ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਕੇ ਝੁਲਸੇ ਵਿਅਕਤੀ ਦੀ ਹਾਲਤ ਗੰਭੀਰ
ਮੋਗਾ, 14 ਜੁਲਾਈ (ਗੁਰਤੇਜ ਸਿੰਘ ਬੱਬੀ)-ਮਾਮਲਾ ਮੋਗਾ ਦੇ ਕੱਚਾ ਦੁਸਾਂਝ ਰੋਡ ਤੋਂ ਨਿਕਲ ਕੇ ਸਾਹਮਣੇ ਆਇਆ ਹੈ। ਜਿੱਥੇ ਇਕ ਮਿਸਤਰੀ ਕੰਮ ਦੇਖਣ ਲਈ ਮਕਾਨ ਦੀ ਛੱਤ ਉੱਪਰ ਪਹੁੰਚਿਆ ਤਾਂ ਉਪਰ ਜਾਂਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਰਣਜੀਤ ਸਿੰਘ (45 ਸਾਲ) ਵਾਸੀ ਭਿੰਡਰ ਖੁਰਦ ਬੁਰੀ ਤਰ੍ਹਾਂ ਝੁਲਸ ਗਿਆ।
ਮੋਗਾ, 14 ਜੁਲਾਈ (ਗੁਰਤੇਜ ਸਿੰਘ ਬੱਬੀ)-ਮਾਮਲਾ ਮੋਗਾ ਦੇ ਕੱਚਾ ਦੁਸਾਂਝ ਰੋਡ ਤੋਂ ਨਿਕਲ ਕੇ ਸਾਹਮਣੇ ਆਇਆ ਹੈ। ਜਿੱਥੇ ਇਕ ਮਿਸਤਰੀ ਕੰਮ ਦੇਖਣ ਲਈ ਮਕਾਨ ਦੀ ਛੱਤ ਉੱਪਰ ਪਹੁੰਚਿਆ ਤਾਂ ਉਪਰ ਜਾਂਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਰਣਜੀਤ ਸਿੰਘ (45 ਸਾਲ) ਵਾਸੀ ਭਿੰਡਰ ਖੁਰਦ ਬੁਰੀ ਤਰ੍ਹਾਂ ਝੁਲਸ ਗਿਆ। ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰ ਅਤੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੁੱਜੇ ਅਤੇ ਬਿਜਲੀ ਨਾਲ ਝੁਲਸੇ ਰਣਜੀਤ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ।