ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪ੍ਰਧਾਨ ਮੰਤਰੀ ਵਲੋਂ ਅੰਮ੍ਰਿਤ ਯੋਜਨਾ ਤਹਿਤ ਮੋਗਾ ਰੇਲਵੇ ਸਟੇਸ਼ਨ ਦਾ 25 ਕਰੋੜ ਰੁਪਏ ਦੀ ਲਾਗਤ ਨਾਲ ਪੁਨਰਨਿਰਮਾਣ-ਡਾ. ਸੀਮਾਂਤ ਗਰਗ

Ad Position 21
No active advertisement
ਅਜੀਤ ਡੈਸਕ 23-06-2026
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਕਿਹਾ ਕਿ 26 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ 554 ਰੇਲਵੇ ਸਟੇਸ਼ਨਾਂ ਦੇ ਪੁਨਰਨਿਰਮਾਣ ਦੀ ਆਧਾਰਸ਼ਿਲਾ ਰੱਖੀ ਗਈ ਸੀ। ਇਸ ਵਿਚ ਭਾਜਪਾ ਮੋਗਾ ਲੀਡਰਸ਼ਿਪ ਦੀ ਅਪੀਲ ’ਤੇ ਮੋਗਾ ਨੂੰ ਵੀ ਅੰਮ੍ਰਿਤ ਯੋਜਨਾ ਤਹਿਤ ਸ਼ਾਮਿਲ ਕੀਤਾ ਗਿਆ ਅਤੇ ਇੱਥੇ 25 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਵਿਕਾਸ ਦਾ ਕੰਮ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਮੋਗਾ ਰੇਲਵੇ ਸਟੇਸ਼ਨ ਹੁਣ ਭਾਰਤੀ ਰੇਲਵੇ ਦੇ ਨਕਸ਼ੇ ’ਤੇ ਇਕ ਨਿਵੇਕਲੇ ਸਟੇਸ਼ਨ ਵਜੋਂ ਉੱਭਰ ਰਿਹਾ ਹੈ। ਇਹ ਮੋਗਾ ਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਇਕ ਛੋਟੇ ਸ਼ਹਿਰ ਦਾ ਰੇਲਵੇ ਸਟੇਸ਼ਨ ਪ੍ਰਧਾਨ ਮੰਤਰੀ ਵਲੋਂ ਆਨਲਾਈਨ ਆਧਾਰਸ਼ਿਲਾ ਰੱਖ ਕੇ ਆਧੁਨਿਕ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਡਾ. ਗਰਗ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਸਿਹਰਾ ਉਸ ਸਮੇਂ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਨੇਤਾਵਾਂ ਨੂੰ ਜਾਂਦਾ ਹੈ ਜਿਨ੍ਹਾਂ ਦੇ ਯਤਨਾਂ ਨਾਲ ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੇ ਦੌਰਾ ਕਰਕੇ ਸਟੇਸ਼ਨ ਦੀਆਂ ਨਵੀਆਂ ਸੁਵਿਧਾਵਾਂ ’ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਹੁਣ ਮੋਗਾ ਤੋਂ ਲੁਧਿਆਣਾ ਅਤੇ ਫਿਰੋਜ਼ਪੁਰ ਵੱਲ ਬਿਜਲੀ ਰੇਲ ਲਾਈਨ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਇਲਾਕੇ ਦੀ ਉਦਯੋਗਿਕਤਾ, ਵਪਾਰ ਅਤੇ ਕਾਰੋਬਾਰ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਕੁਝ ਕੰਮ ਅਗਲੇ ਦਿਨਾਂ ਵਿਚ ਪੂਰੇ ਹੋ ਜਾਣਗੇ ਜਿਸ ਤੋਂ ਬਾਅਦ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮਿਲ ਕੇ ਫਿਰੋਜ਼ਪੁਰ–ਮੋਗਾ ਰੂਟ ’ਤੇ ਨਵੀਆਂ ਰੇਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਜਾਵੇਗੀ ਤਾਂ ਜੋ ਲੋਕ ਦਿੱਲੀ, ਲੁਧਿਆਣਾ ਅਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਤੱਕ ਆਸਾਨੀ ਨਾਲ ਆ-ਜਾ ਸਕਣ। ਉਨ੍ਹਾਂ ਦੱਸਿਆ ਕਿ ਸਟੇਸ਼ਨ ’ਤੇ ਹੁਣ ਵੀ.ਆਈ.ਪੀ. ਏ.ਸੀ. ਵੇਟਿੰਗ ਰੂਮ, ਕੋਚ ਡਿਸਪਲੇ ਇਲੈਕਟ੍ਰਿਕ ਬੋਰਡ, ਆਟੋਮੈਟਿਕ ਵੈਂਡਿੰਗ ਟਿਕਟ ਮਸ਼ੀਨ, ਆਧੁਨਿਕ ਬੁਕਿੰਗ ਸਿਸਟਮ, ਸਾਫ-ਸੁਥਰੇ ਟਾਇਲਟ, ਠੰਢੇ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਸਟੀਲ ਬੈਂਚਾਂ ਦੀ ਵਿਵਸਥਾ ਕੀਤੀ ਗਈ ਹੈ। ਪਲੇਟ ਫਾਰਮ ਦੀ ਲੰਬਾਈ ਵਧਾ ਕੇ 23 ਕੋਚ ਤੱਕ ਕਰ ਦਿੱਤੀ ਗਈ ਹੈ ਤਾਂ ਜੋ ਯਾਤਰੀ ਆਸਾਨੀ ਨਾਲ ਆਪਣੀ ਟਰੇਨ ਦੇ ਕੋਚ ਬਾਰੇ ਜਾਣਕਾਰੀ ਲੈ ਸਕਣ। ਕੈਨਟੀਨ ਦੀ ਗਿਣਤੀ ਵੀ ਇਕ ਤੋਂ ਵਧਾ ਕੇ ਤਿੰਨ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੀ.ਟੀ. ਰੋਡ ਤੋਂ ਸਟੇਸ਼ਨ ਤੱਕ ਨਵਾਂ ਪੁਲ ਬਣਾਇਆ ਜਾ ਰਿਹਾ ਹੈ| ਇਸ ਮੌਕੇ ਸਟੇਸ਼ਨ ਸੁਪਰਡੈਂਟ ਪ੍ਰਸੰਨ ਨੰਦ ਮਿਸ਼ਰਾ, ਭਾਜਪਾ ਆਗੂ ਮੁਕੇਸ਼ ਸ਼ਰਮਾ, ਜਤਿੰਦਰ ਚੱਡਾ, ਮੰਡਲ ਪ੍ਰਧਾਨ ਓਮਾ ਕਾਂਤ, ਪ੍ਰਵਾਸੀ ਸੈੱਲ ਇੰਚਾਰਜ ਵਿਜੇ ਮਿਸ਼ਰਾ, ਸੰਜੀਵ ਅਗਰਵਾਲ, ਮੁਕੇਸ਼ ਕੁਮਾਰ, ਅਮਿਤ ਮਿੱਤਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੀਕਾਕਰਨ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਅਫ਼ਵਾਹਾਂ ’ਤੇ ਯਕੀਨ ਨਾ ਕੀਤਾ ਜਾਵੇ-ਸਿਵਲ ਸਰਜਨ ਮੋਗਾ ਅਗਲੀ ਖ਼ਬਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਜਥੇਬੰਦੀ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ-ਖੋਸਾ
Ad Position 24
No active advertisement