ਸਾਬਕਾ ਪੱਤਰਕਾਰ ਤੇ ਸਟੇਟ ਐਵਾਰਡੀ ਸੇਵਾ ਮੁਕਤ ਹੈੱਡਮਾਸਟਰ ਅਮਰਜੀਤ ਸਿੰਘ ਸੰਧੂ ਦਾ ਦਿਹਾਂਤ
*ਸੈਂਕੜੇ ਦੀ ਤਾਦਾਦ ’ਚ ਪੁੱਜੀਆਂ ਸ਼ਖ਼ਸੀਅਤਾਂ ਨੇ ਦਿੱਤੀ ਅੰਤਿਮ ਵਿਦਾਇਗੀ
ਮੋਗਾ, 14 ਜੁਲਾਈ (ਸੁਰਿੰਦਰਪਾਲ ਸਿੰਘ)-ਸਿੱਖਿਆ ਖੇਤਰ ਦੀ ਅਜ਼ੀਮ ਸ਼ਖ਼ਸੀਅਤ ਸੇਵਾ ਮੁਕਤ ਹੈੱਡਮਾਸਟਰ ਸਟੇਟ ਐਵਾਰਡੀ ਤੇ ਸਾਬਕਾ ਪੱਤਰਕਾਰ ‘ਅਜੀਤ’ ਅਮਰਜੀਤ ਸਿੰਘ ਸੰਧੂ ਸੰਖੇਪ ਬਿਮਾਰੀ ਪਿੱਛੋਂ ਬੀਤੀ ਦੇਰ ਸ਼ਾਮ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।
ਮ
ਮਾਸਟਰ ਅਮਰਜੀਤ ਸਿੰਘ ਸੰਧੂ ਸਾਬਕਾ ਪੱਤਰਕਾਰ ਦੀਆਂ ਅੰਤਿਮ ਰਸਮਾਂ ਸਮੇਂ ਉਨ੍ਹਾਂ ਦਾ ਬੇਟਾ ਸਤਨਾਮ ਸਿੰਘ ਸੰਧੂ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਤੇ ਹੋਰ ਇਨਸੈੱਟ ਮਾ. ਅਮਰਜੀਤ ਸਿੰਘ ਸੰਧੂ ਦੀ ਫਾਈਲ ਫੋਟੋ। ਅਜੀਤ ਤਸਵੀਰ
15-07-2026
ਮੋਗਾ, 14 ਜੁਲਾਈ (ਸੁਰਿੰਦਰਪਾਲ ਸਿੰਘ)-ਸਿੱਖਿਆ ਖੇਤਰ ਦੀ ਅਜ਼ੀਮ ਸ਼ਖ਼ਸੀਅਤ ਸੇਵਾ ਮੁਕਤ ਹੈੱਡਮਾਸਟਰ ਸਟੇਟ ਐਵਾਰਡੀ ਤੇ ਸਾਬਕਾ ਪੱਤਰਕਾਰ ‘ਅਜੀਤ’ ਅਮਰਜੀਤ ਸਿੰਘ ਸੰਧੂ ਸੰਖੇਪ ਬਿਮਾਰੀ ਪਿੱਛੋਂ ਬੀਤੀ ਦੇਰ ਸ਼ਾਮ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਨੂੰ ਉਨ੍ਹਾਂ ਦੇ ਸਪੁੱਤਰ ਸਤਨਾਮ ਸਿੰਘ ਸੰਧੂ ਕੈਨੇਡਾ ਦੇ ਦਿਖਾਈ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਸਤਨਾਮ ਸਿੰਘ ਸੰਧੂ, ਧਰਮ-ਪਤਨੀ ਤੇ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਵਾਲਿਆਂ ਤੇ ਸਵ: ਅਮਰਜੀਤ ਸਿੰਘ ਸੰਧੂ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਹੋਰਨਾਂ ਤੋ ਇਲਾਵਾ ਸੁਰਿੰਦਰਪਾਲ ਸਿੰਘ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰ ਸੁਸਾਇਟੀ, ਜ਼ੋਰਾ ਸਿੰਘ, ਪ੍ਰੇਮ ਸਿੰਘ ਰਿਟਾ. ਟੀਚਰ ਯੂਨੀਅਨ ਪੰਜਾਬ, ਜਰਨੈਲ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਪ੍ਰਿਤਪਾਲ ਸਿੰਘ ਸਰੀਨ, ਸੁਰਜੀਤ ਸਿੰਘ, ਅਜੈਬ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਝੱਖੜ, ਬਸੰਤ ਸਿੰਘ ਪ੍ਰਧਾਨ ਰੌਲੀ, ਜਸਪਾਲ ਸਿੰਘ ਬੱਬੀ, ਹਰਜੀਤ ਸਿੰਘ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ, ਗੁਰਤੇਜ ਸਿੰਘ ਬਰਾੜ, ਲਖਵੀਰ ਸਿੰਘ, ਰਣਦੀਪ ਪਾਲ ਸਿੰਘ, ਧਰਮ ਸਿੰਘ, ਗੁਰਪ੍ਰੀਤ ਗੋਪੀ ਰਾਊਕੇ, ਸਰਬਜੀਤ ਸਿੰਘ ਰੌਲੀ, ਅਮੋਲਕ ਸਿੰਘ ਕਲਸੀ, ਸ਼ਮਸ਼ੇਰ ਸਿੰਘ ਗਾਲਿਬ (ਸਾਰੇ ਪੱਤਰਕਾਰ), ਸ਼ਿੰਦਰ ਸਿੰਘ ਭੁਪਾਲ ਸਾਬਕਾ ਪੱਤਰਕਾਰ ਤੇ ਸੇਵਾ ਮੁਕਤ ਅਧਿਆਪਕ, ਨਵਦੀਪ ਮਹੇਸ਼ਰੀ, ਓ.ਪੀ. ਆਜ਼ਾਦ, ਅੰਗਰੇਜ਼ ਸਿੰਘ ਸੰਘਾ ਡਰੋਲੀ ਭਾਈ, ਸਰਪੰਚ ਗੁਰਚੰਦ ਸਿੰਘ ਗੋਗੀ ਦੁਸਾਂਝ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਮੋਗਾ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ, ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਸਤਵੰਤ ਸਿੰਘ ਬੱਬੂ ਬੁੱਘੀਪੁਰਾ, ਰਜਿੰਦਰ ਸਿੰਘ ਡੱਲਾ ਚੇਅਰਮੈਨ ਮੈਕਰੋ ਗਲੋਬਲ ਤੇ ਸੀ. ਅਕਾਲੀ ਆਗੂ, ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ, ਜਸਪ੍ਰੀਤ ਸਿੰਘ ਵਿੱਕੀ ਕੌਂਸਲਰ, ਇਕਬਾਲ ਸਿੰਘ ਮਾਂਗਟ ਸਾਬਕਾ ਸਰਪੰਚ ਕਪੂਰੇ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਨਿੰ: ਸਿੰਘ ਵਾਲਾ, ਰਾਕੇਸ਼ ਕੁਮਾਰ, ਗਿਆਨ ਸਿੰਘ ਸੇਵਾ ਮੁਕਤ ਡੀ.ਪੀ.ਆਰ.ਓ., ਬਲਜਿੰਦਰ ਸਿੰਘ ਹਾਂਡਾ ਸਾਬਕਾ ਡੀ.ਈ.ਓ. ਤੋ ਇਲਾਵਾ ਸਿੱਖਿਆ ਜਗਤ ਦੀਆਂ ਸ਼ਖ਼ਸੀਅਤਾਂ, ਪੱਤਰਕਾਰ ਭਾਈਚਾਰਾ, ਸ਼ਹਿਰ ਤੇ ਇਲਾਕੇ ਦੇ ਪਤਵੰਤੇ ਸ਼ਾਮਲ ਹਨ। ਸਵ: ਅਮਰਜੀਤ ਸਿੰਘ ਸੰਧੂ ਦਾ ਅੰਗੀਠਾ ਅੱਜ 15 ਜੁਲਾਈ ਬੁੱਧਵਾਰ ਨੂੰ ਸਵੇਰੇ 9 ਵਜੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਸੰਭਾਲਿਆ ਜਾਵੇਗਾ।