ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਬੀ.ਫਾਰਮ ਦੂਜੇ ਸਮੈਸਟਰ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੀ ਹਾਜ਼ਰੀ 90 ਫ਼ੀਸਦੀ ਤੋਂ ਵੱਧ ਰਹੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਵਿਸ਼ੇਸ਼ ਮਹਿਮਾਨ ਰਿਸ਼ੀ ਮਨਚੰਦਾ ਅਤੇ ਹਰਸ਼ ਗੋਇਲ ਦੇ ਨਾਲ ਸੰਸਥਾ ਦੇ ਡਾਇਰੈਕਟਰ ਡਾ. ਜੀ. ਡੀ. ਗੁਪਤਾ, ਪਿ੍ੰਸੀਪਲ ਡਾ. ਆਰ. ਕੇ. ਨਾਰੰਗ, ਡੀਨ ਡਾ. ਜੀ.ਐਸ. ਸ਼ਰਮਾ, ਡੀਨ ਇੰਜ: ਜਸਪ੍ਰੀਤ ਇੰਦਰ ਸਿੰਘ, ਵਿਭਾਗ ਮੁਖੀ ਡਾ. ਬਾਲਕ ਦਾਸ, ਡਾ. ਸੌਰਭ ਕੋਸੇ, ਡਾ. ਸੰਤ ਕੁਮਾਰ ਵਰਮਾ, ਡਾ. ਖੜਗ ਰਾਜ, ਪਲੇਸਮੈਂਟ ਅਫ਼ਸਰ ਡਾ. ਅਮਨਦੀਪ ਸਿੰਘ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ | ਇਸ ਦੌਰਾਨ ਬੀ.ਫਾਰਮ ਦੂਜੇ ਸਮੈਸਟਰ ਦੇ ਵਿਦਿਆਰਥੀ ਪਿ੍ੰਸ ਕੁਮਾਰ ਨੂੰ 98 ਫ਼ੀਸਦੀ ਹਾਜ਼ਰੀ ਲਈ ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ 90 ਫ਼ੀਸਦੀ ਤੋਂ ਵੱਧ ਹਾਜ਼ਰੀ ਵਾਲੇ ਹੋਰ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਹੋਏ ਵਿਦਿਆਰਥੀਆਂ ਵਿਚ ਜਸ਼ਨਪ੍ਰੀਤ ਕੌਰ, ਮੁਸਕਾਨ ਕੁਮਾਰੀ, ਜਸਵੀਰ ਸਿੰਘ, ਅੰਕੁਰ ਉਪਾਧਿਆਇ, ਅਮਨ ਕੁਮਾਰ, ਮਨਵੀਰ ਕੌਰ, ਅਰਸ਼ਦੀਪ ਕੌਰ, ਅਨੁਪਮਾ, ਆਰਵੀਰ, ਕੁਮਾਰੀ ਸਵਾਤੀ, ਆਰਵ ਪ੍ਰਜਾਪਤੀ, ਅੰਜਲੀ ਕੁਮਾਰੀ, ਅਮਿਤ ਕੁਮਾਰ, ਲਵਿਸ ਮਿੱਤਲ, ਹਰਸ਼ਿਤਾ, ਅੰਕਿਤ ਕੁਮਾਰ ਸਿੰਘ, ਗੌਤਮ ਭਾਰਦਵਾਜ, ਆਸ਼ੂਤੋਸ਼ ਕੁਮਾਰ, ਅੰਕਿਤ ਕੁਮਾਰ, ਪ੍ਰਭਲੀਨ ਕੌਰ, ਰਜ਼ੀਆ ਬੇਗਮ ਅਤੇ ਸ਼ਿਵਮ ਕੁਮਾਰ ਸ਼ਾਮਿਲ ਸਨ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਚੇਅਰਮੈਨ ਪ੍ਰਵੀਨ ਗਰਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਸਥਾ ਦਾ ਪ੍ਰਬੰਧਨ ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਨਿਰੰਤਰ ਕੰਮ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਲਗਾਤਾਰ ਸਨਮਾਨਿਤ ਕਰ ਰਿਹਾ ਹੈ | ਚੇਅਰਮੈਨ ਪ੍ਰਵੀਨ ਗਰਗ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਸੈਸ਼ਨ ਵਿਚ ਉਮੀਦ ਹੈ ਕਿ ਪੂਰੀ ਕਲਾਸ ਇਸ ਸਨਮਾਨ ਨੂੰ ਪ੍ਰਾਪਤ ਕਰੇਗੀ ਅਤੇ ਵੱਧ ਤੋਂ ਵੱਧ ਨਿਯਮਿਤ ਕਲਾਸਾਂ ਵਿਚ ਹਾਜ਼ਰੀ ਲਗਾ ਕੇ ਆਪਣੇ ਭਵਿੱਖ ਨੂੰ ਹੋਰ ਰੌਸ਼ਨ ਬਣਾਏਗੀ | ਸਮਾਗਮ ਦਾ ਸੰਚਾਲਨ ਸਾਨੀਆ ਗਰੋਵਰ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ |