ਮੋਗਾ, 8 ਜੂਨ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਦੇ ਡਿਪਾਰਟਮੈਂਟ ਆਫ ਫਾਰਮਾਕੋਲੋਜੀ ਵਿਚ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ¢ ਡਾ. ਸ਼ਮਸ਼ੇਰ ਸਿੰਘ ਡੀਨ ਆਰ.ਐਨ.ਡੀ. ਅਤੇ ਹੈੱਡ ਫਾਰਮਾਕੋਲੋਜੀ ਨੇ ਦੱਸਿਆ ਕਿ ਡਾ. ਪਵਨ ਕ੍ਰਿਸ਼ਨ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਮ. ਫਾਰਮ ਦੇ ਵਿਦਿਆਰਥੀਆਂ ਨੂੰ ਰਿਸਰਚ ਦੇ ਗੁਣ ਸਿਖਾਏ ਗਏ¢ ਡਾ. ਪਵਨ ਕ੍ਰਿਸ਼ਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰਟੀਫੀਸ਼ਲ ਇੰਟੈਲੀਜੈਂਸ ਦੇ ਯੁੱਗ ਵਿਚ ਅਸਲ ਰਿਸਰਚ ਨੂੰ ਸਹੀ ਦਿਸ਼ਾ ਅਤੇ ਪੂਰੀ ਨੈਤਿਕਤਾ ਨਾਲ ਕਰਨ ਲਈ ਤਕਨੀਕੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ¢ ਉਨ੍ਹਾਂ ਕਿਹਾ ਕਿ ਆਧੁਨਿਕ ਟੈਕਨਾਲੋਜੀ ਬਹੁਤ ਤੇਜ਼ੀ ਨਾਲ ਵਿਕਸਤ ਹੋ ਰਹੀ ਹੈ ਇਸ ਲਈ ਤਰਕਸੰਗਤ ਕੰਮ ਹੀ ਕੀਤਾ ਜਾਣਾ ਚਾਹੀਦਾ ਹੈ | ਇਸ ਗੈਸਟ ਲੈਕਚਰ ਦੇ ਅੰਤ ਵਿਚ ਸਭ ਦਾ ਧੰਨਵਾਦ ਡਾ. ਸਿਧਾਰਥ ਮੋਹਨ ਕੋਆਰਡੀਨੇਟਰ ਆਈ.ਕਿਊ.ਏ.ਸੀ. ਵਲੋਂ ਕੀਤਾ ਗਿਆ¢ ਇਸ ਮੌਕੇ ਲਵ ਗੋਇਲ, ਰੋਮਨਪ੍ਰੀਤ, ਸਾਨੀਆ ਗਰੋਵਰ, ਅਰੁਣ ਕੁਮਾਰ, ਕਿ੍ਸ਼ਮਾ ਅਗਰਵਾਲ ਅਤੇ ਐਮ. ਫਾਰਮ ਫਾਈਨਲ ਵਰ੍ਹੇ ਦੇ ਵਿਦਿਆਰਥੀਆਂ ਨੇ ਭਾਗ ਲਿਆ¢ ਇਸ ਗੈਸਟ ਲੈਕਚਰ ਦੇ ਸਫਲ ਆਯੋਜਨ 'ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਸ਼ੁਭਕਾਮਨਾਵਾਂ ਦਿੱਤੀਆਂ¢