12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪਟਿਆਲਾ ਵਿਖੇ ਬੇਰੁਜ਼ਗਾਰਾਂ 'ਤੇ ਕੀਤੇ ਪੁਲਿਸ ਲਾਠੀਚਾਰਜ ਦੀ ਸਖ਼ਤ ਨਿੰਦਾ ਕਰਦੇ ਹਾਂ-ਡਾ. ਬਲਦੇਵ ਸਿੰਘ ਢਿੱਲੋਂ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ)-ਪਟਿਆਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਉੱਤੇ ਪਟਿਆਲਾ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਲਿਖਾਰੀ ਸਭਾ ਮੋਗਾ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ | ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਹੱਕੀ ਮੰਗਾਂ ਬਾਰੇ ਧਰਨੇ, ਮੁਜ਼ਾਹਰਾ ਤੇ ਰੈਲੀਆਂ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ | ਢਿੱਲੋਂ ਨੇ ਕਿਹਾ ਕਿ ਜਾਬਰ ਪੁਲਿਸ ਵਾਲੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ, ਮੁਲਾਜ਼ਮਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਜ਼ੁਲਮ ਕਰ ਰਹੇ ਹਨ | ਪੁਲਿਸ ਵਾਲਿਆਂ ਨੂੰ ਬੇਰੁਜ਼ਗਾਰਾਂ 'ਤੇ ਅੰਨ੍ਹਾ ਲਾਠੀਚਾਰਜ ਕਰਦਿਆਂ ਸ਼ਰਮ ਨਹੀਂ ਆਈ | ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ | ਮੋਗਾ ਲਿਖਾਰੀ ਸਭਾ ਹੱਕ ਸੱਚ ਲਈ ਆਵਾਜ਼ ਉਠਾਉਣ ਵਾਲਿਆਂ ਦਾ ਸਾਥ ਦੇਵੇਗੀ |
Ad Position 22
No active advertisement
ਪਿਛਲੀ ਖ਼ਬਰ ਧੜਾਧੜ ਵਿਕ ਰਹੇ ਝੋਨੇ ਦੇ ਹਾਈਬਿ੍ਡ ਕਿਸਮਾਂ ਦੇ ਬੀਜ ਸ਼ੈਲਰਾਂ ਵਾਲਿਆਂ ਅਤੇ ਕਿਸਾਨਾਂ ਲਈ ਵੱਡੀ ਮੁਸੀਬਤ ਦੀ ਜੜ੍ਹ-ਮੁਖ਼ਤ... ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਤਿੰਨ ਫਿੰਗਰਾਂ ਦੇ ਨਵੇਂ ਫ਼ਰਮਾਨ ਨਾਲ ਡੀਪੂ ਹੋਲਡਰਾਂ ਤੇ ਕਾਰਡ ਹੋਲਡਰਾਂ 'ਚ ਵਧੇਗੀ ਤਕਰਾਰਬਾਜ਼ੀ
Ad Position 24