ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ, ਹੈੱਡ ਵਰਕਸ ਤੇ ਡੈਮ ਪੰਜਾਬ ਹਵਾਲੇ ਕੀਤੇ ਜਾਣ

Ad Position 21
No active advertisement
ਅਜੀਤ ਡੈਸਕ 23-06-2026
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਅੱਜ ਫਾਸੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਕੇਂਦਰ ਸਰਕਾਰ ਦੇ ਫਾਸੀਵਾਦੀ ਹੱਲੇ ਖ਼ਿਲਾਫ਼ ਮੋਗਾ ਦੇ ਨਛੱਤਰ ਭਵਨ ਵਿਖੇ ਇਕੱਠੇ ਹੋ ਕੇ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ, ਲੈਨਿਨਵਾਦੀ (ਨਿਊ ਡੈਮੋਕਰੇਸੀ) ਦੇ ਆਗੂ ਚਮਕੌਰ ਸਿੰਘ, ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੀ ਚੋਣ ਉਪਰੰਤ ਭਾਜਪਾ ਪੰਜਾਬ ਜਿੱਤਣ ਦੇ ਦਾਅਵੇ ਕਰ ਰਹੀ ਹੈ। ਭਾਜਪਾ ਨੇ ਚੋਣ ਜਿੱਤਣ ਉਪਰੰਤ ਪੱਛਮੀ ਬੰਗਾਲ ਵਿਚ ਮੁਸਲਮਾਨਾਂ ਲਈ ਸੜਕ ਕਿਨਾਰੇ ਨਮਾਜ਼ ਪੜ੍ਹਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਰ ਕੇ ਭਾਜਪਾ ਦੇ ਕਾਲੇ ਮਨਸੂਬਿਆਂ ਨੂੰ ਸਮਝਦੇ ਹੋਏ ਭਾਜਪਾ ਖ਼ਿਲਾਫ਼ ਪੰਜਾਬ ਦੇ ਜਮਹੂਰੀ ਮੁੱਦਿਆਂ ਉੱਪਰ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕੀਤਾ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕਰ ਕੇ ਪੰਜਾਬ ਦਾ ਵੱਖਰਾ ਬੋਰਡ ਬਣਾਇਆ ਜਾਵੇ। ਪੰਜਾਬ ਦੇ ਹੈੱਡ ਵਰਕਸ ਉੱਪਰ ਪੰਜਾਬ ਦਾ ਕੰਟਰੋਲ ਹੋਵੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਹਵਾਲੇ ਕੀਤੇ ਜਾਣ, ਸਿੱਖਿਆ ਨੀਤੀ ਬਣਾਉਣ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ। ਪੰਜਾਬ ਦੀਆਂ ਯੂਨੀਵਰਸਿਟੀ ਦੇ ਵੀ.ਸੀ. ਲਾਉਣ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ। ਸਭ ਸਿਆਸੀ ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਐਨ.ਆਈ.ਏ., ਯੂ.ਏ.ਪੀ.ਏ., ਗੜਬੜ ਗ੍ਰਸਤ ਕਾਨੂੰਨ, ਜ਼ਰੂਰੀ ਸੇਵਾਵਾਂ ਜਿਹੇ ਜ਼ਾਲਮ ਕਾਨੂੰਨ, ਲੇਬਰ ਕੋਡ, ਜੀ ਰਾਮ ਜੀ ਕਾਨੂੰਨ, ਬਿਜਲੀ ਬਿੱਲ, ਬੀਜ ਬਿੱਲ ਰੱਦ ਕੀਤੇ ਜਾਣ, ਕੌਮੀ ਸੁਰੱਖਿਆ ਏਜੰਸੀ ਨੂੰ ਭੰਗ ਕੀਤਾ ਜਾਵੇ ਤੇ ਸੀ.ਬੀ.