ਮੋਗਾ, 8 ਜੂਨ (ਸੁਰਿੰਦਰਪਾਲ ਸਿੰਘ)-ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੇ ਐਸ.ਡੀ.ਓ. ਦੇ ਸਤਿਕਾਰਯੋਗ ਮਾਤਾ ਅਤੇ ਬਲਾਕ ਸੰਮਤੀ ਮੈਂਬਰ ਕਰਨਬੀਰ ਸਿੰਘ ਖੋਸਾ ਦੇ ਦਾਦੀ ਗਿਆਨ ਕੌਰ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿੱਤ ਰੱਖੇ ਗਏ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪਿੰਡ ਝੰਡੇਆਣਾ ਪੱਛਮੀ ਵਿਖੇ ਹੋਇਆ | ਇਸ ਮੌਕੇ ਭਾਈ ਪਰਮਜੀਤ ਸਿੰਘ ਖਾਲਸਾ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਜੀਵਨ ਮਰਨ ਦੇ ਫਲਸਫੇ ਤੋਂ ਜਾਣੂੰ ਕਰਵਾਇਆ | ਅੰਤਿਮ ਅਰਦਾਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ, ਸੀਨੀਅਰ ਅਕਾਲੀ ਆਗੂ ਰਾਜਵੰਤ ਸਿੰਘ ਮਾਹਲਾ ਨੇ ਗਿਆਨ ਕੌਰ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਮਾਤਾ ਗਿਆਨ ਕੌਰ ਸੱਚੇ ਸੁੱਚੇ ਤੇ ਸਾਫ ਮਨ ਵਾਲੀ ਸ਼ਖਸੀਅਤ ਦੇ ਮਾਲਕ ਸਨ ਤੇ ਉਹ ਪ੍ਰਮਾਤਮਾ ਵਿਚ ਅਥਾਹ ਵਿਸ਼ਵਾਸ ਰੱਖਦੇ ਸਨ | ਅਨਪੜ੍ਹ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਗੁਰਬਾਣੀ ਜ਼ੁਬਾਨੀ ਕੰਠ ਸੀ | ਉਨ੍ਹਾਂ ਕਿਹਾ ਕਿ ਮਾਤਾ ਗਿਆਨ ਕੌਰ ਦੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਮਾਤਾ ਗਿਆਨ ਕੌਰ ਦੇ ਪੁੱਤਰ ਐਸ.ਡੀ.ਓ. ਇਕਬਾਲ ਸਿੰਘ ਖੋਸਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਸ਼ਰਧਾਂਜਲੀ ਸਮਾਗਮ ਵਿਚ ਅਮਰਜੀਤ ਸਿੰਘ ਬਰਾੜ ਰਾਜੇਆਣਾ, ਜਥੇਦਾਰ ਤੀਰਥ ਸਿੰਘ ਮਾਹਲਾ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ, ਸਾਬਕਾ ਮੇਅਰ ਪ੍ਰਵੀਨ ਸ਼ਰਮਾ, ਇਕਬਾਲ ਸਿੰਘ ਪੱਤੋ ਹੀਰਾ ਸਿੰਘ, ਐਡਵੋਕੇਟ ਕੁਲਵਿੰਦਰ ਸ਼ਰਮਾ ਮੋਗਾ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਤਜਿੰਦਰ ਸਿੰਘ ਠੇਕੇਦਾਰ ਬੱਸ ਸਟੈਂਡ ਮੋਗਾ, ਮੇਜਰ ਸਿੰਘ ਬਰਾੜ ਮੰਗੇਵਾਲਾ, ਬਲਜੀਤ ਸਿੰਘ ਜੱਸ ਮੰਗੇਵਾਲਾ, ਗੁਰਜੰਟ ਸਿੰਘ ਰਾਮੂੰਵਾਲਾ, ਹਾਕਮ ਸਿੰਘ ਸਾਬਕਾ ਸਰਪੰਚ ਹਰੀਏਵਾਲਾ, ਬਲਦੇਵ ਕੌਰ ਸੰਖਾ ਡਰੋਲੀ ਭਾਈ, ਜੋਬਨ ਸਿੰਘ ਖੋਸਾ ਧੀਰੇ ਵਾਲੀ ਜ਼ੀਰਾ, ਗੁਰਜੀਤ ਸਿੰਘ ਬਰਾੜ ਸਰਕਲ ਪ੍ਰਧਾਨ, ਹਰਦੀਪ ਸਿੰਘ ਬਰਾੜ ਹਰੀਏਵਾਲਾ, ਗੁਰਦੀਪ ਸਿੰਘ ਸਰਪੰਚ ਬਹਿਬਲ, ਗੁਰਦਰਸ਼ਨ ਸਿੰਘ ਕਾਕਾ ਝੰਡੇਆਣਾ, ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਕੌਰ ਝੰਡੇਆਣਾ, ਪਰਮਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਸਿੱਧੂ, ਐਕਸੀਅਨ ਸੁਖਚੈਨ ਸਿੰਘ, ਗੁਰਜੀਤ ਸਿੰਘ ਹਰੀਏਵਾਲਾ, ਕੁਲਦੀਪ ਸਿੰਘ ਜੋਗੇਵਾਲਾ, ਤਰਸੇਮ ਸਿੰਘ ਮੱਲ੍ਹਾ ਤਲਵੰਡੀ ਭਾਈ, ਬਲਕਾਰ ਸਿੰਘ ਸਾਬਕਾ ਸਰਪੰਚ ਮੰਗੇਵਾਲਾ, ਹਰਮੇਲ ਸਿੰਘ ਖੁਖਰਾਣਾ, ਬੂਟਾ ਸਿੰਘ ਦੌਲਤਪੁਰਾ, ਗਿਆਨੀ ਅਜਮੇਰ ਸਿੰਘ ਦੌਲਤਪੁਰਾ, ਬਲਾਕ ਸੰਮਤੀ ਮੈਂਬਰ ਗੁਰਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਢਿੱਲੋਂ, ਸਬ ਇੰਸਪੈਕਟਰ ਹਰਮੇਲ ਸਿੰਘ, ਜਸਵੀਰ ਸਿੰਘ ਸੰਗਾ ਡਰੋਲੀ ਭਾਈ, ਸ਼ਿੰਦਰਪਾਲ ਸਿੰਘ ਸਾਬਕਾ ਸਰਪੰਚ ਰਣਧੀਰ ਖੁਰਦ, ਗੁਰਮੇਲ ਸਿੰਘ ਚੌਕੀ ਇੰਚਾਰਜ ਬਗਰਾੜੀ, ਰਵਦੀਪ ਸਿੰਘ ਸੰਘਾ ਦਾਰਾਪੁਰ, ਕੁਲਵਿੰਦਰ ਸਿੰਘ ਚੋਟੀਆਂ ਕਲਾਂ, ਹਰਜਿੰਦਰ ਸਿੰਘ ਝੰਡੇਆਣਾ, ਕੌਂਸਲਰ ਮੋਗਾ ਗੋਵਰਧਨ ਪੋਪਲੀ, ਗੁਰਪ੍ਰੀਤ ਸਿੰਘ ਮੰਗੇਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਜੋਤ ਸਿੰਘ ਡੇਮਰੂ, ਇੰਦਰਜੀਤ ਸਿੰਘ ਲੰਡੇ ਮੈਂਬਰ ਬਲਾਕ ਸੰਮਤੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਰਿਸ਼ਤੇਦਾਰ ਹਾਜ਼ਰ ਸਨ |