02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਨਾਟਕ-ਅਕਾਲ-ਏ ਖ਼ਾਲਸਾ ਮੋਹੀ ਅਮਰਜੀਤ ਸਿੰਘ ਦੀ ਸ਼ਲਾਘਾਯੋਗ ਰਚਨਾ-ਬਲਦੇਵ ਸਿੰਘ ਢਿੱਲੋਂ

Ad Position 21
No active advertisement
ਅਜੀਤ ਡੈਸਕ 15-07-2026

ਮੋਗਾ, 14 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬੀ ਰੰਗਮੰਚ ਖੇਤਰ ਅੰਦਰ ਅੱਜ ਮੋਹੀ ਅਮਰਜੀਤ ਸਿੰਘ ਦੇ ਨਾਟਕ ‘’ਅਕਾਲ ਏ ਖ਼ਾਲਸਾ ਦੀ ਚਰਚਾ ਤੇ ਪ੍ਰਸੰਸਾ ਹੋ ਰਹੀ ਹੈ। ਇਸੇ ਚਰਚਾ ਤੇ ਪ੍ਰਸੰਸਾ ਨੂੰ ਅੱਗੇ ਤੋਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਮੋਗਾ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਢਿੱਲੋਂ ਮੋਗਾ ਨੇ ਕਿਹਾ ਕਿ ਪੰਜਾਬੀ ਰੰਗਮੰਚ ਲਈ ਇਹ ਸ਼ੁੱਭ ਘੜੀ ਹੈ ਕਿ ਮੋਹੀ ਅਮਰਜੀਤ ਸਿੰਘ ਦਾ ਲਿਖਿਆ ਨਾਟਕ ‘’ਅਕਾਲ-ਏ- ਖ਼ਾਲਸਾ’’ ਪੰਜਾਬੀ ਸਾਹਿਤਕ ਖੇਤਰ ਦੇ ਵਿਸ਼ਾਲ ਵਿਹੜੇ ਵਿਚ ਦਸਤਕ ਦੇ ਚੁੱਕਾ ਹੈ, ਜਿਸ ਦੀ ਚਰਚਾ ਅਤੇ ਪ੍ਰਸੰਸਾ ਹੋਣੀ ਸੁਭਾਵਿਕ ਹੀ ਹੈ। ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਤੱਕ ਪੰਜਾਬੀ ਰੰਗਮੰਚ ਖੇਤਰ ਵਿਚ ਨਾਟਕ ਅਕਾਲ ਏ ਖ਼ਾਲਸਾ ਵਰਗਾ ਉੱਚ ਪਾਏ ਦਾ ਨਾਟਕ ਨਹੀਂ ਆਇਆ ਸੀ ਜਿਸ ਦੀ ਪੂਰਤੀ ਸਾਡੇ ਹਰਮਨ ਪਿਆਰੇ ਨਾਟਕਕਾਰ ਮੋਹੀ ਅਮਰਜੀਤ ਸਿੰਘ ਨੇ ਕਰ ਦਿੱਤੀ ਹੈ, ਜਿਸ ਦਾ ਅਸੀਂ ਭਰਭੂਰ ਸਵਾਗਤ ਕਰਦੇ ਹਾਂ। ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਮੋਹੀ ਦਾ ਹਰ ਨਾਟਕ ਯਾਦਗਾਰ ਹੁੰਦਾ ਹੈ, ਪਰ ਨਾਟਕ ਅਕਾਲ ਏ ਖ਼ਾਲਸਾ ਮੋਹੀ ਅਮਰਜੀਤ ਸਿੰਘ ਦੀ ਉੱਚ ਦਰਜੇ ਦੀ ਸ਼ਲਾਘਾਯੋਗ ਰਚਨਾ ਹੈ, ਜਿਸ ਨੇ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਹੋਰ ਉੱਚੀ ਪਰਵਾਜ਼ ਦਿੱਤੀ ਹੈ, ਜਿਸ ਨਾਲ ਪੰਜਾਬੀ ਸਾਹਿਤ ਵਿਚ ਵੱਡਾ ਵਾਧਾ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਮੋਗਾ ਅੰਡਰ-19 ਟੀਮ ਨੇ ਫ਼ਿਰੋਜ਼ਪੁਰ ਨੂੰ 10 ਵਿਕਟਾਂ ਨਾਲ ਹਰਾ ਕੇ ਗਰੁੱਪ ’ਚ ਕੀਤਾ ਸਿਖਰਲਾ ਸਥਾਨ ਹਾਸਿਲ ਅਗਲੀ ਖ਼ਬਰ ਜਨਤਕ ਇਕੱਠ ਤੇ ਹੋਰ ਸਮਾਗਮਾਂ ’ਚ ਹਥਿਆਰ ਲੈ ਕੇ ਚੱਲਣ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਪਾਬੰਦੀ
Ad Position 24
No active advertisement