ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਡਰੱਗ ਸੈਂਸਸ ਡਿਊਟੀ ਕਰਦੀ ਪੀੜਤ ਮਹਿਲਾ ਅਧਿਆਪਕ ਦੇ ਹੱਕ ਵਿਚ ਡਟੀ ਮਾਸਟਰ ਕੇਡਰ ਯੂਨੀਅਨ

Ad Position 21
No active advertisement
ਅਜੀਤ ਡੈਸਕ 23-06-2026
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਜ਼ਿਲ੍ਹਾ ਸਰਪ੍ਰਸਤ ਇੰਦਰਪਾਲ ਸਿੰਘ, ਸਟੇਟ ਕਮੇਟੀ ਮੈਂਬਰ ਨਿਰਵੈਰ ਸਿੰਘ, ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਰੱਗ ਸੈਂਸਸ ਵਿਚ ਬਹੁਤ ਸਾਰੇ ਅਧਿਆਪਕ ਡਰ ਦੇ ਸਾਏ ਵਿਚ ਡਿਊਟੀ ਕਰ ਰਹੇ ਹਨ। ਬਹੁਤ ਸਾਰੀਆਂ ਮਹਿਲਾ ਅਧਿਆਪਕਾਂ ਦੀਆਂ ਡਿਊਟੀਆਂ ਡਰੱਗ ਸੈਂਸਸ ਵਿਚ ਥੋਪੀਆਂ ਗਈਆਂ ਹਨ ਤੇ ਇਨ੍ਹਾਂ ਡਿਊਟੀਆਂ ਦੌਰਾਨ ਘਰ-ਘਰ ਜਾ ਕੇ ਅਧਿਆਪਕਾਂ ਵਲੋਂ ਸਰਵੇਅ ਕੀਤਾ ਜਾ ਰਿਹਾ ਹੈ। ਲੇਕਿਨ ਸਰਵੇਅ ਦੌਰਾਨ ਬਹੁਤ ਸਾਰੇ ਅਧਿਆਪਕ ਪਬਲਿਕ ਦੇ ਕੁਝ ਲੋਕਾਂ ਵਲੋਂ ਜ਼ਲੀਲ ਵੀ ਹੁੰਦੇ ਹਨ। ਇਸ ਤਰ੍ਹਾਂ ਦੀ ਘਟਨਾ ਵਾਰਡ ਨੰਬਰ 33, ਬੂਥ ਨੰਬਰ 178 ਵਿਚ ਵੀ ਵਾਪਰੀ ਜਦੋਂ ਲੈਕਚਰਾਰ ਕਿਰਨ ਬਾਲਾ ਡਰੱਗ ਸਰਵੇਅ ਕਰਨ ਵਾਸਤੇ ਸਿਵੀਆ ਅਗਵਾੜ ਵਿਚ ਇਕ ਘਰ ਗਏ ਤਾਂ ਉਸ ਘਰ ਦੀਆਂ �ਰਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਡਿਊਟੀ ਕਰ ਰਹੀ ਅਧਿਆਪਕਾ ਨੂੰ ਜ਼ਲੀਲ ਕੀਤਾ ਅਤੇ ਧੱਕੇ ਮਾਰ ਕੇ ਬਾਹਰ ਕੱਢਣ ਬਾਰੇ ਕਿਹਾ ਜਿਸ ਕਰ ਕੇ ਅਧਿਆਪਕਾ ਕਿਰਨ ਬਾਲਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਕੇ ਗਹਿਰੇ ਸਦਮੇ ਵਿਚ ਚਲੀ ਗਈ ਅਤੇ ਉਨ੍ਹਾਂ ਨੇ ਇਸ ਘਟਨਾ ਦੀ ਰਿਪੋਰਟ ਸੈਕਟਰ ਅਫ਼ਸਰ ਅਤੇ ਐਸ.ਡੀ.ਐਮ. ਆਫ਼ਿਸ ਨੂੰ ਲਿਖਤੀ ਭੇਜੀ ਅਤੇ ਡਿਊਟੀ ਨਾ ਕਰਨ ਦਾ ਫ਼ੈਸਲਾ ਕੀਤਾ। ਮਾਸਟਰ ਕੇਡਰ ਯੂਨੀਅਨ ਵਲੋਂ ਇਸ ਮੰਦਭਾਗੀ ਘਟਨਾ ਦੀ ਨਿੰਦਾ ਕਰਦੀ ਹੈ ਤੇ ਮੈਡਮ ਕਿਰਨ ਬਾਲਾ ਦੇ ਪੱਖ ਵਿਚ ਡਟ ਕੇ ਖੜ੍ਹੀ ਹੋ ਗਈ ਅਤੇ ਥਾਣਾ ਸਿਟੀ ਵਿਚ ਜਾ ਕੇ ਸਾਰੀ ਘਟਨਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਹਿਤ ਲਿਆਂਦੀ ਗਈ ਅਤੇ ਮੈਡਮ ਕਿਰਨ ਬਾਲਾ ਵਲੋਂ ਫ਼ੈਸਲਾ ਲਿਆ ਗਿਆ ਕਿ ਜਿੰਨਾ ਚਿਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਇਹ ਥੋਪੀ ਗਈ ਡਰੱਗ ਡਿਊਟੀ ਨਹੀਂ ਕਰਨਗੇ ਕਿਉਂਕਿ ਇਸ ਡਿਊਟੀ ਵਿਚ ਖ਼ਾਸ ਕਰ ਕੇ ਮਹਿਲਾ ਅਧਿਆਪਕ ਸੁਰੱਖਿਅਤ ਨਹੀਂ ਹਨ। ਮਾਸਟਰ ਕੇਡਰ ਯੂਨੀਅਨ ਵਲੋਂ ਵੀ ਐਲਾਨ ਕੀਤਾ ਗਿਆ ਕਿ ਜੇ ਅਧਿਆਪਕਾ ਕਿਰਨ ਬਾਲਾ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡਮ ਰਸਮੀ, ਮੈਡਮ ਅਲਕਾ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਅਰੁਣ ਕੁਮਾਰ, ਗੁਰਸ਼ਰਨਪਾਲ ਸਿੰਘ, ਸ਼ਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਿਰੌਤੀ ਤੇ ਡਕੈਤੀ ਗਰੋਹ ਦੇ ਵਿਦੇਸ਼ੀ ਹੈਂਡਲਰਾਂ ਦੇ 3 ਸ਼ੂਟਰ ਅੰਮ੍ਰਿਤਸਰ ’ਚ ਗ੍ਰਿਫ਼ਤਾਰ ਅਗਲੀ ਖ਼ਬਰ ਮਿਡ-ਡੇ-ਮੀਲ ਸਫ਼ਾਈ ਸੇਵਕ ਚੌਕੀਦਾਰਾਂ ਦੀ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਰੋਸ ਰੈਲੀ 24 ਨੂੰ ਮੋਗਾ ਵਿਖੇ-ਸੂਬਾ ਪ੍ਰਧਾ...
Ad Position 24
No active advertisement