13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕੇਂਦਰ ਸਰਕਾਰ ਵਲੋਂ ਘਰੇਲੂ ਗੈਸ ਵਿਚ ਕੀਤੇ ਵਾਧੇ ਦੀ ਸਖ਼ਤ ਸ਼ਬਦਾਂ 'ਚ ਭੋਲਾ ਸਿੰਘ ਬਰਾੜ ਵਲੋਂ ਨਿੰਦਾ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਸਮਾਧ ਭਾਈ, 7 ਜੂਨ (ਜਗਰੂਪ ਸਿੰਘ ਸਰੋਆ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਆਏ ਦਿਨ ਦੇਸ਼ ਦੀ ਜਨਤਾ 'ਤੇ ਲੱਦੇ ਜਾ ਰਹੇ ਭਾਰੀ ਬੋਝਾਂ ਦੀ ਪੰਡ ਹੁਣ ਐਨੀ ਕੁ ਭਾਰੀ ਹੋ ਗਈ ਹੈ ਕਿ ਦੇਸ਼ ਦੀ ਜਨਤਾ ਨੂੰ ਇਹ ਬੋਝ ਮੋਦੀ ਸਰਕਾਰ ਦੇ ਪਤਨ ਵੱਲ ਜਾਣ ਦੀਆਂ ਨਿਸ਼ਾਨੀਆਂ ਲੱਗ ਰਹੇ ਹਨ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਫ਼ਿਰੋਜ਼ਪੁਰ ਦੇ ਦਿਹਾਤੀ ਇੰਚਾਰਜ ਭੋਲਾ ਸਿੰਘ ਬਰਾੜ ਸਮਾਧ ਭਾਈ ਨੇ ਕੇਂਦਰ ਸਰਕਾਰ ਵਲੋਂ ਦੇਸ਼ ਦੀ ਜਨਤਾ ਦੀ ਰਸੋਈ 'ਤੇ ਡਾਕਾ ਮਾਰਦਿਆਂ ਘਰੇਲੂ ਰਸੋਈ ਗੈਸ ਦੇ ਵਿਚ ਕੀਤੇ ਭਾਰੀ ਵਾਧੇ ਦੀ ਨਿੰਦਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਦੇਸ਼ ਦੇ ਹਿਤਾਂ ਨੂੰ ਤਾਕ 'ਤੇ ਰੱਖ ਕੇ ਸਿਰਫ਼ ਆਪਣੇ ਨਾਮ ਦਾ ਡੰਕਾ ਵਜਾਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੀ ਟੀਮ ਹਮੇਸ਼ਾ ਦੇਸ਼ ਦੀ ਜਨਤਾ ਦੇ ਹੱਕਾਂ ਤੋਂ ਉਲਟ ਕੰਮ ਕਰਦੀ ਆ ਰਹੀ ਹੈ | ਉਨ੍ਹਾਂ ਦੇਸ਼ ਦੀਆਂ ਸਮੁੱਚੀਆਂ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਸੰਕਟ ਤੋਂ ਬਚਾਉਣ ਲਈ ਭਾਜਪਾ ਦੇ ਵਿਰੁੱਧ ਲਾਮਬੰਦ ਹੋਣ ਤਾਂ ਜੋ ਕਾਰਪੋਰੇਟ ਘਰਾਨਿਆਂ ਲਈ ਕੰਮ ਕਰ ਰਹੇ ਮੋਦੀ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਤਿੰਨ ਫਿੰਗਰਾਂ ਦੇ ਨਵੇਂ ਫ਼ਰਮਾਨ ਨਾਲ ਡੀਪੂ ਹੋਲਡਰਾਂ ਤੇ ਕਾਰਡ ਹੋਲਡਰਾਂ 'ਚ ਵਧੇਗੀ ਤਕਰਾਰਬਾਜ਼ੀ ਅਗਲੀ ਖ਼ਬਰ ਮੋਗਾ ਜ਼ਿਲੇ੍ਹ 'ਚ 4161 ਭਰਤੀ ਦੇ ਅਧਿਆਪਕਾਂ 'ਚੋਂ 253 ਸੋ-ਕਾਜ ਪ੍ਰਭਾਵਿਤ ਅਧਿਆਪਕਾਂ ਨੇ ਬਾਘਾ ਪੁਰਾਣਾ ਦੇ ਵਿਧਾਇਕ ਨੂ...
Ad Position 24