09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਵਿਦਿਆਰਥੀ ਛੁੱਟੀਆਂ 'ਚ ਆਪਣੀ ਸਿਹਤ ਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਰੱਖਣ- ਮੈਨੇਜਰ ਜਰਨੈਲ ਸਿੰਘ ਸੈਣੀ ਅਤੇ ਵਾਈਸ ਪਿ੍ੰਸੀਪਲ ਬਰਜੀਤ ਕੌਰ <br/>

Ad Position 21
No active advertisement
ਅਜੀਤ ਡੈਸਕ 09-06-2026
ਕਿਸ਼ਨਪੁਰਾ ਕਲਾਂ, 8 ਜੂਨ (ਅਮੋਲਕ ਸਿੰਘ ਕਲਸੀ)-ਭਾਵੇ ਕਿ ਸਕੂਲਾਂ 'ਚ ਗਰਮੀ ਦੇ ਚੱਲਦੇ ਹੋਏ ਵਿਦਿਆਰਥੀਆਂ ਨੂੰ ਜੂਨ ਮਹੀਨੇ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ ਪਰ ਇਸ ਸਮੇਂ 'ਚ ਵਿਦਿਆਰਥੀ ਵਰਗ ਜਿੱਥੇ ਛੁੱਟੀਆਂ ਦਾ ਖੂਬ ਅਨੰਦ ਲੈ ਰਹੇ ਹਨ, ਉੱਥੇ ਆਪਣੀ ਸਿਹਤ ਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਗਰਮੀ ਤੋਂ ਬਚਾਅ ਰੱਖਣ ਦੇ ਨਾਲ ਮੁੜ ਸਕੂਲ ਜਾਣ ਸਮੇਂ ਪੜ੍ਹਾਈ 'ਚ ਪਛੜਨ ਤੋਂ ਬਚ ਸਕਣ | ਇਹ ਪ੍ਰਗਟਾਵਾ ਸੰਤ ਵਿਸਾਖਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ ਕਲਾਂ ਦੇ ਵਿੱਦਿਅਕ ਖੇਤਰ 'ਚ ਮੰਨੀ ਪ੍ਰਮੰਨੀ ਸ਼ਖ਼ਸੀਅਤ ਪਿ੍ੰਸੀਪਲ ਕਮਲਜੀਤ ਕੌਰ ਸੈਣੀ ਦੇ ਪਤੀ ਮੈਨੇਜਰ ਜਰਨੈਲ ਸਿੰਘ ਸੈਣੀ ਅਤੇ ਵਾਈਸ ਪਿ੍ੰਸੀਪਲ ਬਰਜੀਤ ਕੌਰ ਨੇ ਵਿਦਿਆਰਥੀ ਵਰਗ ਸਮੇਤ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਨਿਆਣੀ ਉਮਰ ਕਰਕੇ ਬੱਚਿਆਂ ਦੇ ਘਰ ਤੋਂ ਬਾਹਰ ਜਾਣ ਸਮੇਂ ਮਾਪਿਆਂ ਨੂੰ ਉਨ੍ਹਾਂ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ | ਵਾਈਸ ਪਿ੍ੰਸੀਪਲ ਬਰਜੀਤ ਕੌਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਦਰਿਆਵਾਂ-ਨਹਿਰਾਂ 'ਚ ਨਹਾਉਣ ਤੋਂ ਰੋਕਣ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਾਪਰੇ |

Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿਚ ਗੈਸਟ ਲੈਕਚਰ ਕਰਵਾਇਆ <br/> ਅਗਲੀ ਖ਼ਬਰ ਸਿਵਲ ਸੁਸਾਇਟੀ ਅਤੇ ਡੀ.ਐਮ. ਕਾਲਜ ਮੈਨੇਜਮੈਂਟ ਕਮੇਟੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਹੁਣ 20 ਨੂੰ <br/>
Ad Position 24