13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸਾਬਕਾ ਇੰਸਪੈਕਟਰ ਬਾਬਾ ਅਰਜਨ ਸਿੰਘ �ਔਲਖ ਨਮਿਤ ਅੰਤਿਮ ਅਰਦਾਸ ਸਮਾਗਮ

Ad Position 21
No active advertisement
ਅਜੀਤ ਡੈਸਕ 19-06-2026


ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਬਾਬਾ ਅਰਜਨ ਸਿੰਘ ਨੇ ਵਧੀਆ ਨਿਭਾਈਆਂ-ਬੁਲਾਰੇ
ਕੋਟ ਈਸੇ ਖਾਂ, 18 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸਾਬਕਾ ਇੰਸਪੈਕਟਰ ਅਰਜਨ ਸਿੰਘ ਜੋ ਬੀਤੀ 8 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਗੁਰਦੁਆਰਾ ਹਰਨਾਮਸਰ ਨਾਨਕਸਰ, ਕੋਟ ਈਸੇ ਖਾਂ ਰੋਡ, ਜ਼ੀਰਾ ਵਿਖੇ ਹੋਏ ਅੰਤਿਮ ਅਰਦਾਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ। ਇਸ ਮੌਕੇ ਡਾ. ਜਤਿੰਦਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਪਰੰਤ ਬਾਬਾ ਹਰੀ ਸਿੰਘ ਜੀ ਨਾਨਕਸਰ ਵਾਲਿਆਂ ਨੇ ਕਥਾ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਵਿਚੋਂ ਅਵਤਾਰ ਸਿੰਘ ਮਿੰਨਾ ਭਾਜਪਾ ਆਗੂ, ਜਥੇਦਾਰ ਮਹਿੰਦਰਜੀਤ ਸਿੰਘ ਜ਼ੀਰਾ ਸਾਬਕਾ ਚੇਅਰਮੈਨ, ਸਾਬਕਾ ਡੀ.ਐਸ.ਪੀ. ਜਸਪਾਲ ਸਿੰਘ, ਸਾਬਕਾ ਸੁਪਰਡੈਂਟ ਹਰਬੰਸ ਸਿੰਘ ਸੇਖਾ ਸਟੇਜ ਸਕੱਤਰ ਆਦਿ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਅਰਜਨ ਸਿੰਘ ਨੇ ਪੁਲਿਸ ਵਿਭਾਗ ‘ਚ ਵਧੀਆ ਸੇਵਾਵਾਂ ਨਿਭਾਉਣ ਤੋਂ ਇਲਾਵਾ ਸਮਾਜ ਵਿਚ ਆਪਣੀ ਲਿਆਕਤ ਸਦਕਾ ਬਹੁਤ ਵਧੀਆ ਪਿਆਰ ਬਣਾਇਆ ਤੇ ਅੱਗੇ ਆਪਣੇ ਪੁੱਤਰਾਂ ਧੀਆਂ ਨੂੰ ਵਧੀਆ ਸੰਸਕਾਰ ਦੇ ਕੇ ਸਮਾਜ ਦੇ ਵਿਚ ਵਿਚਰਨ ਦੇ ਕਾਬਲ ਬਣਾਇਆ। ਇਸ ਮੌਕੇ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਬਾਬਾ ਅਰਜਨ ਸਿੰਘ ਦੇ ਸਪੁੱਤਰ ਗੁਰਪਾਲ ਸਿੰਘ ਥਾਣਾ ਮੁਖੀ ਸਿਟੀ-2 ਮੋਗਾ, ਅਰੁਣਪ੍ਰੀਤ ਸਿੰਘ ਹਾਊਸਫੈੱਡ (ਪੋਤਰਾ), ਐਡਵੋਕੇਟ ਕੰਵਰਪ੍ਰੀਤ ਸਿੰਘ (ਪੋਤਰਾ), ਐਡਵੋਕੇਟ ਸੁਖਦੇਵ ਸਿੰਘ ਸੰਧੂ (ਜਵਾਈ) ਤੇ ਸਮੂਹ �ਲਖ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਨਾਮਵਰ ਸ਼ਖ਼ਸੀਅਤਾਂ ਵਲੋਂ ਸਮਾਗਮ ਦੌਰਾਨ ਸ਼ੋਕ ਮਤੇ ਵੀ ਭੇਜੇ ਗਏ। ਸਮਾਗਮ ਦੌਰਾਨ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਜ਼ਿਲ੍ਹਾ ਮੋਗਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜ਼ਿਲ੍ਹਾ ਅਟਾਰਨੀ ਕੁਲਦੀਪ ਸਿੰਘ ਸਾਹਨੀ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸਕੂਲ, ਐਡਵੋਕੇਟ ਹਰਵਿੰਦਰ ਸਿੰਘ ਕਰਵਲ ਪ੍ਰਧਾਨ ਬਾਰ ਕੌਂਸਲ ਜ਼ੀਰਾ, ਰਣਇੰਦਰ ਸਿੰਘ ਪੱਪੂ ਰਾਮੂੰਵਾਲਾ ਕੌਮੀ ਮੀਤ ਪ੍ਰਧਾਨ ਅਕਾਲੀ ਦਲ, ਕਾਂਗਰਸੀ ਆਗੂ ਜਗਰੂਪ ਸਿੰਘ ਤਖ਼ਤੂਪੁਰਾ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਸੁਰਿੰਦਰ ਸਿੰਘ ਜੋੜਾ ਪੀ.ਪੀ.ਸੀ.ਸੀ, ਰਿਟਾ: ਐਸ.ਪੀ. ਅਜਮੇਰ ਸਿੰਘ, ਡੀ.ਐਸ.ਪੀ. ਸੰਦੀਪ ਸਿੰਘ ਮੰਡ, ਡੀ.ਐਸ.ਪੀ. ਰਾਹੁਲ ਭਾਰਦਵਾਜ, ਡੀ.ਐਸ.ਪੀ. ਗੁਰਪ੍ਰੀਤ ਸਿੰਘ ਸਰਾਂ, ਲਾਭ ਸਿੰਘ ਆਹਲੂਵਾਲੀਆਂ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਜਸਪਾਲ ਸਿੰਘ ਰਿਟਾ: ਡੀ.ਐਸ.ਪੀ., ਹਰਦੀਪ ਸਿੰਘ ਲੋਧੀ ਸਾਬਕਾ ਪ੍ਰਧਾਨ ਬਾਰ ਕੌਂਸਲ, ਵਲਟੋਹਾ ਥਾਣਾ ਮੁਖੀ ਅਵਤਾਰ ਸਿੰਘ ਸੰਧੂ, ਇੰਸ: ਦਲਜੀਤ ਸਿੰਘ ਸੀ.ਆਈ.ਏ. ਮੋਗਾ, ਜਗਜੀਵਨ ਸਿੰਘ ਸਰਪੰਚ ਪ੍ਰਧਾਨ ਫ਼ੱਕਰ ਬਾਬਾ ਦਾਮੂੰ ਸ਼ਾਹ ਕਮੇਟੀ ਲੁਹਾਰਾ, ਜਸਵਿੰਦਰ ਸਿੰਘ ਸਿੱਧੂ ਪ੍ਰਧਾਨ ਈ.ਟੀ. ਯੂਨੀਅਨ, ਸਾਬਕਾ ਬੀ.ਡੀ.