ਮੋਗਾ, 8 ਜੂਨ (ਗੁਰਤੇਜ ਸਿੰਘ ਬੱਬੀ)-ਡੀ.ਐਮ. ਕਾਲਜ ਮੈਨੇਜਮੈਂਟ ਕਮੇਟੀ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਅਤੇ ਸਿਵਲ ਸੁਸਾਇਟੀ ਮੋਗਾ ਦੇ ਕਾਰਕੁਨਾਂ ਵਿਚਕਾਰ ਅੱਜ 8 ਜੂਨ ਨੂੰ ਹੋਣ ਵਾਲੀ ਮੀਟਿੰਗ ਕਿਸੇ ਕਾਰਨਾਂ ਕਰਕੇ ਮੁਲਤਵੀ ਹੋ ਗਈ ਅਤੇ ਹੁਣ ਇਹ ਮੀਟਿੰਗ 20 ਜੂਨ ਨੂੰ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਡੀ.ਐਮ. ਕਾਲਜ ਮੈਨੇਜਮੈਂਟ ਕਮੇਟੀ ਜਿਸ ਨੂੰ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਚਲਾਉਂਦੀ ਹੈ, ਪਰ ਉਨ੍ਹਾਂ ਦੇ ਆਪਸੀ ਵਿਵਾਦ 'ਤੇ ਕੋਰਟਾਂ ਵਿਚ ਚੱਲਦੇ ਕੇਸ ਕਾਰਨ ਡੀ.ਐਮ. ਕਾਲਜ ਅਤੇ ਉਸ ਅਧੀਨ ਆਉਂਦੀਆਂ ਪੰਜ ਹੋਰ ਵਿੱਦਿਅਕ ਸੰਸਥਾਵਾਂ ਐਨੀਆਂ ਜ਼ਿਆਦਾ ਪ੍ਰਭਾਵਿਤ ਹੋਈਆਂ ਕਿ ਵਿੱਦਿਅਕ ਮਿਆਰ ਅਤੇ ਆਰਥਿਕ ਮਿਆਰ ਪੱਖੋਂ ਡਾਵਾਂਡੋਲ ਹੋ ਗਈਆਂ ਤੇ ਇਸ ਵਿਵਾਦ ਨੂੰ ਸੁਲਝਾਉਣ ਲਈ ਸਿਵਲ ਸੁਸਾਇਟੀ ਮੋਗਾ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ ਅਤੇ ਸਲਾਹਕਾਰ ਅਜੇ ਸੂਦ ਗੋਰਾ ਵਲੋਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੂੰ ਲਿਖਿਆ ਸੀ ਅਤੇ ਡਿਪਟੀ ਕਮਿਸ਼ਨਰ ਵਲੋਂ ਡੀ.ਐਮ. ਕਾਲਜ ਮੈਨੇਜਮੈਂਟ ਕਮੇਟੀ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਅਤੇ ਸਿਵਲ ਸੁਸਾਇਟੀ ਨਾਲ ਐਸ.ਡੀ.ਐਮ ਮੋਗਾ ਸੂਰਜ ਕੁਮਾਰ ਵਲੋਂ ਮੀਟਿੰਗ ਕੀਤੀ ਜਾਣੀ ਹੈ, ਜੋ 20 ਜੂਨ ਨੂੰ ਹੋਵੇਗੀ |