19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੰਜਾਬ ਰੋਡਵੇਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 15-06-2026

ਸ੍ਰੀ ਮੁਕਤਸਰ ਸਾਹਿਬ, 14 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਇੰਦਰਪਾਲ ਸਿੰਘ ਸੰਧੂ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ‘ਚ ਸਭ ਤੋਂ ਪਹਿਲਾਂ ਡਰਾਈਵਰ ਹਰਦੇਵ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਗਿਆਨ ਚੰਦ, ਬਲਦੇਵ ਰਾਜ, ਪਰਸ਼ੋਤਮ ਲਾਲ ਗਿਰਧਰ, ਜੋਗਾ ਸਿੰਘ ਭੁੱਲਰ, ਤਰਸੇਮ ਸਿੰਘ ਥਾਂਦੇਵਾਲਾ, ਕਰਨੈਲ ਸਿੰਘ ਮਾੜੀ ਮੁਸਤਫ਼ਾ, ਸਵਰਨ ਸਿੰਘ ਸੂਰੇਵਾਲਾ ਅਤੇ ਇੰਦਰਪਾਲ ਸਿੰਘ ਸੰਧੂ ਬੈਠੇ। ਸਾਰੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਟਾਲ ਮਟੋਲ ਨੀਤੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪੈਨਸ਼ਨਰਾਂ ਨੂੰ ਡੀ.ਏ. ਤੁਰੰਤ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਮਹਿੰਗਾਈ ਭੱਤੇ ਦੀ ਕਿਸ਼ਤ ਨਾ ਦੇਣ ਕਾਰਨ ਰੋਸ ਹੈ। ਪਿਛਲੇ ਬਕਾਇਆਂ ਨੂੰ ਸਰਕਾਰ ਤੁਰੰਤ ਕਲੀਅਰ ਕਰੇ। ਇਸ ਮੌਕੇ ਜਨਮ ਦਿਨ ਵਾਲੇ ਸਾਥੀ ਅਮਰਜੀਤ ਸਿੰਘ ਸਮਾਲਸਰ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਮੀਟਿੰਗ ਵਿਚ ਗੁਰਨਾਮ ਸਿੰਘ ਗੋਂਦਾਰਾ, ਲਹਿਣਾ ਸਿੰਘ ਖਿ� ਵਾਲੀ, ਰਾਮਪਾਲ ਝਬੇਲਵਾਲੀ, ਹਰਜੀਤ ਸਿੰਘ ਬਠਿੰਡਾ, ਹਰਭਜਨ ਸਿੰਘ, ਸੁਰਜੀਤ ਸਿੰਘ ਲੱਕੜਵਾਲਾ, ਦਰਸ਼ਨ ਸਿੰਘ ਗੋਨਿਆਣਾ, ਅਜੈਬ ਸਿੰਘ ਸੂਰੇਵਾਲਾ, ਖੰਡਾ ਸਿੰਘ ਅਬੋਹਰ, ਜੰਗੀਰ ਸਿੰਘ, ਕੁਲਦੀਪ ਸਿੰਘ ਭਾਗਸਰੀ, ਸੁਰਜੀਤ ਸਿੰਘ, ਗੋਰੇ ਲਾਲ, ਅਮਰੀਕ ਸਿੰਘ, ਅਜੀਤ ਕੁਮਾਰ, ਜੋਗਿੰਦਰ ਸਿੰਘ ਮਲੋਟ, ਜਸਵੰਤ ਸਿੰਘ ਲੁਹਾਰ, ਸੁਰਜੀਤ ਸਿੰਘ ਚੱਕ ਬੀੜ ਸਰਕਾਰ, ਭਗਵੰਤ ਸਿੰਘ ਬੁੱਟਰ ਸ਼ਰੀਂਹ ਆਦਿ ਹਾਜ਼ਰ ਸਨ। ਮੰਚ ਸੰਚਾਲਨ ਇੰਦਰਪਾਲ ਸਿੰਘ ਸੰਧੂ ਨੇ ਕੀਤਾ।

Ad Position 22
No active advertisement
ਪਿਛਲੀ ਖ਼ਬਰ 70 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਵਿਖੇ ‘ਪਿਤਾ ਦਿਵਸ’ ਮਨਾਇਆ
Ad Position 24