�. ਦਰਸ਼ਨ ਸਿੰਘ ਬੈਂਸ, ਸਾਬਕਾ ਇੰਸ: ਹਰਜੀਤ ਸਿੰਘ, ਸਾਬਕਾ ਇੰਸ: ਗੁਰਦੇਵ ਸਿੰਘ, ਨਰੋਤਮ ਪੁਰੀ, ਬਾਬਾ ਸੁਖਦੇਵ ਸਿੰਘ ਟੈਣੀ ਮੋਗਾ, ਸਰਪੰਚ ਸਰਬਜੀਤ ਸਿੰਘ ਬੂਹ, ਸੋਹਣ ਸਿੰਘ ਖੇਲਾ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਸਿੱਧੂ ਸਰਕਲ ਪ੍ਰਧਾਨ ਅਕਾਲੀ ਦਲ, ਸਾਬਕਾ ਕੌਂਸਲਰ ਲਖਵਿੰਦਰ ਸਿੰਘ ਧਰਮਕੋਟ, ਰੀਤ ਮਹਿੰਦਰ ਸਿੰਘ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਮਨਜੀਤ ਸਿੰਘ ਧੰਮੂ, ਸਾਬਕਾ ਇੰਸ: ਗੁਰਦੀਪ ਧਾਲੀਵਾਲ, ਸਾਬਕਾ ਤਹਿਸੀਲਦਾਰ ਪਾਲ ਸਿੰਘ, ਰਸ਼ਪਾਲ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਮਝੈਲ, ਕੁਲਦੀਪ ਸਿੰਘ ਵਿਰਕ ਸਾਬਕਾ ਚੇਅਰਮੈਨ, ਕੌਂਸਲਰ ਧਰਮਪਾਲ ਚੁੱਘ, ਤਰਸੇਮ ਗਿੱਲ ਪ੍ਰਧਾਨ ਨਾਮਦੇਵ ਸਭਾ ਕੋਟ, ਬਲਰਾਮ ਸ਼ਰਮਾ ਬੱਬੀ, ਸਾਬਕਾ ਇੰਸ: ਬਲਦੇਵ ਸਿੰਘ, ਰਣਜੀਤ ਰਾਣਾ ਠੇਕੇਦਾਰ, ਬਾਦਲ ਸੰਧੂ, ਸਾਬਕਾ ਇੰਸ: ਬਾਬਾ ਲਖਵਿੰਦਰ ਲੱਖਾ, ਸਾਬਕਾ ਡਿਪਟੀ ਜਸਬੀਰ ਸਿੰਘ, ਸੁਖਦੀਪ ਸੀਪਾ ਸਰਪੰਚ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਜ਼ੀਰਾ, ਅਮਰਜੀਤ ਸਿੰਘ ਸਾਬਕਾ ਇੰਸ:, ਮੇਜਰ ਸਿੰਘ ਸਾਬਕਾ ਇੰਸ:, ਪ੍ਰਤਾਪ ਸਿੰਘ ਖੋਸਾ, ਚਿੱਤਵੀਰ ਗੋਪੀ ਸਰਪੰਚ ਕਮਾਲ ਗੜ੍ਹ, ਸਾਬਕਾ ਥਾਣੇਦਾਰ ਰੇਸ਼ਮ ਸਿੰਘ, ਸੁਖਦੇਵ ਸੰਧੂ ਸਾਬਕਾ ਥਾਣੇਦਾਰ, ਰੁਪਿੰਦਰ ਕੜਿਆਲ ਸਾਬਕਾ ਸਰਪੰਚ, ਗੁਰਚਰਨ ਸਿੰਘ ਕਿਲੀ, ਥਾਣੇਦਾਰ ਸੁਰਿੰਦਰ ਸ਼ਰਮਾ, ਮਾ. ਨਿਰਮਲਜੀਤ ਧਾਲੀਵਾਲ, ਸੁਰਜੀਤ ਸਿੰਘ ਵਿਰਕ, ਡਾ. ਸੁਰਜੀਤ ਸਿੰਘ ਰਾਮਗੜ੍ਹ, ਸ਼ਿਵਾਜ ਭੋਲਾ ਮਸਤੇਵਾਲਾ ਕਾਂਗਰਸ ਬਲਾਕ ਪ੍ਰਧਾਨ, ਗੁਰਬੀਰ ਸਿੰਘ ਗੋਗਾ ਸੰਘਲਾ ਕਾਂਗਰਸੀ ਆਗੂ, ਮਦਨ ਲਾਲ ਸੀਕਰੀ, ਜਸਵੰਤ ਸੰਧੂ ਸਾਬਕਾ ਸੁਪਰਡੈਂਟ, ਰੇਸ਼ਮ ਸਿੰਘ ਸਾਬਕਾ ਡੀ.ਈ.�., ਪ੍ਰੀਤਮ ਸਿੰਘ ਲੌਂਗੀਵਿੰਡ, ਦਲੇਰ ਸਿੰਘ ਚੋਟੀਆਂ ਕਾਂਗਰਸੀ ਆਗੂ, ਅਵਤਾਰ ਸਿੰਘ ਖੁਰਮੀ, ਤਰਸੇਮ ਸਚਦੇਵਾ, ਗੁਰਦੀਪ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਵਿਰਕ, ਹਰਭਜਨ ਸਿੰਘ ਸਾਬਕਾ ਸਰਪੰਚ, ਜਗੀਰ ਸਿੰਘ ਸਾਬਕਾ ਸਰਪੰਚ, ਪ੍ਰਧਾਨ ਹਰਪ੍ਰੀਤ ਸਿੰਘ ਬਬਲੂ, ਹਰਸ਼ਿੰਦਰਪਾਲ ਸੰਧੂ ਸਦਰਕੋਟ, ਪ੍ਰਿੰਸੀਪਲ ਸਤੀਸ਼ ਕੁਮਾਰ, ਇੰਸ: ਗੁਰਵਿੰਦਰ ਸਿੰਘ ਭੁੱਲਰ, ਲਖਵਿੰਦਰ ਸਿੰਘ ਸੁੱਖੇ ਵਾਲਾ, ਸਾਹਿਬ ਸਿੰਘ ਜਾਨੀਆ, ਮੋਹਕਮ ਸਿੰਘ ਇੰਚਾਰਜ ਪੁਲਿਸ ਸਟੇਸ਼ਨ ਫੋਕਲ ਪੁਆਇੰਟ, ਸੰਦੀਪ ਪੰਜਾਬ ਪੁਲਿਸ, ਸਰਬਜੀਤ ਸਿੰਘ ਸ਼ਾਹ ਅਬੂਬੁੱਕਰ, ਸਰਪੰਚ ਸੰਦੀਪ ਸਿੰਘ ਰੇੜ੍ਹਵਾਂ, ਪ੍ਰਿਤਪਾਲ ਸਿੰਘ ਕਾਕਾ ਜ਼ੈਲਦਾਰ ਕੌਂਸਲਰ, ਸਰਪੰਚ ਗੁਰਪ੍ਰੀਤ ਗੋਪੀ, ਚਿਤਬੀਰ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਅਸ਼ੋਕ ਮਨਚੰਦਾ ਕੌਂਸਲਰ, ਜਸਮੇਲ ਸਿੰਘ ਖੋਸਾ, ਲਖਵਿੰਦਰ ਸਿੰਘ ਸੁੱਖੇ ਵਾਲਾ ਨੰਬਰਦਾਰ, ਸਰਪੰਚ ਜਸਵਿੰਦਰ ਸਿੰਘ ਤਖ਼ਤੂਵਾਲਾ, ਸਰਪੰਚ ਨਛੱਤਰ ਸਿੰਘ ਭੋਲਾ, ਬੋਹੜ ਸਿੰਘ ਸਿੱਧੂ, ਰੀਤ ਮਹਿੰਦਰ ਸਿੰਘ ਹੋਲਾਂਵਾਲੀ, ਅਮਰਦੀਪ ਸਿੰਘ ਢਿੱਲੋਂ ਤੋਤਾ ਸਿੰਘ ਵਾਲਾ, ਬਲਤੇਜ ਸਿੰਘ ਕੜਿਆਲ, ਅਮਰਜੀਤ ਸਿੰਘ ਘੁੰਮਣ, ਕੁਲਦੀਪ ਸਿੰਘ ਵਿਰਕ ਸਰਕਲ ਪ੍ਰਧਾਨ, ਅਮੀਰ ਸਿੰਘ ਬੱਬਨ, ਨੰਬਰਦਾਰ ਗੁਰਦੀਪ ਸਿੰਘ ਪਿੰਡ ਗੁਰਾਲੀ, ਇਕਬਾਲ ਸਿੰਘ ਰਾਮਗੜ੍ਹ, ਬਿੱਟੂ ਸੈਦ ਮੁਹੰਮਦ ਤੋਂ ਇਲਾਵਾ ਹਾਊਸਫੈੱਡ ਵਿਭਾਗ, ਬਾਰ ਐਸੋਸੀਏਸ਼ਨ, ਕਿਸਾਨ ਯੂਨੀਅਨ, ਸਮਾਜਿਕ, ਧਾਰਮਿਕ, ਰਾਜਸੀ ਸੰਸਥਾਵਾਂ ਦੇ ਨੁਮਾਇੰਦੇ, ਕੌਂਸਲਰ, ਪੰਚ-ਸਰਪੰਚ, ਸਾਕ ਸਬੰਧੀ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ।

 

Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰੀ ਰੋਕਣ ਸੰਬੰਧੀ ਡੀ. ਸੀ. ਤੇ ਐਸ. ਐਸ. ਪੀ. ਵਲੋਂ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਧਾਰਮਿਕ ਸਮਾਗਮ ਕਰਵਾਇਆ
Ad Position 24