ਮੋਗਾ, 8 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਵਿਦਿਆਰਥੀਆਂ ਵਿਚ ਵਿਦੇਸ਼ ਖਾਸ ਕਰਕੇ ਕੈਨੇਡਾ ਵਿਚ ਪੜ੍ਹਾਈ ਕਰਨ ਦੀ ਦਿਲਚਸਪੀ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਵਿਦਿਆਰਥੀਆਂ ਦਾ ਮੰਨਣਾ ਹੈ ਕਿ ਆਪਣੇ ਇਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਸਿਰਫ ਇੱਛਾ ਹੀ ਨਹੀਂ ਸਗੋਂ ਸਟੱਡੀ ਵੀਜ਼ਾ ਲਈ ਸਹੀ ਰਾਹਦਾਰੀ ਅਤੇ ਹਰ ਪੱਧਰ 'ਤੇ ਪੂਰੀ ਤਿਆਰੀ ਬਹੁਤ ਜਰੂਰੀ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਵਲੋਂ ਇਮੀਗ੍ਰੇਸ਼ਨ ਖੇਤਰ ਵਿਚ ਪਾਰਦਰਸ਼ੀ ਅਤੇ ਇਮਾਨਦਾਰੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ | ਜਿਸ ਦਾ ਨਤੀਜਾ ਇਹ ਹੈ ਕਿ ਕੈਨੇਡਾ ਲਈ ਸਟੱਡੀ ਵੀਜ਼ਾ ਸਫਲਤਾ ਪੂਰਵਕ ਪ੍ਰਾਪਤ ਹੋ ਰਹੇ ਹਨ | ਅਕਸਰ ਇਹ ਵੇਖਿਆ ਜਾਂਦਾ ਹੈ ਕਿ ਅਧੂਰੀ ਜਾਣਕਾਰੀ ਜਾਂ ਫਾਈਲਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਕਾਰਨ ਕੇਸ ਖਰਾਬ ਹੋ ਜਾਂਦਾ ਹੈ ਪਰ ਅਜਿਹੀ ਸਥਿਤੀ ਵਿਚ ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸਮਝ ਕੇ ਉਨ੍ਹਾਂ ਨੂੰ ਠੀਕ ਕਰਦੇ ਹੋਏ ਮੁੜ ਪੂਰੇ ਆਤਮ ਵਿਸ਼ਵਾਸ ਨਾਲ ਅਪਲਾਈ ਕਰਨਾ ਚਾਹੀਦਾ ਹੈ | ਸਟੱਡੀ ਵੀਜ਼ੇ ਤੋਂ ਇਲਾਵਾ ਮੈਕਰੋ ਗਲੋਬਲ ਵਲੋਂ ਸਪਾਊਸ ਵੀਜ਼ਾ, ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਸੰਸਥਾ ਦੇ ਐਮ.ਡੀ. ਨੇ ਦੱਸਿਆ ਕਿ ਸੰਸਥਾ ਵਲੋਂ ਏਅਰ ਟਿਕਟਾਂ ਦੀ ਬੁਕਿੰਗ ਦੀ ਸਹੂਲਤ ਵੀ ਉਪਲਬਧ ਹੈ ਜਿਸ ਨਾਲ ਵਿਦਿਆਰਥੀਆਂ ਅਤੇ ਯਾਤਰੀਆਂ ਨੂੰ ਇਕੋ ਛੱਤ ਹੇਠ ਕਈ ਸੇਵਾਵਾਂ ਮਿਲ ਰਹੀਆਂ ਹਨ | ਦੂਜੇ ਏਜੰਟਾਂ ਵਲੋਂ ਰਿਫਿਊਜ ਹੋ ਚੁੱਕੇ ਕੇਸਾਂ ਸਬੰਧੀ ਸਹੀ ਸਲਾਹ ਲਈ ਦਸਤਾਵੇਜ਼ਾਂ ਸਮੇਤ ਮੈਕਰੋ ਗਲੋਬਲ ਦੇ ਮੋਗਾ ਦਫਤਰ ਵਿਚ ਜ਼ਰੂਰ ਸੰਪਰਕ ਕੀਤਾ ਜਾਵੇ ਤਾਂ ਜੋ ਕੇਸ ਨੂੰ ਮੁੜ ਤੋਂ ਮਜ਼ਬੂਤੀ ਨਾਲ ਅਪਲਾਈ ਕਰਕੇ ਸਫਲ ਬਣਾਇਆ ਜਾ ਸਕੇ |