ਆਈ. ਲਈ ਸੂਬੇ ‘ਚ ਦਾਖ਼ਲ ਹੋਣ ਲਈ ਪੰਜਾਬ ਸਰਕਾਰ ਦੀ ਮਨਜ਼ੂਰੀ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੈਕਸ ਵਸੂਲਣ ਤੇ ਲਾਉਣ ਦਾ ਅਧਿਕਾਰ ਰਾਜਾਂ ਕੋਲ ਹੀ ਹੋਣਾ ਚਾਹੀਦਾ ਹੈ। ਬੀ.ਐਸ.ਐਫ. ਦਾ ਘੇਰਾ ਪੰਜਾਹ ਕਿੱਲੋਮੀਟਰ ਤੋਂ ਘਟਾ ਕੇ ਪੰਦਰਾਂ ਕਿੱਲੋਮੀਟਰ ਕੀਤਾ ਜਾਵੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਮਾਣੂੰਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਢੁੱਡੀਕੇ, ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਆਗੂ ਸੋਮਨਾਥ ਚੌਂਬੜ, ਵਿਸ਼ਵਾਨਾਥ ਜੋਨੀ, ਡੈਮੋਕਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ, ਕਾਮਰੇਡ ਜਗਜੀਤ ਸਿੰਘ ਧੂੜਕੋਟ ਬਲਾਕ ਸਕੱਤਰ ਨਿਹਾਲ ਸਿੰਘ ਵਾਲਾ, ਕਾਮਰੇਡ ਸ਼ੇਰ ਸਿੰਘ ਸਰਪੰਚ ਬਲਾਕ ਸਕੱਤਰ ਮੋਗਾ-2, ਕਾਮਰੇਡ ਸਵਰਾਜ ਸਿੰਘ ਢੁੱਡੀਕੇ ਬਲਾਕ ਸਕੱਤਰ ਮੋਗਾ-1, ਕਾਮਰੇਡ ਗੁਰਮੀਤ ਸਿੰਘ ਬਲਾਕ ਸਕੱਤਰ ਬਾਘਾ ਪੁਰਾਣਾ, ਕਾਮਰੇਡ ਸਵਰਨ ਸਿੰਘ ਖੋਸਾ ਬਲਾਕ ਸਕੱਤਰ ਮੋਗਾ ਸ਼ਹਿਰੀ ਭਾਰਤੀ ਕਮਿਊਨਿਸਟ ਪਾਰਟੀ, ਕਾਮਰੇਡ ਜਗਦੀਸ਼ ਸਿੰਘ ਚਾਹਲ ਸੂਬਾ ਸਕੱਤਰ ਏਟਕ ਪੰਜਾਬ, ਕਾਮਰੇਡ ਗੁਰਮੇਲ ਸਿੰਘ ਸੂਬਾ ਆਗੂ ਪੈਨਸ਼ਨਰ ਯੂਨੀਅਨ, ਕਾਮਰੇਡ ਜਗਸੀਰ ਸਿੰਘ ਖੋਸਾ ਜਰਨਲ ਸਕੱਤਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ, ਕਾਮਰੇਡ ਸੂਰਤ ਸਿੰਘ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕਾਮਰੇਡ ਸਿਕੰਦਰ ਸਿੰਘ ਮਧੇਕੇ, ਕਾਮਰੇਡ ਮਹਿੰਦਰ ਸਿੰਘ ਧੂੜਕੋਟ ਆਗੂ ਪੰਜਾਬ ਖੇਤ ਮਜ਼ਦੂਰ ਸਭਾ, ਕਾਮਰੇਡ ਗੁਰਦਿੱਤ ਸਿੰਘ ਦੀਨਾ, ਕਾਮਰੇਡ ਇੰਦਰਜੀਤ ਸਿੰਘ ਦੀਨਾ, ਕਾਮਰੇਡ ਜਗਵਿੰਦਰ ਸਿੰਘ ਕਾਕਾ, ਜਸਪ੍ਰੀਤ ਕੌਰ ਬੱਧਨੀ, ਬੋਹੜ ਸਿੰਘ ਬੁੱਟਰ ਸਾਰੇ ਆਗੂ ਸਰਬ ਭਾਰਤ ਨੌਜਵਾਨ ਸਭਾ ਮੋਗਾ, ਨਵਜੋਤ ਕੌਰ ਬਿਲਾਸਪੁਰ, ਨਵਕਿਰਨ ਕੌਰ ਬੱਧਨੀ ਆਗੂ ਏ.ਆਈ.ਐਸ.ਐਫ. ਮੋਗਾ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੰਗਾ ਵੈਰੋਕੇ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਿਹਤ ਨਿਰੋਗ ਰੱਖਣ ਦਾ ਸੁਨੇਹਾ ਅਗਲੀ ਖ਼ਬਰ ਪ੍ਰਾਈਵੇਟ ਸਕੂਲਾਂ ਲਈ ਫ਼ੀਸ ਵਾਧੇ ਦੀ ਹੱਦ ਘਟਾਉਣ ਦਾ ਫ਼ੈਸਲਾ ਸਿੱਖਿਆ ਖੇਤਰ ਲਈ ਹੋਵੇਗਾ ਘਾਤਕ-ਡਾ. ਸੰਜੀਵ ਕੁਮਾਰ ਸੈਣੀ
Ad Position 24
No active advertisement