13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ ਸੰਭਾਲ ਕਿਤਾਬ ਰਿਲੀਜ਼ ਕੀਤੀ ਗਈ

Ad Position 21
No active advertisement
ਅਜੀਤ ਡੈਸਕ 16-06-2026
ਮੋਗਾ, 15 ਜੂਨ (ਸੁਰਿੰਦਰਪਾਲ ਸਿੰਘ)-ਅੱਜ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਇਕ ਬਹੁਤ ਵੱਡਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਾ. ਗੁਰਦੇਵ ਸਿੰਘ ਸਿੱਧੂ ਦੀ ਲਿਖੀ ਕਿਤਾਬ ਦਸਮੇਸ਼ ਪਿਤਾ ਬਖਸ਼ਸ਼ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ ਸੰਭਾਲ ਕਿਤਾਬ ਰਿਲੀਜ਼ ਕੀਤੀ ਗਈ। ਇਸ ਮੌਕੇ ਕੈਨੇਡਾ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਰਾਏ ਅਜੀਜ �ਲਾ ਖ਼ਾਨ ਦੇ ਪਰਿਵਾਰ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਆਯੋਜਨ ਉੱਘੇ ਕਾਰੋਬਾਰੀ ਹਰਦੇਵ ਸਿੰਘ ਗਰੇਵਾਲ ਵਲੋਂ ਕਰਵਾਇਆ ਗਿਆ। ਇਸ ਮੌਕੇ ਕੈਂਬਰੀਆ ਕਾਲਜ ਦੇ ਡਾਇਰੈਕਟਰ ਜੇ.ਡੀ. ਕੌੜਾ, ਵਰੁਣ ਕੌੜਾ, ਪ੍ਰੋਫੈਸਰ ਰਣਜੀਤ ਸਿੰਘ ਪੰਨੂ, ਮੈਡਮ ਪੰਨੂ, ਸੁੱਖੀ ਬਾਠ, ਨਛੱਤਰ ਸਿੰਘ ਕੂਨਰ, ਹੈਰੀ ਕੂਨਰ ਐਡਵਾਈਜ਼ਰ ਟੂ ਮੇਅਰ ਸਰੀ, ਡਾ. ਰਜਿੰਦਰ ਸਿੰਘ ਕੰਬੋ, ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਅਤੇ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਇਹ ਕਿਤਾਬ ਸ੍ਰੀ ਗੰਗਾ ਸਾਗਰ ‘ਤੇ ਲਿਖੀ ਗਈ ਹੈ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਏਕੋਟ ਵਿਖੇ ਆਪਣੀ ਠਹਿਰ ਦੌਰਾਨ ਰਾਏ ਕੱਲਾ ਦੀ ਸੇਵਾ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਬਖਸ਼ਸ਼ ਕੀਤਾ ਗਿਆ ਸੀ ਜੋ ਕਿ ਅੱਜ ਉਸ ਪਰਿਵਾਰ ਦੀ ਨੌਵੀਂ ਪੀੜ੍ਹੀ ਦੇ ਰਾਏ ਅਜੀਜ �ਲਾ ਖ਼ਾਨ ਨੇ ਸੰਭਾਲਿਆ ਹੋਇਆ ਹੈ। ਇਸ ਬਾਰੇ ਰਾਏ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਬਿਖੜੇ ਸਮਿਆਂ ਵਿਚ ਜਦ ਮੁਗ਼ਲ ਬਾਦਸ਼ਾਹ �ਰੰਗਜ਼ੇਬ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਨ ਦਾ ਵੈਰੀ ਬਣਿਆ ਹੋਇਆ ਸੀ ਅਤੇ ਉਸ ਦੇ ਜ਼ੁਲਮ ਕਾਰਨ ਗੁਰੂ ਜੀ ਦੇ ਕਈ ਸ਼ਰਧਾਲੂ ਵੀ ਉਨ੍ਹਾਂ ਦਾ ਸਾਥ ਦੇਣ ਤੋਂ ਝਿਜਕਦੇ ਸਨ, ਉਸ ਵਕਤ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਰਿਆਸਤ ਹੁਣ ਜ਼ਿਲ੍ਹਾ ਲੁਧਿਆਣਾ ਵਿਚ ਪਹੁੰਚੇ ਤਾਂ ਉੱਥੋਂ ਦੇ ਮੁਸਲਮਾਨ ਰਾਜਪੂਤ ਹਾਕਮ ਰਾਏ ਕਲਾਂ ਤੀਜਾ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਖ਼ਤਰੇ ਵਿਚ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜਿੰਨੀ ਦੇਰ ਗੁਰੂ ਜੀ ਨੇ ਠਹਿਰਨਾ ਚਾਹਿਆ �ਨੀ ਦੇਰ ਮਹਿਮਾਨ ਵਜੋਂ ਉਨ੍ਹਾਂ ਦੀ ਸੇਵਾ ਕਰਨ ਨੂੰ ਧੰਨ ਭਾਗ ਸਮਝਿਆ। ਰਾਏਕੋਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਰਾਏ ਕਲਾਂ ਦੀ ਸਿਦਕ ਦਿਲੀ ਅਤੇ ਪ੍ਰਾਹੁਣਾਚਾਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਗੰਗਾ ਸਾਗਰ ਰੇਹਲ ਅਤੇ ਇਕ ਕਿਰਪਾਨ ਦੀ ਬਖਸ਼ਿਸ਼ ਕੀਤੀ। ਰੇਹਲ ਨੂੰ ਸਮੇਂ ਦੀ ਧੂੜ ਖਾ ਗਈ ਅਤੇ ਕਿਰਪਾਨ ਨੂੰ ਅੰਗਰੇਜ਼ ਹਾਕਮਾਂ ਨੇ ਹਥਿਆ ਲਿਆ ਪਰ ਗੰਗਾ ਸਾਗਰ ਨੂੰ ਰਾਏ ਪਰਿਵਾਰ ਨੇ ਲਗ-ਪਗ ਸਵਾ ਤਿੰਨ ਸੌ ਸਾਲ ਤੋਂ ਹੁਣ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਰਾਏ ਕਲਾਂ ਖ਼ਾਨਦਾਨ ਦੀ ਨੌਵੀਂ ਪੀੜ੍ਹੀ ਦੇ ਵਰਤਮਾਨ ਵਾਰਿਸ ਜਨਾਬ ਰਾਏ ਅਜੀਜ �ਲਾ ਖ਼ਾਨ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਖਸ਼ਿਸ਼ ਗੰਗਾ ਸਾਗਰ ਦਾ ਸੇਵਕ ਹੋਣਾ ਮੇਰੇ ਵਾਸਤੇ ਵੱਡੇ ਮਾਣ ਵਾਲੀ ਗੱਲ ਹੈ। ਹੁਣ ਗੰਗਾ ਸਾਗਰ ਦੀ ਪਵਿੱਤਰ ਸੇਵਾ ਸੰਭਾਲ ਲਈ ਮੇਰਾ ਫ਼ਰਜ਼ੰਦ ਰਾਏ ਮੁਹੰਮਦ ਅਲੀ ਖ਼ਾਨ ਸਾਥ ਦੇ ਰਿਹਾ ਹੈ। ਇਸ ਮੌਕੇ ਰਾਏ ਅਜੀਜ �ਲਾ ਖ਼ਾਨ ਵਲੋਂ ਇਹ ਕਿਤਾਬ ਦੇਸ਼ ਭਗਤ ਕਾਲਜ ਮੋਗਾ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਨੂੰ ਭੇਟ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਫ਼ਦ ਦਾ ਕੈਨੇਡਾ ਪਹੁੰਚਣ ’ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਰਕਰਾਂ ਨੇ ਕੀਤਾ ਭਰਵਾਂ ਸੁਆਗਤ ਅਗਲੀ ਖ਼ਬਰ ਰੁੱਖਾਂ ਦੀ ਧੜਾਧੜ ਕਟਾਈ ਮਨੁੱਖੀ ਜ਼ਿੰਦਗੀ ਲਈ ਖ਼ਤਰੇ ਦੀ ਘੰਟੀ- ਸੰਤ ਬਾਬਾ ਗੁਰਪ੍ਰੀਤ ਸਿੰਘ
Ad Position 24