ਕਿਸ਼ਨਪੁਰਾ ਕਲਾਂ, 1 ਜੁਲਾਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਸਾਲਾਨਾ ਬਰਸੀ ਪਿੰਡ ਭਿੰਡਰ ਕਲਾਂ ਦੇ ਗੁਰਦੁਆਰਾ ਬਾਬਾ ਸੰਮਣ ਜੀ ਵਿਖੇ ਮਹੰਤ ਕਪੂਰ ਸਿੰਘ ਜੀ (ਮੁਖੀ, ਗੁਰਦੁਆਰਾ ਅਖੰਡ ਪ੍ਰਕਾਸ਼ ਸੰਪਰਦਾਇ ਭਿੰਡਰਾਂ) ਦੀ ਰਹਿਨੁਮਾਈ ਹੇਠ ਬੜੀ ਹੀ ਸ਼ਰਧਾ, ਸਤਿਕਾਰ ਨਾਲ ਧਾਰਮਿਕ ਮਾਹੌਲ ਵਿਚ ਮਨਾਈ ਗਈ। ਇਨ੍ਹਾਂ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਇਸ ਤੋਂ ਬਾਅਦ ਸਜੇ ਧਾਰਮਿਕ ਦੀਵਾਨਾਂ ਵਿਚ ਹਾਜ਼ਰ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਤੇ ਨਾਮ ਬਾਣੀ ਨਾਲ ਨਿਹਾਲ ਕੀਤਾ। ਉਪਰੰਤ ਭਾਈ ਸਾਹਿਬ ਭਾਈ ਜਗਰੂਪ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝ ਪਾਉਂਦਿਆਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ, ਉਨ੍ਹਾਂ ਦੀ ਸਿੱਖੀ ਪ੍ਰਤੀ ਨਿਸ਼ਠਾ, ਗੁਰਮਤਿ ਪ੍ਰਚਾਰ ਅਤੇ ਪੰਥਕ ਸੇਵਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜੀਵਨ ਸਿੱਖ ਕੌਮ ਲਈ ਪ੍ਰੇਰਨਾ ਸਰੋਤ ਹੈ ਅਤੇ ਉਨ੍ਹਾਂ ਵਲੋਂ ਕੀਤੀ ਗਈ ਧਾਰਮਿਕ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਸਮਾਗਮ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੇ ਅੰਤ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਪਹੁੰਚੀਆਂ ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਗਮ ਵਿਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰਦੀਪ ਸਿੰਘ ਮਨੀਲਾ (ਚੇਅਰਮੈਨ, ਬਲਾਕ ਸੰਮਤੀ ਧਰਮਕੋਟ), ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੂਬੇਦਾਰ ਨਾਹਰ ਸਿੰਘ, ਡਾ. ਪੂਰਨ ਸਿੰਘ, ਗਿਆਨੀ ਹਰਬੰਸ ਸਿੰਘ, ਭੁਪਿੰਦਰ ਸਿੰਘ ਅਕਾਲੀ, ਕੁਲਵਿੰਦਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਜੋਗਿੰਦਰ ਸਿੰਘ ਬੰਦੇਸ਼ਾ, ਪਰਮਜੀਤ ਸਿੰਘ ਸਰਾਂ, ਨਗਿੰਦਰ ਸਿੰਘ, ਸੁਖਦੇਵ ਸਿੰਘ ਪੋਲਾਂ (ਸਾਬਕਾ ਪੰਚ), ਸਕੱਤਰ ਮਲਕੀਤ ਸਿੰਘ ਭੋਲਾ, ਬਲਕਾਰ ਸਿੰਘ ਨੰਬਰਦਾਰ, ਕਰਨੈਲ ਸਿੰਘ ਭਲਵਾਨ, ਜੀਤ ਸਿੰਘ ਇੰਸ ਪੰਜਾਬ ਰੋਡਵੇਜ਼, ਕੈਪਟਨ ਹਰਨੇਕ ਸਿੰਘ, ਮਨਜੀਤ ਸਿੰਘ ਮਨੀ, ਨਛੱਤਰ ਸਿੰਘ, ਸਵਰਨਜੀਤ ਸਿੰਘ ਨੋਨੀ, ਦਵਿੰਦਰ ਸਿੰਘ ਪੱਪੂ, ਉਂਕਾਰ ਸਿੰਘ, ਸੇਵਕ ਸਿੰਘ, ਰਾਜਾ ਸਿੰਘ, ਨਿਸ਼ਾਨ ਸਿੰਘ, ਪਰਮਜੀਤ ਸਿੰਘ ਪੰਮਾ, ਨਿਰਮਲ ਸਿੰਘ, ਫ਼ਤਿਹ ਸਿੰਘ, ਕੁਲਦੀਪ ਸਿੰਘ, ਨਿਰਭੈ ਸਿੰਘ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਬਰਸੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ
ਅਜੀਤ ਡੈਸਕ
02-07-2026