ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਆਇਲਟਸ ਅਤੇ ਪੀ.ਟੀ.ਈ. ਦੀ ਕੋਚਿੰਗ ਅਤੇ ਸ਼ਾਨਦਾਰ ਇਮੀਗੇ੍ਰਸ਼ਨ ਸੇਵਾਵਾਂ ਦੇਣ ਨਾਲ ਜਿੱਥੇ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟ ਪੰਜਾਬ ਦੀ ਇਕ ਪ੍ਰਮੁੱਖ ਸੰਸਥਾ ਬਣ ਚੁੱਕੀ ਹੈ ਉੱਥੇ ਹੀ ਆਪਣੀਆਂ ਆਇਲਟਸ ਅਤੇ ਇਮੀਗੇ੍ਰਸ਼ਨ ਸੇਵਾਵਾਂ ਨਾਲ ਕਈ ਵਿਦਿਆਰਥੀਆਂ ਦਾ ਭਵਿੱਖ ਵੀ ਸੰਵਾਰ ਰਹੀ ਹੈ| ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਵਿਦਿਆਰਥਣ ਰਵਨੀਤ ਕੌਰ ਜਲਾਲਾਬਾਦ ਈਸਟ ਮੋਗਾ ਨੇ ਲਿਸਨਿੰਗ ਵਿਚੋਂ 7, ਰੀਡਿੰਗ ਵਿਚੋਂ 6, ਰਾਈਟਿੰਗ ਵਿਚੋਂ 6.5, ਸਪੀਕਿੰਗ ਵਿਚੋਂ 6 ਅਤੇ ਕੁੱਲ 6.5 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ| ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਆਇਲਟਸ ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ| ਹਰ ਸਨਿਚਰਵਾਰ ਵਿਦਿਆਰਥੀਆਂ ਦਾ ਮੌਕ ਟੈਸਟ ਵੀ ਲਿਆ ਜਾਂਦਾ ਹੈ ਜਿਸ ਦੇ ਆਧਾਰ ‘ਤੇ ਵਿਦਿਆਰਥੀਆਂ ਦੀ ਯੋਗਤਾ ਦੀ ਪਰਖ ਕੀਤੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਨੂੰ ਖਾਸ ਕਲਾਸਾਂ ਦੇ ਕੇ ਉਨ੍ਹਾਂ ਨੂੰ ਵਧੀਆ ਬੈਂਡ ਹਾਸਲ ਕਰਨ ਵਿਚ ਮਦਦ ਮਿਲ ਸਕੇ| ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਮੈਕਰੋ ਗਲੋਬਲ ਤੋਂ ਕਲਾਸਾਂ ਲੈ ਕੇ ਬੈਂਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਂਦੀ| ਆਈਟਾ ਲਾਇਸੈਂਸ ਹੋਣ ਕਾਰਨ ਮੈਕਰੋ ਗਲੋਬਲ ਏਅਰਲਾਈਨਜ਼ ਦੀਆਂ ਟਿਕਟਾਂ ਵੀ ਡਾਇਰੈਕਟਰ ਬੁੱਕ ਕਰ ਸਕਦਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਸਸਤੇ ਰੇਟਾਂ ‘ਤੇ ਹਵਾਈ ਟਿਕਟਾਂ ਮਿਲ ਸਕਦੀਆਂ ਹਨ| ਜੇਕਰ ਤੁਸੀਂ ਵੀ ਆਇਲਟਸ ਦੀਆਂ ਕਲਾਸਾਂ ਲੈਣਾ ਚਾਹੁੰਦੇ ਹੋ ਜਾਂ ਸਟੱਡੀ ਵੀਜ਼ਾ, �ਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ ਮੈਕਰੋ ਗਲੋਬਲ ਮੋਗਾ ਦੇ ਦਫਤਰ ਵਿਚ ਆਪਣੇ ਦਸਤਾਵੇਜ਼ਾਂ ਨਾਲ ਸੰਪਰਕ ਕਰੋ|