10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਿਸਾਨ ਮਜ਼ਦੂਰ ਮੋਰਚੇ ਨੇ ਪੁਤਲਾ ਫੂਕਿਆ <br/>

Ad Position 21
No active advertisement
ਅਜੀਤ ਡੈਸਕ 09-06-2026
ਅਜੀਤਵਾਲ, 8 ਜੂਨ (ਹਰਦੇਵ ਸਿੰਘ ਮਾਨ)-ਕਿਸਾਨ ਮਜ਼ਦੂਰ ਮੋਰਚੇ ਵਲੋਂ ਉਲੀਕੇ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਜੋਨ ਮੋਗਾ-1 ਵਲੋਂ ਕਸਬਾ ਅਜੀਤਵਾਲ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ, ਬੁਲਾਰਿਆਂ ਨੇ ਦੱਸਿਆ ਕਿ ਇਹ ਪੁਤਲਾ ਫੂਕ ਮੁਜ਼ਾਹਰੇ ਪੈਟਰੋਲ, ਡੀਜ਼ਲ ਦੇ ਰੇਟਾਂ ਵਿਚ ਕੀਤੇ ਵਾਧੇ ਨੂੰ ਵਾਪਸ ਕਰਾਉਣ, ਕਾਰਪੋਰੇਟ ਪੱਖੀ ਰਸਾਇਣਿਕ ਖੇਤੀ ਮਾਡਲ ਰੱਦ ਕਰਾਉਣ, ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਕਰਜ਼ਾ ਖ਼ਤਮ ਕਰਨ ਆਦਿ ਮੰਗਾਂ ਸੰਬੰਧੀ ਕਿਸਾਨਾਂ, ਮਜ਼ਦੂਰਾਂ ਆਦਿ ਨੇ ਇਕੱਠੇ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਪੁਤਲਾ ਫੂਕਿਆ | ਇਸ ਮੌਕੇ ਮੁਖਤਿਆਰ ਸਿੰਘ ਦੌਧਰ, ਹਰੀਸ਼ ਕੁਮਾਰ, ਅਵਤਾਰ ਸਿੰਘ ਦੌਧਰ, ਪ੍ਰਧਾਨ ਜਗਜੀਤ ਸਿੰਘ ਧੂਰਕੋਟ ਟਾਹਲੀ, ਦਰਸ਼ਨ ਸਿੰਘ ਧੂੜਕੋਟ, ਹਰਪ੍ਰੀਤ ਸਿੰਘ, ਪ੍ਰਧਾਨ ਰਣਜੀਤ ਸਿੰਘ, ਜਗਤਾਰ ਸਿੰਘ, ਸਵਰਨ ਸਿੰਘ ਡਾਲਾ ਪ੍ਰਧਾਨ ਗੁਰਮੇਜ ਸਿੰਘ, ਬੱਬੂ ਸਿੰਘ ਮਹਿਰੋਂ, ਪ੍ਰਧਾਨ ਦਵਿੰਦਰ ਸਿੰਘ ਢੁੱਡੀਕੇ, ਬਲਜੀਤ ਸਿੰਘ ਤਖਾਣਵੱਧ, ਪ੍ਰਧਾਨ ਬਖਤੌਰ ਸਿੰਘ ਅਜੀਤਵਾਲ, ਸਕੱਤਰ ਬਲਦੇਵ ਸਿੰਘ ਅਜੀਤਵਾਲ, ਨਾਇਬ ਸਿੰਘ ਅਜੀਤਵਾਲ, ਪ੍ਰਧਾਨ ਚਰਨਜੀਤ ਸਿੰਘ ਗਿੱਲ, ਨਛੱਤਰ ਸਿੰਘ ਹੇਰ, ਗੁਰਸ਼ਰਨ ਸਿੰਘ ਕਪੂਰੇ, ਰਣਜੀਤ ਸਿੰਘ ਚੁਗਾਵਾਂ, ਸਕੱਤਰ ਜਸਵੰਤ ਸਿੰਘ ਕੋਕਰੀ, ਕੈਸ਼ੀਅਰ ਤਰਸੇਮ ਸਿੰਘ, ਮੀਤ ਪ੍ਰਧਾਨ ਮਲਕੀਤ ਸਿੰਘ ਸਮੇਤ ਹੋਰ ਕਿਸਾਨ ਮਜ਼ਦੂਰ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏ.ਆਈ.ਟੀ.ਯੂ.ਸੀ. ਨੇ ਅਪ੍ਰੈਂਟਿਸ ਵਰਕਰਾਂ 'ਤੇ ਹੋਏ ਲਾਠੀਚਾਰਜ ਦੀ ਸਖ਼ਤ ਨਿੰਦਾ... ਅਗਲੀ ਖ਼ਬਰ ਅੱਧਾ ਕਿੱਲੋ ਹੈਰੋਇਨ ਤੇ ਇਕ ਸਵਿਫ਼ਟ ਕਾਰ ਸਮੇਤ ਤਸਕਰ ਕਾਬੂ-ਥਾਣਾ ਮੁਖੀ ਸੁਨੀਤਾ ਰਾਣੀ
Ad Position 24