ਮੋਗਾ, 16 ਜੁਲਾਈ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਮਿੱਤਲ ਹਸਪਤਾਲ ਤੇ ਹਾਰਟ ਸੈਂਟਰ ਜੋ ਕਿ ਪੁਰਾਣਾ ਦੁਸਹਿਰਾ ਰੋਡ ਸਾਹਮਣੇ ਨਵੀਂ ਟੈਲੀਫ਼ੋਨ ਐਕਸਚੇਂਜ ਕੋਲ ਸਥਿਤ ਹੈ ਤੇ 50 ਸਾਲ ਤੋਂ ਲਗਾਤਾਰ ਮਰੀਜ਼ਾਂ ਦੀ ਸੇਵਾ ਕਰਦਾ ਆ ਰਿਹਾ ਹੈ। ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਸੰਜੀਵ ਮਿੱਤਲ ਨੇ ਦੱਸਿਆ ਕਿ 18 ਜੁਲਾਈ ਦਿਨ ਸਨਿੱਚਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਉਨ੍ਹਾਂ ਦੇ ਹਸਪਤਾਲ ਵਿਖੇ ਪਿਸ਼ਾਬ ਤੇ ਕਿਡਨੀ ਨਾਲ ਸਬੰਧਿਤ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਮੇਦਾਂਤਾ ਮੈਡੀਸਿਟੀ ਗੁਰੂਗ੍ਰਾਮ ਜੋ ਕਿ ਭਾਰਤ ਦੇ ਪ੍ਰਸਿੱਧ ਹਸਪਤਾਲਾਂ ਵਿਚੋਂ ਇਕ ਹੈ, ਦੇ ਯੂਰੋਲੋਜਿਸਟ ਡਾ. ਪ੍ਰੀਤਮੋਹਨ ਸਿੰਘ ਐਸੋਸੀਏਟ ਕੰਸਲਟੈਂਟ ਯੂਰੋਲੋਜੀ ਤੇ ਕਿਡਨੀ ਟਰਾਂਸਪਲਾਂਟ ਸਰਜਰੀ ਦੇ ਮਾਹਿਰ ਪਿਸ਼ਾਬ ਤੇ ਕਿਡਨੀ ਨਾਲ ਸਬੰਧਿਤ ਬਿਮਾਰੀਆਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਗੁਰਦੇ, ਪ੍ਰੋਸਟੇਟ, ਪਿਸ਼ਾਬ ਦੀ ਥੈਲੀ ਤੇ ਕੈਂਸਰ ਦੇ ਮਾਹਿਰ, ਰੋਬੋਟਿਕ ਤੇ ਨੇਪਰੋਸਕੋਪਿਕ ਸਰਜਰੀ, ਗੁਰਦਾ ਤਬਦੀਲ ਕਰਨਾ, ਮਰਦਾਂ, ਔਰਤਾਂ ਤੇ ਬੱਚਿਆਂ ਵਿਚ ਪਿਸ਼ਾਬ ਸਬੰਧੀ ਸਮੱਸਿਆਵਾਂ, ਪਿਸ਼ਾਬ ਨਾੜੀ ਦਾ ਸੁੰਗੜਨਾ, ਪਿਸ਼ਾਬ ਵਿਚ ਖ਼ੂਨ, ਗੁਰਦੇ ਦੀ ਪਥਰੀ ਆਦਿ ਬਿਮਾਰੀਆਂ ਸਬੰਧੀ ਮਰੀਜ਼ਾਂ ਨੂੰ ਸਲਾਹ ਮਸ਼ਵਰਾ ਵੀ ਦੇਣਗੇ। ਡਾ. ਸੰਜੀਵ ਮਿੱਤਲ ਨੇ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 18 ਜੁਲਾਈ ਨੂੰ ਲਗਾਏ ਜਾ ਰਹੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ।