ਮੋਗਾ, 22 ਜੂਨ (ਜਸਪਾਲ ਸਿੰਘ ਬੱਬੀ)-ਮਿਡ-ਡੇ-ਮੀਲ ਕੁੱਕ ਸਫ਼ਾਈ ਸੇਵਕ ਚੌਕੀਦਾਰ ਯੂਨੀਅਨ ਬੀ.ਐਮ.ਐਸ. ਦੇ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ, ਸੈਕਟਰੀ ਕਮਲਜੀਤ ਕੌਰ ਮੱਦੋਕੇ ਨੇ ਦੱਸਿਆ ਕਿ ਮਿਡ-ਡੇ-ਮੀਲ ਸਫ਼ਾਈ ਸੇਵਕ ਚੌਕੀਦਾਰਾਂ ਦੀ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਰੋਸ ਰੈਲੀ 10 ਜ਼ਿਲ੍ਹਿਆਂ ਵਲੋਂ ਨੇਚਰ ਪਾਰਕ ਮੋਗਾ ਵਿਖੇ ਰੋਸ ਰੈਲੀ 24 ਜੂਨ 2026, ਦਿਨ ਬੁੱਧਵਾਰ ਸਮਾਂ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤੀ ਜਾਵੇਗੀ। ਰੈਲੀ ਦੀ ਅਗਵਾਈ ਮਾਲਵੇ ਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਅਤੇ ਜਥੇਬੰਦੀ ਦੇ ਆਗੂ ਕਰਨਗੇ। ਉਪਰੰਤ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੂੰ ਦਿੱਤਾ ਜਾਵੇਗਾ। ਕਰਮ ਚੰਦ ਚਿੰਡਾਲੀਆ ਤੇ ਕਮਲਜੀਤ ਕੌਰ ਨੇ ਦੱਸਿਆ ਕਿ ਮਿਡ-ਡੇ-ਮੀਲ ਕੁੱਕ ਜੋ 2009 ਤੋ ਪੂਰੇ ਪੰਜਾਬ ਵਿਚ 44538 ਦੁਪਹਿਰ ਦਾ ਖਾਣਾ ਪਹਿਲੀ ਜਮਾਤ ਤੋਂ ਲੈ ਕੇ 8 ਜਮਾਤ ਦੇ ਬੱਚਿਆਂ ਦਾ ਤਿਆਰ ਕਰਦੇ ਤੇ ਵਰਤਾਉਂਦੇ ਹਨ ਅਤੇ ਸਫ਼ਾਈ ਸੇਵਕ ਚੌਕੀਦਾਰ 12535 ਜਿਨ੍ਹਾਂ ਵਿਚੋਂ 50 ਪ੍ਰਤੀਸ਼ਤ ਕਰਮਚਾਰੀ 15-20 ਸਾਲ ਤੋਂ ਇਕ ਜਗਾ ‘ਤੇ ਹੀ ਸਕੂਲਾਂ ਵਿਚ ਹੀ ਕੰਮ ਕਰਦੇ ਆ ਰਹੇ ਹਨ, ਪਰ ਇਨ੍ਹਾਂ ਨੂੰ ਅੱਜ ਤੱਕ ਰੈਗੂਲਰ ਨਹੀ ਕੀਤੀ ਗਿਆ। ਕਰਮਚਾਰੀਆਂ ਨੂੰ ਤਨਖ਼ਾਹ ਹਰ ਮਹੀਨੇ ਦੀ 5 ਤਾਰੀਖ਼ ਨੂੰ ਖਾਤੇ ਵਿਚ ਦਿੱਤੀ ਜਾਵੇ।