14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਿੰਡ ਇੰਦਰਗੜ੍ਹ ਵਿਚ ਲੱਗਣ ਵਾਲੇ ਬਾਇਓ ਗੈਸ ਪਲਾਂਟ ਦੇ ਵਿਰੋਧ ’ਚ ਹੋਇਆ ਵੱਡਾ ਇਕੱਠ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਕਿਸ਼ਨਪੁਰਾ ਕਲਾਂ, 4 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਅੱਜ ਦੂਜੀ ਵਾਰ ਪਿੰਡ ਇੰਦਰਗੜ੍ਹ ’ਚ ਲੱਗ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ’ਚ ਵੱਡਾ ਇਕੱਠ ਹੋਇਆ। ਇਹ ਇਕੱਠ ਬਾਬਾ ਫੋਗਾ ਸਿੰਘ ਜੀ ਦੇ ਗੁਰਦਵਾਰਾ ਸਾਹਿਬ ਵਿਖੇ ਹੋਇਆ।ਜਿੱਥੇ ਕਿਸਾਨ ਜਥੇਬੰਦੀਆਂ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਉੱਥੇ ਸ਼੍ਰੋਮਣੀ ਅਕਾਲੀ ਦਲ (ਬ), ਕਾਂਗਰਸ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਵੀ ਇਸ ਬਾਇਓਗੈਸ ਪਲਾਂਟ ਦੇ ਵਿਰੋਧ ਦੇ ਵਿਚ ਗਰਜੇ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਉਪਜਾਊ ਜ਼ਮੀਨਾਂ ਧੱਕੇ ਨਾਲ ਪੂੰਜੀਪਤੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਸਾਡੀਆਂ ਜ਼ਮੀਨਾਂ ਮੁਫਤ ਦੇ ਵਿਚ ਖੋਹ ਕੇ ਤੇ ਸਾਡੇ ਤੋਂ ਹੀ ਲੇਬਰ ਦਾ ਕੰਮ ਕਰਵਾਇਆ ਜਾਏਗਾ। ਬੀ.ਕੇ.ਯੂ. ਬਰਾਮਕੇ ਦੇ ਆਗੂ ਬਲਵੰਤ ਸਿੰਘ ਬ੍ਰਹਮ ਕੇ ਨੇ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਜਾਣੂ ਕਰਵਾਇਆ ਅਤੇ ਇਸ ਤੋਂ ਸੁਚੇਤ ਰਹਿਣ ਬਾਰੇ ਕਿਹਾ ਅਤੇ ਬੀ.ਕੇ.ਯੂ. ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਛੰਬੂ ਅਤੇ ਬੀ.ਕੇ. ਯੂ ਪੰਜਾਬ ਦੇ ਪ੍ਰਚਾਰਕ ਸੁਰਜੀਤ ਸਿੰਘ ਰੰਧਾਵਾ ਨੇ ਕਿਹਾ ਕੀ ਪੰਜਾਬ ਸਰਕਾਰ ਨੇ ਪਹਿਲਾਂ ਵੀ ਲੈਂਡ ਪੂਲਿੰਗ ਨੀਤੀ ਲਿਆ ਕੇ ਸਾਡੇ ਤੋਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਪਹਿਲਾਂ ਵੀ ਕਾਮਯਾਬ ਨਹੀਂ ਹੋਣ ਦਿੱਤੀ ਤੇ ਅੱਗੇ ਵੀ ਅਸੀਂ ਇਨ੍ਹਾਂ ਨੂੰ ਪਿੰਡਾਂ ਦੇ ਵਿਚ ਨਹੀਂ ਵੜਨ ਦਿਆਂਗੇ| ਮੌਜੂਦਾ ਸਰਕਾਰ ਦਾ ਕੋਈ ਵੀ ਆਗੂ ਇਸ ਇਕੱਠ ਦੇ ਵਿਚ ਨਹੀਂ ਪਹੁੰਚਿਆ ਪਰ ਸ਼੍ਰੋਮਣੀ ਅਕਾਲੀ ਦਲ (ਬ), ਕਾਂਗਰਸ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਨੇ ਹਾਜ਼ਰੀ ਲਵਾਈ। ਆਗੂਆਂ ਨੇ ਕਿਹਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਸਿਰਫ ਪਿੰਡ ਦੀ ਹੁੰਦੀ ਹੈ ਤੇ ਉਸ ਤੋਂ ਆਉਣ ਵਾਲਾ ਮਾਮਲਾ ਪਿੰਡ ਦੇ ਵਿਕਾਸ ਲਈ ਲਗਾਇਆ ਜਾਂਦਾ ਹੈ ਜਦੋਂ ਕਿ ਇਹ ਜ਼ਮੀਨ ਪੂੰਜੀਪਤੀਆਂ ਨੂੰ ਦੇ ਕੇ ਪਿੰਡ ਦੇ ਹੱਕ ਮਾਰੇ ਜਾ ਰਹੇ ਹਨ। ਇਸ ਸਮੇਂ ਲੱਖਾ ਸਿਧਾਣਾ ਸਮਾਜ ਸੇਵੀ ਨੇ ਬੋਲਦਿਆਂ ਕਿਹਾ ਕਿ ਅਸੀਂ ਪਿੰਡ ਦੇ ਨਾਲ ਹਾਂ ਕਿਸੇ ਕੀਮਤ ’ਤੇ ਇਹ ਫੈਕਟਰੀ ਨਹੀਂ ਲੱਗਣ ਦੇ ਦਿੱਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਇਹ ਉਪਜਾਊ ਜ਼ਮੀਨਾਂ ਨੂੰ ਬੰਜਰ ਬਣਾ ਦੇਣਗੇ ਅਤੇ ਪਿੰਡ ਤਬਾਹ ਹੋ ਜਾਣਗੇ| ਪਹਿਲਾਂ ਹੀ ਸਤਲੁਜ ਦਰਿਆ ਦੇ ਕੰਢੇ ਹੋਣ ਕਰਕੇ ਇਥੇ ਕਈ ਬਿਮਾਰੀਆਂ ਇੱਥੇ ਪਣਪ ਰਹੀਆਂ ਹਨ ਤੇ ਹੁਣ ਹੋਰ ਬਿਮਾਰੀਆਂ ਜਨਮ ਲੈਣਗੀਆਂ। ਹੁਣ 6 ਤਰੀਕ ਦਿਨ ਸੋਮਵਾਰ ਨੂੰ ਬਾਇਓਗੈਸ ਪਲਾਂਟ ਦੇ ਵਿਰੋਧ ’ਚ ਬਣੀ ਕਮੇਟੀ ਨਾਲ ਅਧਿਕਾਰੀਆਂ ਨੇ ਮੀਟਿੰਗ ਰੱਖੀ ਹੈ ਅਤੇ ਕਮੇਟੀ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਹੀ ਅਸੀਂ ਅਗਲਾ ਫੈਸਲਾ ਲਵਾਂਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਆਏ ਇਕਬਾਲ ਸਿੰਘ ਹੈਰੀ, ਜਸਵਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਪ੍ਰਭਜੀਤ ਸਿੰਘ ਗਿੱਲ, ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ, ਸੋਹਣ ਸਿੰਘ ਖੇਲਾ, ਅਵਤਾਰ ਸਿੰਘ ਕਾਕਾ, ਗੁਰਮੇਲ ਸਿੰਘ ਲੋਹਗੜ੍ਹ, ਬਲਵੰਤ ਸਿੰਘ ਕਿਸ਼ਨਪੁਰਾ, ਸੁਖਰਾਜ ਸਿੰਘ ਕੰਨੀਆਂ, ਗੁਰਜਿੰਦਰ ਸਿੰਘ ਮੱਲ੍ਹੀ ਰੋਸ਼ਨਵਾਲਾ, ਮੋਹਰ ਸਿੰਘ ਰੋਸ਼ਨਵਾਲਾ, ਕੁਲਵਿੰਦਰ ਸਿੰਘ ਡੇਅਰੀਵਾਲਾ, ਸੰਦੀਪ ਸਿੰਘ, ਅਮਰਜੀਤ ਸਿੰਘ ਕੋਟ, ਸੇਮਾ ਨਸੀਰੇਵਾਲਾ, ਪ੍ਰਦੀਪ ਸਿੰਘ ਇੰਦਗੜ੍ਹ, ਸੰਤ ਸਿੰਘ ਇੰਦਗੜ੍ਹ, ਗੁਰਵਿੰਦਰ ਸਿੰਘ ਇੰਦਗੜ੍ਹ, ਬਲਦੀਪ ਸਿੰਘ ਹੇਰ ਇੰਦਗੜ੍ਹ, ਵੱਖ ਵੱਖ ਜਥੇਬੰਦੀਆਂ ਦੇ ਆਗੂ, ਵਰਕਰ ਅਤੇ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ|

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ’ਚ 2027 ਦੀਆਂ ਚੋਣਾਂ ਲਈ ਸਰਗਰਮ ਹੋਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਭਾਰਤੀ ਅਦਾਲਤਾਂ ਵਿਚ ਲਟਕਦੇ ਮੁਕੱਦਮੇ ਇਕ ਗੰਭੀਰ ਸਮੱਸਿਆ
Ad Position 24