ਅਧਿਆਪਕਾਂ ਦੀ ਮੰਗ ਦੀ ਹਮਾਇਤ ਕੀਤੀ ਗਈ | ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅਧਿਆਪਕਾਂ ਨਾਲ ਇਸੇ ਤਰੀਕੇ ਧੱਕਾ ਹੁੰਦਾ ਰਿਹਾ, ਤਾਂ ਉਹ ਵੀ ਅਧਿਆਪਕਾਂ ਦੇ ਹੱਕ ਵਿਚ ਸਰਕਾਰ ਦਾ ਵਿਰੋਧ ਕਰਨ ਲਈ ਸੜਕਾਂ ਤੇ ਉੱਤਰਨਗੇ | ਉਨ੍ਹਾਂ ਹਲਕਾ ਵਿਧਾਇਕ ਨੂੰ ਜ਼ੋਰਦਾਰ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆ ਜਾਂਦੀਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ | ਵਿਧਾਇਕ ਅੰਮਿ੍ਤਪਾਲ ਸਿੰਘ ਬਾਘਾ ਪੁਰਾਣਾ ਵਲੋਂ ਭਰੋਸਾ ਦਿੱਤਾ ਗਿਆ ਕਿ ਉਹ ਖ਼ੁਦ ਗੱਲਬਾਤ ਕਰਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਇਸ ਮਸਲੇ ਨੂੰ ਵਿਚਾਰਨਗੇ ਅਤੇ ਅਧਿਆਪਕਾਂ ਦੀ ਉਨ੍ਹਾਂ ਨਾਲ ਮੀਟਿੰਗ ਕਰਵਾਉਣਗੇ | ਇਸ ਮੌਕੇ ਸੋ-ਕਾਜ ਅਧਿਆਪਕ ਪੀੜਤ ਅਧਿਆਪਕ ਸਤਪਾਲ ਸਿੰਘ ਸੇਖਾ, ਬੋਹੜ ਸਿੰਘ ਚੌਧਰੀ ਵਾਲਾ, ਹਰਪ੍ਰੀਤ ਸਿੰਘ, ਪਿ੍ਥੀਪਾਲ ਸਿੰਘ, ਰਣਜੀਤ ਸਿੰਘ, ਮੈਡਮ ਕੁਲਵਿੰਦਰ ਕੌਰ, ਮੈਡਮ ਕਰਨਦੀਪ ਕੌਰ ਅਤੇ ਪਿੰਡ ਸੇਖਾ ਕਲਾਂ ਦੀ ਕਿਸਾਨ ਯੂਨੀਅਨ ਇਕਾਈ ਪ੍ਰਧਾਨ ਸੋਹਣ ਸਿੰਘ ਪੰਮੀ, ਗੰਗਾ ਸਿੰਘ, ਪਰਮੇਲ ਸਿੰਘ, ਬਿੰਦਰ ਸਿੰਘ, ਕਰਮ ਸਿੰਘ, ਜਗਦੀਸ਼ ਸ਼ਰਮਾ, ਰਵੀ ਸ਼ਰਮਾ, ਸਰਪੰਚ ਸੁਖਦਰਸ਼ਨ ਸਿੰਘ ਸੋਹੀ ਅਤੇ ਸਮੂਹ ਪੰਚਾਇਤ ਮੈਂਬਰ ਸੇਖਾ ਕਲਾਂ, ਇੰਦਰਵੀਰ ਸਿੰਘ, ਮਨਪ੍ਰੀਤ ਸਿੰਘ ਪੰਚਾਇਤ ਮੈਂਬਰ ਚੌਧਰੀ ਵਾਲਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਘਰੇਲੂ ਗੈਸ ਵਿਚ ਕੀਤੇ ਵਾਧੇ ਦੀ ਸਖ਼ਤ ਸ਼ਬਦਾਂ 'ਚ ਭੋਲਾ ਸਿੰਘ ਬਰਾੜ ਵਲੋਂ ਨਿੰਦਾ ਅਗਲੀ ਖ਼ਬਰ ਚੋਣ ਕਮਿਸ਼ਨ ਐਸ.ਆਈ.ਆਰ. ਲਈ ਬੀ.ਐਲ.ਓ. ਨੂੰ 20 ਹਜ਼ਾਰ ਮਿਹਨਤਾਨਾ ਦੇਵੇ-ਸੁਰਿੰਦਰ ਕੁਮਾਰ ਸ਼ਰਮਾ
Ad Position 24