ਬਾਘਾ ਪੁਰਾਣਾ, 11 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਜ਼ੋਨ ਮਾਣੂੰਕੇ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਪਿੰਡ ਮਾਣੂੰਕੇ ਵਿਖੇ ਹਲਕਾ ਅਬਜ਼ਰਵਰ ਦੀ ਅਗਵਾਈ ਹੇਠ ਕੀਤੀ ਗਈ| ਇਸ ਮੀਟਿੰਗ ਸਬੰਧੀ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ ਪ੍ਰਧਾਨ ਜ਼ੋਨ ਮਾਣੂੰਕੇ ਨੇ ਦੱਸਿਆ ਕਿ 2027 ਦੀਆਂ ਚੋਣਾਂ ਨੂੰ ਧਿਆਨ ’ਚ ਰੱਖੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਰ ਅਤੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ| ਜਿਸ ’ਚ ਹਲਕਾ ਅਬਜ਼ਰਵਰ ਬੇਅੰਤ ਕੌਰ ਖਹਿਰਾ ਵਿਸ਼ੇਸ਼ ਤੌਰ ’ਤੇ ਪਹੁੰਚੇ| ਇਸ ਮੌਕੇ ਅਬਜ਼ਰਵਰ ਬੇਅੰਤ ਕੌਰ ਖਹਿਰਾ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਰੇ ਪਾਰਟੀ ਵਰਕਰਾਂ, ਅਹੁਦੇਦਾਰਾਂ ਅਤੇ ਪਾਰਟੀ ਪ੍ਰਧਾਨਾਂ ਨੂੰ ਇਕਜੁੱਟ ਹੋ ਕੇ ਪਾਰਟੀ ਦੀ ਚੜ੍ਹਦੀ ਕਲਾਂ ਅਤੇ ਮਜ਼ਬੂਤੀ ਲਈ ਕੰਮ ਕਰਨ ਪ੍ਰੇਰਿਤ ਕੀਤਾ| ਉਨ੍ਹਾਂ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਲਈ ਕਈ ਵਿਰੋਧੀ ਪਾਰਟੀਆਂ ਚੋਣ ਮੈਦਾਨ ’ਚ ਹਨ ਪਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਇਸ ਵਾਰ ਸਾਰੇ ਵਿਰੋਧੀਆਂ ਨੂੰ ਪਿਛਾੜ ਕੇ ਵੱਡੀ ਜਿੱਤ ਪ੍ਰਾਪਤ ਕਰਨੀ ਹੈ ਅਤੇ ਇਹ ਜਿੱਤ ਤਾਂ ਹੀ ਸੰਭਵ ਹੈ ਜੇਕਰ ਸਾਰੇ ਪਾਰਟੀ ਵਰਕਰ ਇਕ ਪਲੇਟ ਫਾਰਮ ’ਤੇ ਇਕੱਠੇ ਹੋ ਕੇ ਪਾਰਟੀ ਲਈ ਕੰਮ ਕਰਨਗੇ| ਇਸ ਮੌਕੇ ਜ਼ੋਨ ਮਾਣੂੰਕੇ ਦੇ ਸਾਰੇ ਅਹੁਦੇਦਾਰਾਂ ਵੱਲੋਂ ਹਲਕਾ ਅਬਜ਼ਰਵਰ ਬੇਅੰਤ ਕੌਰ ਖਹਿਰਾ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ| ਇਸ ਸਮੇਂ ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ, ਪ੍ਰਧਾਨ ਜਸਦੀਪ ਸਿੰਘ ਡਾਲਾ, ਪ੍ਰਧਾਨ ਜਸਵਿੰਦਰ ਸਿੰਘ ਖੋਟੇ, ਪ੍ਰਧਾਨ ਇੰਦਰ ਸਿੰਘ ਦੀਨਾਂ, ਸਰਪੰਚ ਤਾਰਾ ਸਿੰਘ, ਪ੍ਰਧਾਨ ਚਰਨਜੀਤ ਸਿੰਘ ਚਰਨਾ, ਸਰਪੰਚ ਜਸਪਾਲ ਸਿੰਘ, ਪ੍ਰਧਾਨ ਬੂਟਾ ਸਿੰਘ, ਪ੍ਰਧਾਨ ਇਕੱਤਰ ਸਿੰਘ, ਸਰਪੰਚ ਨੇਕਾ ਸਿੰਘ, ਪ੍ਰਧਾਨ ਗੁਰਤੇਜ ਸਿੰਘ ਮਾਣੂੰਕੇ, ਸੰਮਤੀ ਮੈਂਬਰ ਦਰਸ਼ਨ ਸਿੰਘ, ਸਰਪੰਚ ਬਲਦੇਵ ਸਿੰਘ ਖੋਟੇ, ਸਰਪੰਚ ਹਰਜਿੰਦਰ ਸਿੰਘ ਖੋਟੇ, ਸਰਪੰਚ ਪੂਰਨ ਸਿੰਘ, ਸਰਪੰਚ ਅਵਤਾਰ ਸਿੰਘ, ਕੇਵਲ ਸਿੰਘ ਮੁਨੀਮ, ਪ੍ਰਧਾਨ ਵਿਸਾਖਾ ਸਿੰਘ, ਚਮਕੌਰ ਸਿੰਘ, ਸੈਕਟਰੀ ਰਜਿੰਦਰ ਸਿੰਘ, ਮਨਪ੍ਰੀਤ ਸਿੰਘ ਮੰਨਾ, ਗੁਰਚਰਨ ਸਿੰਘ ਪੰਚ, ਪ੍ਰਧਾਨ ਸੁਰਜੀਤ ਸਿੰਘ, ਸਤਨਾਮ ਸਿੰਘ ਸੱਤਾ, ਯੂਥ ਆਗੂ ਪਰਮਜੀਤ ਸਿੰਘ, ਪ੍ਰਧਾਨ ਸੁਖਚੈਨ ਸਿੰਘ, ਹਾਕਮ ਸਿੰਘ ਨੰਬਰਦਾਰ, ਠੇਕੇਦਾਰ ਮੰਦਰ ਸਿੰਘ ਪੰਚ, ਹਰੀ ਰਾਮ ਪੰਚ, ਪ੍ਰਧਾਨ ਲਾਭ ਸਿੰਘ, ਜਗਦੀਸ਼ ਸਿੰਘ ਕਾਕੂ, ਧੀਰਾ ਸਿੰਘ, ਜ਼ੋਰਾ ਸਿੰਘ, ਮੱਖਣ ਸਿੰਘ, ਦਰਸ਼ਨ ਸਿੰਘ ਮੈਂਬਰ, ਸੇਵਕ ਸਿੰਘ, ਅਜੀਤ ਸਿੰਘ, ਜਗਮੋਹਨ ਸਿੰਘ ਆਦਿ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ|