05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਮਾਜ ਨੂੰ ਆਤਮ ਨਿਰਭਰ ਬਣਾਉਣ ਲਈ ਸਰਕਾਰਾਂ ਨਕਦ ਸਹਾਇਤਾ ਨਹੀਂ, ਸਗੋਂ ਹੁਨਰ ਵਿਕਾਸ ਅਤੇ ਰੁਜ਼ਗਾਰ ਸਿਰਜਣ ਵਾਲੀਆਂ ਨੀਤੀਆਂ ਬਣਾਉਣ-ਕੁਲਦੀਪ ਮਧੇਕੇ

Ad Position 21
No active advertisement
ਅਜੀਤ ਡੈਸਕ 18-07-2026

ਨਿਹਾਲ ਸਿੰਘ ਵਾਲਾ, 17 ਜੁਲਾਈ (ਸੁਖਦੇਵ ਸਿੰਘ ਖ਼ਾਲਸਾ)-ਸਮਾਜ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰਾਂ ਵਲੋਂ ਨਕਦ ਸਹਾਇਤਾ ਦੇਣ ਦੀ ਬਜਾਏ ਹੁਨਰ ਵਿਕਾਸ ਅਤੇ ਰੁਜ਼ਗਾਰ ਸਿਰਜਣ ਵਾਲੀਆਂ ਨੀਤੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਕਿ ਲੋਕ ਸਰਕਾਰਾਂ ਦੇ ਮੂੰਹ ਵੱਲ ਦੇਖਣ ਦੀ ਬਜਾਇ ਆਪਣਾ ਰੁਜ਼ਗਾਰ ਆਪ ਪੈਦਾ ਕਰ ਸਕਣ। ਇਹ ਪ੍ਰਗਟਾਵਾ ਸਮਾਜ ਸੇਵੀ ਆਗੂ ਕੁਲਦੀਪ ਸਿੰਘ ਮਧੇਕੇ ਨੇ ਕਰਦਿਆਂ ਕਿਹਾ ਕਿ ਜੇਕਰ ਸਰਕਾਰਾਂ ਵਲੋਂ ਨਕਦ ਸਹਾਇਤਾ ਯੋਜਨਾਵਾਂ ‘ਤੇ ਖ਼ਰਚ ਕੀਤੀ ਜਾ ਰਹੀ ਰਕਮ ਦਾ ਇਕ ਵੱਡਾ ਹਿੱਸਾ ਹੁਨਰ ਵਿਕਾਸ, ਸਵੈ ਰੁਜ਼ਗਾਰ, ਛੋਟੇ ਕਾਰੋਬਾਰ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ‘ਤੇ ਲਗਾਇਆ ਜਾਵੇ, ਤਾਂ ਇਸ ਦਾ ਲਾਭ ਸਾਲਾਂ ਤੱਕ ਸਮਾਜ ਨੂੰ ਮਿਲ ਸਕਦਾ ਹੈ। ਜਦੋਂ ਕਿ ਪੈਸੇ ਵੰਡ ਕੇ ਰਾਜਸੀ ਪਾਰਟੀਆਂ ਸਿਰਫ਼ ਆਪਣੀਆਂ ਵੋਟਰਾਂ ਬਟੋਰਨ ਦੀ ਨੀਤੀ ਖੇਡ ਰਹੀ ਜੋ ਕਿ ਆਉਣ ਵਾਲੇ ਭਵਿੱਖ ਲਈ ਸਾਡੇ ਸਮਾਜ ਲਈ ਖ਼ਤਰਨਾਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਅਤੇ ਨੌਜਵਾਨਾਂ ਨੂੰ ਸਿਲਾਈ, ਫੂਡ ਪ੍ਰੋਸੈਸਿੰਗ, ਡਿਜੀਟਲ ਕੰਮ, ਘਰੇਲੂ ਉਦਯੋਗ ਅਤੇ ਹੋਰ ਰੁਜ਼ਗਾਰਕ ਹੁਨਰਾਂ ਦੀ ਸਿਖਲਾਈ ਦੇ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਹਿਯੋਗ ਦਿੱਤਾ ਜਾਵੇ, ਤਾਂ ਉਹ ਸਰਕਾਰੀ ਸਹਾਇਤਾ ‘ਤੇ ਨਿਰਭਰ ਰਹਿਣ ਦੀ ਬਜਾਏ ਆਪਣੀ ਆਮਦਨ ਆਪ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸੇ ਇਕ ਰਾਜਸੀ ਪਾਰਟੀ ਜਾਂ ਸਰਕਾਰ ਦੀ ਗੱਲ ਨਹੀਂ, ਸਗੋਂ ਅਜਿਹੀਆਂ ਨੀਤੀਆਂ ਦੀ ਲੋੜ ਹੈ ਜੋ ਲੋਕਾਂ ਨੂੰ ਆਤਮਨਿਰਭਰ ਬਣਾਉਣ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਹਰ ਵਿਅਕਤੀ ਨੂੰ ਹੁਨਰ, ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮਿਲਣ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਅਤੇ ਪੰਜਾਬ ਨੂੰ ਆਰਥਿਕ ਤੌਰ ‘ਤੇ ਖ਼ੁਸ਼ਹਾਲ ਬਣਾਉਣਾ ਹੈ ਤਾਂ ਸਰਕਾਰਾਂ ਨੂੰ ਉਪਰੋਕਤ ਨੀਤੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋ ਕਿ ਲੋਕਾਂ ਨੂੰ ਸਹਾਇਤਾ ਲੈਣ ਵਾਲਾ ਨਹੀਂ, ਸਗੋਂ ਰੁਜ਼ਗਾਰ ਪੈਦਾ ਕਰਨ ਵਾਲਾ ਬਣਾ ਸਕਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ.ਏ. ਮੋਗਾ ਵਲੋਂ ਅਭਿਸ਼ੇਕ ਪੈਨੂਲੀ ਨੂੰ ਕ੍ਰਿਕਟ ਕੋਚ ਕੀਤਾ ਨਿਯੁਕਤ ਅਗਲੀ ਖ਼ਬਰ ਅਣਮਿੱਥੇ ਸਮੇਂ ਦੀ ਹੜਤਾਲ ਦੌਰਾਨ ਸਫ਼ਾਈ ਸੇਵਕ ਯੂਨੀਅਨ ਨੇ ਬਾਘਾ ਪੁਰਾਣਾ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Ad Position 24
No active advertisement