19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬਾਬਾ ਬਰਫ਼ਾਨੀ ਸੇਵਾ ਮੰਡਲ ਮੋਗਾ ਨੇ ਅਮਰਨਾਥ ਯਾਤਰੀਆਂ ਲਈ ਵਿਸ਼ਾਲ ਭੰਡਾਰ ਲਗਾਉਣ ਲਈ ਮੀਟਿੰਗ ਕੀਤੀ

Ad Position 21
No active advertisement
ਅਜੀਤ ਡੈਸਕ 15-06-2026

ਮੋਗਾ, 14 ਜੂਨ (ਅਸ਼ੋਕ ਬਾਂਸਲ)-ਬਾਬਾ ਬਰਫ਼ਾਨੀ ਸੇਵਾ ਮੰਡਲ ਰਜਿ: ਮੋਗਾ ਵਲੋਂ 24 ਵਾਂ ਵਿਸਾਲ ਭੰਡਾਰਾ ਲਗਾਉਣ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਮੌਕੇ ਬਾਬਾ ਬਰਫ਼ਾਨੀ ਸੇਵਾ ਮੰਡਲ ਦੀ ਸ਼ਾਖਾਵਾਂ ਦੀ ਸੰਯੁਕਤ ਜ਼ਰੂਰੀ ਮੀਟਿੰਗ ਲਾਲਾ ਲਾਲ ਚੰਦ ਧਰਮਸ਼ਾਲਾ ਵਿਚ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਚੰਦਰ ਸ਼ੇਖਰ ਸੂਦ ਅਤੇ ਮੰਡਲ ਦੇ ਸਾਰੇ ਮੈਂਬਰਾਂ ਵਲੋਂ ਗਣਪਤੀ ਪੂਜਾ ਅਤੇ ਸ਼ਿਵ ਪੂਜਾ ਨਾਲ ਕੀਤੀ। ਇਸ ਮੌਕੇ ਭਜਨ ਗਾਇਕ ਮਹੇਸ ਚੋਪੜਾ ਅਤੇ ਅਜੇ ਗਰਗ ਨੇ ਗਣਪਤੀ ਵੰਦਨਾ ਦੇ ਨਾਲ ਭਜਨਾਂ ਦੀ ਸ਼ੁਰੂਆਤ ਕੀਤੀ ਅਤੇ ਆਏ ਹੋਏ ਸਾਰੇ ਭਗਤਾਂ ਨੂੰ ਭਜਨ ਸੁਣਾ ਕੇ ਨੱਚਣ ਲਈ ਮਜਬੂਰ ਕਰ ਦਿੱਤਾ। ਮੀਟਿੰਗ ਵਿਚ ਪ੍ਰਧਾਨ ਚੰਦਰ ਸ਼ੇਖਰ ਸੂਦ ਨੇ ਦੱਸਿਆ ਕਿ ਬਾਬਾ ਬਰਫ਼ਾਨੀ ਸੇਵਾ ਮੰਡਲ ਵਲੋਂ ਆਯੋਜਿਤ 24ਵਾਂ ਵਿਸਾਲ ਭੰਡਾਰ ਭੋਲੇ ਨਾਥ ਦੀ ਕ੍ਰਿਪਾ ਨਾਲ ਸਾਰੀਆਂ ਸ਼ਾਖਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਛੰਨ ਅਰੋੜਿਆਂ ਵਿਚ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ। ਭੰਡਾਰੇ ਵਿਚ ਲੱਗਣ ਵਾਲੀ ਬਿਜਲੀ ਦੇ ਸਾਮਾਨ ਦੇ ਦੋ ਟਰੱਕ 24 ਜੂਨ ਨੂੰ ਬਰਫ਼ਾਨੀ ਭਵਨ ਤੋਂ ਰਵਾਨਾ ਕੀਤੇ ਜਾਣਗੇ। ਰਾਸ਼ਨ ਸਮਗਰੀ ਦੇ ਟਰੱਕ 28 ਜੂਨ ਐਤਵਾਰ ਨੂੰ ਬਰਫ਼ਾਨੀ ਭਵਨ ਤੋਂ ਰਵਾਨਾ ਕੀਤੇ ਜਾਣਗੇ ਅਤੇ 1 ਜੁਲਾਈ ਨੂੰ ਹਵਨ ਯੱਗ ਦੇ ਨਾਲ ਵਿਸ਼ਾਲ ਭੰਡਾਰੇ ਦੀ ਸ਼ੁਰੂਆਤ ਕੀਤੀ ਜਾਵੇਗੀ। ਭੰਡਾਰੇ ਦਾ ਉਦਘਾਟਨ ਪ੍ਰੋਗਰਾਮ 5 ਜੁਲਾਈ ਨੂੰ ਛੰਨ ਅਰੋੜਿਆਂ ਵਿਚ ਹੋਵੇਗਾ, ਜਿਸ ਵਿਚ ਸਾਰੀਆਂ ਸ਼ਾਖਾਵਾਂ ਅਤੇ ਮੋਗਾ ਸ਼ਹਿਰ ਵਾਸੀ ਸ਼ਾਮਲ ਹੋਣਗੇ। ਉਨ੍ਹਾਂ ਨੇ ਸਾਰੀਆਂ ਸ਼ਾਖਾਵਾਂ ਅਤੇ ਮੋਗਾ ਵਾਸੀਆਂ ਦਾ ਹਰ ਸਾਲ ਵਾਂਗ, ਇਸ ਸਾਲ ਵੀ ਭੰਡਾਰੇ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਭੰਡਾਰਾ ਸਥਾਨ ‘ਤੇ ਬਹੁਤ ਵੱਡੇ ਦੋ ਹਾਲ ਅਤੇ ਕਮਰੇ ਬਣ ਚੁੱਕ ਹਨ, ਜਿਸ ਵਿਚ ਹਰ ਰੋਜ਼ ਸੈਂਕੜੇ ਯਾਤਰੀਆਂ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਹਨ। ਇਹ ਭੰਡਾਰਾ ਸਾਰੇ ਯਾਤਰੀਆਂ ਲਈ 24 ਘੰਟੇ ਖੁਲਾ ਰਹਿੰਦਾ ਹੈ, ਜਿਸ ਵਿਚ ਸਵੇਰੇ ਚਾਹ, ਨਾਸ਼ਤਾ, ਦੁਪਹਿਰ ਦਾ ਭੋਜਨ, ਰਾਤ ਦਾ ਖਾਣਾ, ਵਿਸਤਰਾਮ ਅਤੇ ਮੁਫ਼ਤ ਮੈਡੀਕਲ ਸੁਵਿਧਾ ਵੀ ਉਪਲਬਧ ਹੈ। ਇਹ ਸਭ ਕੰਮ ਦਾਨ ਦਾਤਾ ਵਲੋਂ ਦਿੱਤੇ ਗਏ ਦਾਨ ਨਾਲ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਬਾਬਾ ਬਰਫ਼ਾਨੀ ਸੇਵਾ ਮੰਡਲ ਮੋਗਾ ਨੂੰ ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਵਲੋਂ ਕਟਰਾਂ ਵਿਚ ਆਯੋਜਿਤ ਸਮਾਗਮ ਵਿਚ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸੀ। ਅੱਜ ਦੇ ਇਸ ਪ੍ਰੋਗਰਾਮ ਵਿਚ ਬਾਘਾ ਪੁਰਾਣਾ ਤੋਂ ਪ੍ਰਵੀਨ ਗੋਇਲ, ਤਲਵੰਡੀ ਭਾਈ ਤੋਂ ਸੁਰਿੰਦਰ ਕੁਮਾਰ, ਅਜੇ ਤਲਵਾਰ, ਅਸ਼ਵਨੀ ਕੁਮਾਰ, ਮੁਦਕੀ ਤੋਂ ਕਮਲ ਅਗਰਵਾਲ, ਫਿਲੌਰ ਤੋਂ ਮੈਡਮ ਅਨੁਰਾਧਾ, ਜ਼ੀਰਾ ਤੋਂ ਗਿਆਨ ਸਿੰਘ, ਅਸ਼ੋਕ, ਗਣੇਸ਼ ਬੰਸਲ ਚੜਿੱਕ, ਰਾਮਪੁਰਾ ਫੁਲ ਤੋਂ ਬਲਜੀਤ, ਗਗਨ ਗੁਪਤਾ, ਬਠਿੰਡਾ ਤੋਂ ਸੁਰਿੰਦਰ ਜਿਸ਼ਨਣੀ, ਕੇਵਲ ਬੰਸਲ, ਫਗਵਾੜਾ ਤੋਂ ਸੰਜੀਵ, ਰਾਜ ਕੁਮਾਰ ਸ਼ਰਮਾ, ਭਗਤਾਂ ਤੋਂ ਡਾ. ਸੰਜੀਵ ਗੁਪਤਾ, ਭਿੰਡਰ ਕਲਾਂ ਤੋਂ ਕੁਲਦੀਪ ਗਰਗ, ਅੰਮ੍ਰਿਤਸਰ ਤੋਂ ਨਰਿੰਦਰ ਚਾਵਲਾ, ਧਰਮਕੋਟ ਤੋਂ ਦੀਪਕ ਬਾਂਸਲ, ਜਗਮੋਹਨ, ਖੰਨਾ ਤੋਂ ਅਭਿਸ਼ੇਕ ਸ਼ਰਮਾ ਹਾਜ਼ਰ ਹੋਏ। ਮੀਟਿੰਗ ਦੇ ਅੰਤ ‘ਚ ਪ੍ਰਧਾਨ ਚੰਦਰ ਸ਼ੇਖਰ ਸੂਦ ਨੇ ਵਿਸ਼ਾਲ ਭੰਡਾਰੇ ਦੀ ਰੂਪ ਰੇਖਾ ਬਾਰੇ ਸਾਰੇ ਮੈਂਬਰਾਂ ਦੀ ਡਿਊਟੀ ਲਗਈ ਅਤੇ ਸਾਰੀਆਂ ਸ਼ਾਖਾਵਾਂ ਤੋਂ ਆਏ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਰੇਸ਼ ਰਾਵਲ, ਸੁਰਿੰਦਰ ਬਿੱਟਾ, ਸਚਿਨ ਜਿੰਦਲ, ਵਰਿੰਦਰ ਕਾਲੜਾ, ਅਨੀਲ ਗੁਪਤਾ, ਸੁਰਿੰਦਰ ਗਰਗ, ਸੁਧੀਰ ਸੂਦ, ਸੁਸ਼ੀਲ ਗੁਪਤਾ, ਸਾਜਨ, ਅਜੇ ਗਰਗ, ਪ੍ਰਦੀਪ ਹੰਸ, ਦੀਪਕ ਰਿਹਾਨ, ਸੰਜੇ ਨੋਰਿਆ, ਅਜੇ ਸਾਹਨੀ, ਪੰਕਜ ਬਾਂਸਲ, ਰਿਸ਼ੂ ਸੂਦ, ਨੀਰੂ ਮਿੱਤਲ, ਪੰਕਜ ਮਿੱਤਲ, ਅਜੇ ਸੱਚਰ, ਹੈਪੀ ਗਰੋਵਰ, ਮਿੰਕਲ, ਰਾਜਾ, ਅਮਨ, ਰੋਹਿਤ, ਰਾਹੁਲ ਅਗਰਵਾਲ, ਸੁਨੀਲ ਸਚਦੇਵਾ, ਐਜੇ, ਸਚਿਨ ਵਰਮਾ, ਵਿਕੀ, ਰਮੇਸ਼, ਰਾਕੇਸ਼, ਅਨੀਲ ਗਾਬਾ, ਸੋਹਣ ਲਾਲ, ਸੋਨੂੰ ਦੂਆ, ਲਲਿਤ ਦੀਵਾਨ, ਟੋਨੀ ਆਦਿ ਹਾਜ਼ਰ ਸਨ।

 

Ad Position 22
No active advertisement
ਪਿਛਲੀ ਖ਼ਬਰ ਪਾਵਨ ਦੂਜ ਮੌਕੇ ਮੰਦਰ ਲਾਲ ਦੁਆਰਾ ਵਿਖੇ ਭਲਕੇ ਇਕ ਸ਼ਾਮ ਬਾਵਾ ਲਾਲ ਜੀ ਦੇ ਨਾਮ ਸੰਕੀਰਤਨ-ਰਜਿੰਦਰ ਵਧਵਾ ਅਗਲੀ ਖ਼ਬਰ ਜਸਵਿੰਦਰ ਸਿੰਘ ਖੋਟੇ ਦਾ ਹਲਕਾ ਪ੍ਰਧਾਨ ਬਣਨ ’ਤੇ ਅਕਾਲੀ ਦਲ ਦੇ ਵਰਕਰਾਂ ’ਚ ਖ਼ੁਸ਼ੀ ਦਾ ਮਾਹੌਲ
Ad Position 24