07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮੱਕੀ ਦੇ ਅਚਾਰ ਬਣਾਉਣ ਵਾਲੀ ਮਸ਼ੀਨ 'ਚ ਫਸਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ

Ad Position 21
No active advertisement
ਅਜੀਤ ਡੈਸਕ 11-06-2026
ਕਿਸ਼ਨਪੁਰਾ ਕਲਾਂ, 10 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਨੇੜਲੇ ਪਿੰਡ ਗੱਟੀ ਜੱਟਾਂ ਵਿਚ ਇਕ ਦਰਦਨਾਕ ਹਾਦਸੇ ਦੌਰਾਨ 30 ਸਾਲਾ ਨੌਜਵਾਨ ਰਸੀਲਾ ਦੀ ਮੌਤ ਹੋ ਗਈ | ਮਿ੍ਤਕ ਰਸੀਲਾ ਆਪਣੇ ਹੀ ਪਿੰਡ ਦੇ ਜ਼ਿਮੀਂਦਾਰ ਗੁਰਭੇਜ ਸਿੰਘ ਕੋਲ ਮੱਕੀ ਦਾ ਆਚਾਰ (ਸਾਇਲੇਜ) ਬਣਾਉਣ ਵਾਲੀ ਮਸ਼ੀਨ 'ਤੇ ਕੰਮ ਕਰਦਾ ਸੀ | ਜਾਣਕਾਰੀ ਮੁਤਾਬਿਕ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਗੁਰਭੇਜ ਸਿੰਘ ਅਤੇ ਰਸੀਲਾ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਰਾਹੀਂ ਮੱਕੀ ਦਾ ਆਚਾਰ ਤਿਆਰ ਕਰ ਰਹੇ ਸਨ | ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਵੀ ਮੌਕੇ 'ਤੇ ਮੌਜੂਦ ਸੀ ਅਤੇ ਰਸੀਲਾ ਟਰੈਕਟਰ ਚਲਾ ਰਿਹਾ ਸੀ | ਇਸ ਦੌਰਾਨ ਅਚਾਨਕ ਮਸ਼ੀਨ ਵਿਚ ਮੱਕੀ ਦਾ ਗਾਲ਼ਾ ਫਸ ਗਿਆ | ਗਾਲੇ ਨੂੰ ਅੱਗੇ ਕਰਨ ਲਈ ਰਸੀਲਾ ਟਰੈਕਟਰ ਤੋਂ ਹੇਠਾਂ ਉਤਰਿਆ ਅਤੇ ਮਸ਼ੀਨ ਦੇ ਨੇੜੇ ਗਿਆ | ਇਸ ਦੌਰਾਨ ਅਚਾਨਕ ਉਸ ਦਾ ਪੈਰ ਮੱਕੀ ਦੇ ਟਾਂਡਿਆਂ ਵਿਚ ਫਸ ਗਿਆ ਅਤੇ ਚੱਲ ਰਹੀ ਮਸ਼ੀਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ | ਗੁਰਭੇਜ ਸਿੰਘ ਅਨੁਸਾਰ ਉਸ ਨੇ ਤੁਰੰਤ ਮਸ਼ੀਨ ਬੰਦ ਕਰ ਦਿੱਤੀ, ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ | ਮਸ਼ੀਨ ਰਸੀਲੇ ਦੇ ਸਰੀਰ ਨੂੰ ਧੜ ਤੋਂ ਹੇਠਾਂ ਤੱਕ ਆਪਣੇ ਅੰਦਰ ਖਿੱਚ ਚੁੱਕੀ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਗੁਰਭੇਜ ਸਿੰਘ ਨੇ ਰੌਲਾ ਪਾਇਆ, ਜਿਸ 'ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਮੌਕੇ 'ਤੇ ਇਕੱਠੇ ਹੋ ਗਏ | ਪਿੰਡ ਵਾਸੀਆਂ ਦੀ ਮਦਦ ਨਾਲ ਮਿ੍ਤਕ ਦੀ ਦੇਹ ਨੂੰ ਮਸ਼ੀਨ ਵਿਚੋਂ ਬਾਹਰ ਕੱਢਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ | ਗੁਰਭੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ | ਇਹ ਦੁਖਦਾਈ ਘਟਨਾ ਪਿੰਡ ਗੱਟੀ ਜੱਟਾਂ ਦੇ ਨਾਲ ਲੱਗਦੇ ਪਿੰਡਾਂ ਵਿਚ ਵਾਪਰੀ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਵਪਾਰਕ ਮੰਡਲਾਂ ਦੀ ਘੋਸ਼ਣਾ, ਬਾਘਾ ਪੁਰਾਣਾ ਤੋਂ ਪਵਨ ਗੋਇਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਦਾ ਸਹਾਰਾ ਲੈ ਰਹੀ ਆਪ ਸਰਕਾਰ-ਗੁਰਜੰਟ ਧਾਲੀਵਾਲ
Ad Position 24