ਸਮਾਲਸਰ, 22 ਜੂਨ (ਗੁਰਜੰਟ ਕਲਸੀ ਲੰਡੇ)-ਮਾਨ ਸਰੋਵਰ ਸਾਹਿਤਕ ਅਕਾਦਮੀ ਵਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਵੱਡੇ ਉਪਰਾਲੇ ਕੀਤੇ ਜਾਂਦੇ ਹਨ। ਰਾਜਸਥਾਨ ਦੇ ਮਾਨ ਸਿੰਘ ਸੁਥਾਰ ਵਲੋਂ ਸਥਾਪਿਤ ਇਸ ਸਭਾ ਨੇ ਹੁਣ ਤੱਕ ਵੱਡੇ-ਵੱਡੇ ਸਮਾਗਮ ਕੀਤੇ ਹਨ, ਜਿੰਨਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਸਭਾ ਦੇ ਪ੍ਰਧਾਨ ਸੀਆ ਭਾਰਤੀ ਅਤੇ ਮਹਾ ਸਕੱਤਰ ਇਕਬਾਲ ਸਿੰਘ ਸਹੋਤਾ ਨੇ ਦਿਨ ਰਾਤ ਮਿਹਨਤ ਕੀਤੀ। ਪਿਛਲੇ ਦਿਨੀਂ ਨਿਰਮਲ ਕੁਟੀਆ ਸੁਲਤਾਨ ਲੋਧੀ ਵਿਖੇ ਕਰਵਾਏ ਗਏ ਕਵੀ ਦਰਬਾਰ ਵਿਚ ਪੰਜਾਬ ਅਤੇ ਭਾਰਤ ਭਰ ਤੋਂ 100 ਤੋਂ ਵੱਧ ਕਵੀਆਂ/ਲੇਖਕਾਂ ਨੇ ਸ਼ਮੂਲੀਅਤ ਕੀਤੀ ਅਤੇ ਆਪੋ ਆਪਣੀਆਂ ਰਚਨਾਵਾਂ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ ਮੈਂਬਰ ਰਾਜ ਸਭਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੋਗਾ ਜ਼ਿਲ੍ਹਾ ਵਲੋਂ ਸਾਹਿਤਕਾਰ ਦਰਸ਼ਨ ਸਿੰਘ ਦੁਸਾਂਝ, ਸੋਹਣ ਸਿੰਘ ਗੈਦੂ ਦੁਸਾਂਝ ਹਾਲ ਆਬਾਦ ਹੈਦਰਾਬਾਦ, ਸਾਧੂ ਰਾਮ ਲੰਗੇਆਣਾ, ਗੁਰਜੰਟ ਕਲਸੀ ਲੰਡੇ, ਰਾਜਵੀਰ ਸੰਧੂ ਭਲੂਰੀਆ ਅਤੇ ਕਰਨੈਲ ਸਿੰਘ ਕਰੀ ਵਾਲਾ ਹਰਿਆਣਾ ਨੇ ਭਾਗ ਲਿਆ। ਇਸ ਮੌਕੇ ਜਿੱਥੇ ਦੂਸਰੇ ਸਾਰੇ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਜ਼ਿਲ੍ਹਾ ਮੋਗਾ ਵਲੋਂ ਪ੍ਰੋਗਰਾਮ ਵਿਚ ਪਹੁੰਚੇ ਉਕਤ ਸਾਹਿਤਕਾਰਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਟਰਾਫ਼ੀਆਂ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਹਾਸਿਆਂ ਦੇ ਬਾਦਸ਼ਾਹ ਸੁਰਿੰਦਰ ਫ਼ਰਿਸ਼ਤਾ ਉਰਫ਼ ਘੁਲੇ ਸ਼ਾਹ, ਪ੍ਰੋ. ਭੋਲਾ ਯਮਲਾ, ਡਾ. ਦਵਿੰਦਰ ਸੈਫੀ, ਵੰਦਨਾ ਠਾਕੁਰ, ਸੁਖਜਿੰਦਰ ਕੌਰ ਲਾਡੀ ਭੁੱਲਰ, ਡਾ. ਜਸਵਿੰਦਰ ਕੌਰ ਜੱਸੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।