ਧਰਮਕੋਟ, 17 ਜੁਲਾਈ (ਪਰਮਜੀਤ ਸਿੰਘ)-ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਫਾਊਂਡੇਸ਼ਨ ਅਤੇ ਬਰਾੜ ਆਈ ਹਸਪਤਾਲ ਕੋਟਕਪੂਰਾ ਵਲੋਂ ਦੂਸਰਾ ਵਿਸ਼ਾਲ ਅੱਖਾਂ ਦਾ ਕੈਂਪ ਗੁਰਦੁਆਰਾ ਸਿੰਘ ਸਭਾ ਸਾਹਿਬ ਧਰਮਕੋਟ (ਮੋਗਾ) ਵਿਖੇ ਲਗਾਇਆ ਗਿਆ। ਕੈਂਪ ਦੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਅਤੇ ਪੰਜਾਬੀ ਗਾਇਕ ਦੀਪ ਕੰਵਲ ਨੇ ਦੱਸਿਆ ਕਿ ਡਾਕਟਰਾਂ ਦੀਆਂ ਮਾਹਿਰ ਟੀਮਾਂ ਨੇ ਆਏ ਹੋਏ ਲਗਭਗ 350 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ। ਜਿਸ ਵਿਚ 111 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਤੇ 40 ਦੇ ਕਰੀਬ ਅਪਰੇਸ਼ਨ ਦੇ ਲਈ ਮਰੀਜ਼ਾਂ ਨੂੰ ਦੱਸਿਆ ਗਿਆ ਜਿਨ੍ਹਾਂ ਨੂੰ ਆਪ੍ਰੇਸ਼ਨਾਂ ਦੀਆਂ ਦਿੱਤੀਆਂ ਹੋਈਆਂ ਵੱਖ-ਵੱਖ ਤਰੀਕਾਂ ਦੇ ਹਿਸਾਬ ਨਾਲ ਬਰਾੜ ਆਈ ਹਸਪਤਾਲ ਵਲੋਂ ਆਪ੍ਰੇਸ਼ਨ ਫ਼ਰੀ ਕੀਤੇ ਜਾਣਗੇ ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਵੱਖ-ਵੱਖ ਅੱਖਾਂ ਦੀਆਂ ਬਿਮਾਰੀਆਂ ਸੰਬੰਧਿਤ ਦਵਾਈਆਂ ਵੀ ਫ਼ਰੀ ਦਿੱਤੀਆਂ ਗਈਆਂ। ਇਸ ਕੈਂਪ ਵਿਚ ਵਿਸ਼ੇਸ਼ ਤੌਰ ਤੇ ਆਸ਼ੀਰਵਾਦ ਦੇਣ ਲਈ ਸ਼੍ਰੀਮਾਨ ਸੰਤ ਗੁਰਪ੍ਰੀਤ ਸਿੰਘ ਸਮਾਲਸਰ ਵਾਲ਼ੇ ਨਾਲ ਸਾਬਕਾ ਚੇਅਰਮੈਨ ਐਗਰੋ ਐਕਸਪੋਰਟ ਪੰਜਾਬ, ਲਾਭ ਸਿੰਘ ਆਹਲੂਵਾਲੀਆਂ, ਅਮਰੀਕ ਸਿੰਘ ਛਾਬੜਾ ਪ੍ਰਧਾਨ ਪ੍ਰੈੱਸ ਕਲੱਬ ਧਰਮਕੋਟ, ਨਵਦੀਪ ਅਹੂਜਾ, ਸੁੱਖ ਗਿੱਲ ਪ੍ਰਧਾਨ ਬੀ.ਕੇ.ਯੂ. ਤੋਤੇ ਵਾਲ, ਸੰਦੀਪ ਮਾਲੜਾ, ਮਨਦੀਪ ਮਾਲੜਾ ਕੈਂਬਰੇਜ਼ ਸਕੂਲ ਕੋਟ ਈਸੇ ਖਾਂ, ਸਰਪੰਚ ਪਰਮਪਾਲ ਬੁੱਟਰ ਭਾਈ ਘਨੱਈਆ ਜੀ ਨਰਸਿੰਗ ਕਾਲਜ ਧਰਮਕੋਟ, ਪ੍ਰਧਾਨ ਨਿਰਮਲ ਮੀਨੀਆਂ, ਕੁਲਵਿੰਦਰ ਸਿੰਘ ਬੱਡੂਵਾਲ, ਚੇਅਰਮੈਨ ਡਾ. ਰਣਜੀਤ ਐਸ.