ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਇੰਡੀਅਨ ਐਕਸ-ਸਰਵਿਸ ਲੀਗ ਪੰਜਾਬ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-07-2026
ਕਿਸ਼ਨਪੁਰਾ ਕਲਾਂ, 8 ਜੁਲਾਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਇੰਡੀਅਨ ਐਕਸ-ਸਰਵਿਸ ਲੀਗ ਪੰਜਾਬ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸਰਵਿਸ ਲੀਗ ਪੰਜਾਬ ਦੇ ਪ੍ਰਧਾਨ ਬ੍ਰਿਗੇਡੀਅਰ ਦਵਿੰਦਰ ਸਿੰਘ ਗਰੇਵਾਲ ਨੇ ਕੀਤੀ। ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਸਾਬਕਾ ਫ਼ੌਜੀ ਸ਼ਾਮਲ ਹੋਏ। ਜਿਨ੍ਹਾਂ ਵਿਚ ਬ੍ਰਿਗੇਡੀਅਰ ਅਮਰਜੀਤ ਸਿੰਘ ਚੰਨੀ (ਐਮ.ਐਸ.), ਕਰਨਲ ਦਰਸ਼ਨ ਸਿੰਘ, ਕਰਨਲ ਬਲਕਾਰ ਸਿੰਘ, ਕਰਨਲ ਐਨ.ਐਸ. ਸਿੱਧੂ, ਕਰਨਲ ਮਨਜਿੰਦਰ ਸਿੰਘ, ਕਰਨਲ ਵਿਜੈ ਮਿੱਤਲ, ਕੈਪਟਨ ਕੁਲਦੀਪ ਸਿੰਘ, ਸੂਬੇਦਾਰ ਜਗਦੀਸ਼ ਸਿੰਘ, ਨੇਵੀ ਸੂਬੇਦਾਰ ਅਵਤਾਰ ਸਿੰਘ ਕੈਸ਼ੀਅਰ, ਕੈਪਟਨ ਜਗਦੇਵ ਸਿੰਘ, ਕੈਪਟਨ ਸੁਖਵੀਰ ਸਿੰਘ, ਕੈਪਟਨ ਜਗਜੀਤ ਸਿੰਘ, ਕੈਪਟਨ ਚਰਨਜੀਤ ਸਿੰਘ, ਕਰਨਲ ਐਸ.ਐਸ. ਸਿੱਧੂ, ਸੂਬੇਦਾਰ ਮੇਜਰ ਜਰਨੈਲ ਸਿੰਘ, ਮੇਜਰ ਚਰਨ ਸਿੰਘ, ਕੈਪਟਨ ਬਲਦੇਵ ਸਿੰਘ, ਹਵਲਦਾਰ ਬਲਵਿੰਦਰ ਸਿੰਘ, ਕੈਪਟਨ ਪ੍ਰਤਾਪ ਸਿੰਘ, ਕਰਨਲ ਹਰਚਰਨ ਸਿੰਘ, ਸੂਬੇਦਾਰ ਮੁਖਤਿਆਰ ਸਿੰਘ, ਨੇਵੀ ਸੂਬੇਦਾਰ ਦਰਸ਼ਨ ਸਿੰਘ (ਐਮ.ਐਮ.), ਕੈਪਟਨ ਨਿਰਮਲ ਸਿੰਘ ਸੂਬੇਦਾਰ ਪਵਿੱਤਰ ਸਿੰਘ, ਸੂਬੇਦਾਰ ਬਲਜਿੰਦਰ ਸਿੰਘ ਸਮੇਤ ਹੋਰ ਸਾਬਕਾ ਫ਼ੌਜੀ ਹਾਜ਼ਰ ਹੋਏ। ਇਸ ਮੀਟਿੰਗ ਦੌਰਾਨ ਸਾਬਕਾ ਫ਼ੌਜੀਆਂ, ਵੀਰ ਨਾਰੀਆਂ ਤੇ ਸੈਨਿਕ ਵਿਧਵਾਵਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵੱਖ-ਵੱਖ ਜ਼ਿਲ੍ਹਿਆਂ ਦੇ ਲੀਗ ਦੇ ਮੈਂਬਰਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਤੋਂ ਬਾਅਦ 8ਵੇਂ ਤਨਖ਼ਾਹ ਕਮਿਸ਼ਨ ਅਤੇ 7ਵੇਂ ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਵਿਸ ਲੀਗ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕੈਪਟਨ ਪ੍ਰਤਾਪ ਸਿੰਘ ਨੇ 1922 ਦੇ ਕਾਨੂੰਨ ਵਿਚ ਲੋੜੀਂਦੀਆਂ ਸੋਧਾਂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਹਰੇਕ ਸਾਬਕਾ ਸੈਨਿਕ ਆਪਣੀ ਪੈਨਸ਼ਨ ਪਤਨੀ ਨਾਲ ਸਾਂਝੇ ਖਾਤੇ ਵਿਚ ਹੀ ਪਵਾਉਣ ਤਾਂ ਜੋ ਉਸ ਨੂੰ ਵੀ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਮਿਲ ਸਕੇ। ਇੰਡੀਅਨ ਐਕਸ ਸਰਵਿਸ ਲੀਗ ਪੰਜਾਬ ਦੇ ਪ੍ਰਧਾਨ ਬ੍ਰਿਗੇਡੀਅਰ ਦਵਿੰਦਰ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਾਬਕਾ ਫ਼ੌਜੀਆਂ ਦਾ ਬਣਦਾ ਮਾਣ ਸਨਮਾਨ ਬਹਾਲ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਵੀ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ, ਜਿਸ ਦੇ ਲਈ ਇੰਡੀਅਨ ਐਕਸ ਸਰਵਿਸ ਲੀਗ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਗੰਭੀਰਤਾ ਨਾਲ ਗੱਲਬਾਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗਾਂ ਦੀ ਸਹੂਲਤ ਲਈ ਪੰਜਾਬ ਐਡਲਰਲਾਈਨ ਹੈਲਪ ਲਾਈਨ ਜਾਰੀ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀਆਂ ਨੇ ਅਣਮਿਥੇ ਸਮੇਂ ਦੀ ਹੜਤਾਲ ਕੀਤੀ ਸ਼ੁਰੂ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Ad Position 24
No active advertisement