ਸੀ ਫ਼ਰੰਟ ਪੰਜਾਬ, ਬੱਬੂ ਪਲਾਈ ਵੁੱਡ ਕੋਟ ਈਸੇ ਖਾਂ, ਬਾਬਾ ਗੁਰਪਾਲ ਕੜਿਆਲ, ਸ਼ਿਵਮ ਕੜਿਆਲ, ਅਮਨ ਗਿੱਲ ਮੁਦਕੀ, ਸਾਧੂ ਫ਼ਿਰੋਜ਼ਸ਼ਾਹ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਦੇ ਨਾਲ ਸਮਾਜ ਸੇਵੀ ਦੀਪ ਕੰਵਲ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਪੰਜਾਬ ਨਸ਼ੇ ਦੀ ਦਲਦਲ ਵਿਚ ਫਸਦਾ ਜਾ ਰਿਹਾ ਹੈ, ਅਗਰ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਸਮਾਜ ਸੇਵੀਆਂ ਦੇ ਨਾਲ-ਨਾਲ ਹਰ ਇਕ ਇਨਸਾਨ ਨੂੰ ਪੰਜਾਬ ਦੀ ਖ਼ੁਸ਼ਹਾਲੀ ਲਈ ਪੰਜਾਬ ਦੀ ਤਰੱਕੀ ਲਈ ਆਪਣੇ ਹੱਥਾਂ ਨੂੰ ਅੱਗੇ ਵਧਾਉਣਾ ਪਊ ਦੀਪ ਕੰਵਲ ਨੇ ਇਕ ਮੈਸੇਜ ਦੇ ਦਿੰਦਿਆਂ ਕਿਹਾ ਕਿ ਜਿੱਥੋਂ ਜੇਹਲਮ ਦਰਿਆ ਨਿਕਲਦਾ ਉਹ ਇਕ ਛੋਟੀ ਜਿਹੀ ਘਰਾਲ਼ ਆ ਪਰ ਉਹ ਜਿਵੇਂ ਜਿਵੇਂ ਅੱਗੇ ਵਧਦਾ ਪੱਥਰਾਂ ਪਹਾੜਾਂ ਨੂੰ ਚੀਰਦਾ ਹੋਇਆ ਇਕ ਛੂਕਦਾ ਦਰਿਆ ਬਣ ਜਾਂਦਾ ਹੈ, ਉਸੇ ਤਰ੍ਹਾਂ ਹੀ ਸੰਗਤ ਦੇ ਸਹਿਯੋਗ ਨਾਲ ਸਾਡੀ ਸਾਰੀ ਟੀਮ ਇਨ੍ਹਾਂ ਕੈਂਪਾਂ ਦੀ ਲੜੀ ਨੂੰ ਅੱਗੇ ਵਧਾਵੇਗੀ ਅਤੇ ਵਾਹਿਗੁਰੂ ਦੀ ਕ੍ਰਿਪਾ ਨਾਲ ਇਸ ਨੂੰ ਪੂਰੇ ਪੰਜਾਬ ਪੱਧਰ ‘ਤੇ ਲੈ ਕੇ ਜਾਵੇਗੀ ਤਾਂ ਜੋ ਕੋਈ ਵੀ ਲੋੜਵੰਦ ਅੱਖਾਂ ਦੇ ਇਲਾਜ ਤੋਂ ਰਹਿ ਨਾ ਜਾਵੇ। ਨਾਲ ਹੀ ਉਨ੍ਹਾਂ ਨੇ ਅਈ ਹੋਈ ਸਾਰੀ ਹੀ ਸੰਗਤ ਤੇ ਮੀਡੀਆ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਈ ਹੋਈ ਸਮੂਹ ਸੰਗਤ ਦੇ ਲਈ ਚਾਹ ਪਾਣੀ ਅਤੇ ਪ੍ਰਸ਼ਾਦੇ ਦਾ ਲੰਗਰ ਅਤੁੱਟ ਵਰਤਾਇਆ ਗਿਆ।