ਬਾਘਾ ਪੁਰਾਣਾ, 19 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਤੇ ਨੌਜਵਾਨਾਂ ਦੀ ਪਹਿਚਾਣ ਕਰਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਨਵੀਆਂ ਨਿਯੁਕਤੀਆਂ ਕੀਤੀਆ ਜਾ ਰਹੀਆਂ ਹਨ, ਜਿਸ ਦੇ ਤਹਿਤ ਹਲਕਾ ਬਾਘਾ ਪੁਰਾਣਾ ਵਿਚ ਜਥੇਦਾਰ ਤੀਰਥ ਸਿੰਘ ਮਾਹਲਾ, ਸੁਖਜੀਤ ਸਿੰਘ ਮਾਹਲਾ ਤੇ ਜਸਪ੍ਰੀਤ ਸਿੰਘ ਮਾਹਲਾ ਦੀ ਅਗਵਾਈ ਹੇਠ ਕੁੱਝ ਨਵੀਆਂ ਤੇ ਅਹਿਮ ਨਿਯੁਕਤੀਆਂ ਕੀਤੀਆ ਗਈਆ ਹਨ, ਜਿਸ ਵਿਚ ਸੁਖਵੀਰ ਸਿੰਘ ਸੁੱਖਾ ਬਰਾੜ ਨੂੰ ਨੌਜਵਾਨਾਂ ਦੀ ਜਥੇਬੰਦੀ ਐਸ.ਓ.ਆਈ. ਹਲਕਾ ਬਾਘਾ ਪੁਰਾਣਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਹਲਕਾ ਪੱਧਰ ਤੇ ਪਾਰਟੀ ਦੇ ਵਰਕਰਾਂ ਤੇ ਆਮ ਲੋਕਾਂ ਵਿਚ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਅੱਜ ਸ਼ਹਿਰੀ ਯੂਥ ਆਗੂ ਜਗਸੀਰ ਸਿੰਘ ਸਿੱਧੂ (ਸੀਰੂ) ਦੇ ਗ੍ਰਹਿ ਵਿਖੇ ਅਕਾਲੀ ਦਲ ਦੇ ਵਰਕਰਾਂ ਦੀ ਅਹਿਮ ਇਕੱਤਰਤਾ ਕੀਤੀ ਗਈ, ਜਿਸ ਵਿਚ ਪ੍ਰਧਾਨ ਸੁਖਵੀਰ ਸਿੰਘ ਸੁੱਖਾ ਬਰਾੜ ਤੇ ਹੋਰਨਾਂ ਅਹੁਦੇਦਾਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਦੌਰਾਨ ਪਾਰਟੀ ਦੀ ਚੜ੍ਹਦੀ ਕਲਾਂ ਲਈ ਆਗੂਆਂ ਤੇ ਵਰਕਰਾਂ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਜਗਸੀਰ ਸੀਰੂ, ਜਸ਼ਨ ਬਰਾੜ, ਤਰਲੋਚਨ ਸਿੰਘ ਕਾਲੇਕੇ ਵਲੋਂ ਪ੍ਰਧਾਨ ਸੁਖਵੀਰ ਸਿੰਘ ਸੁੱਖਾ ਬਰਾੜ ਨੂੰ ਸਿਰੋਪਾਉ ਪਹਿਨਾ ਕੇ ਅਤੇ ਧਾਰਮਿਕ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਤੋਂ ਬਾਅਦ ਐਡਵੋਕੇਟ ਰਾਮ ਬਾਂਸਲ ਨੂੰ ਮੁੜ ਸ਼ਹਿਰੀ ਪ੍ਰਧਾਨ ਯੂਥ ਵਿੰਗ ਲਗਾਉਣ ਅਤੇ ਪਵਨ ਗੋਇਲ ਨੂੰ ਵਪਾਰ ਮੰਡਲ ਬਾਘਾ ਪੁਰਾਣਾ ਹਲਕੇ ਦਾ ਪ੍ਰਧਾਨ ਨਿਯੁਕਤ ਕਰਨ ਲਈ ਹੰਸਾ ਸਿੰਘ ਕੰਡਾ, ਸੁੱਖੀ ਚੀਮਾ, ਪ੍ਰਗਟ ਬਰਾੜ, ਸੀਪਾ ਬਰਾੜ, ਜੋਨੀ ਗਰਗ, ਗਗਨ ਪਲਤਾ, ਰੋਹਿਤ ਬਾਂਸਲ, ਗਗਨ ਨੱਥੋਕੇ, ਸੁਖਪ੍ਰੀਤ ਸਿੰਘ ਫੂਲੇਵਾਲਾ ਯੂਥ ਆਗੂ ਵਲੋਂ ਸਿਰੋਪਾਉ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਨੀ ਸਿੰਘ, ਛਿੰਦਾ ਬਾਂਸਲ, ਰਾਜੂ ਸ਼ਰਮਾ, ਰਾਜਵੀਰ ਸਿੰਘ ਬੁੱਧ ਸਿੰਘ ਵਾਲਾ, ਜਨਮਦੀਪ ਸਿੰਘ ਚੰਨੂਵਾਲਾ, ਹਰਮਨ ਰਾਜੇਆਣਾ, ਪਿਰਤਾ ਬਾਘਾ ਪੁਰਾਣਾ, ਚੈਰੀ ਭਾਟੀਆ, ਚੰਦਨ ਸੇਠੀ, ਧੱਤੂ ਚੀਮਾ, ਸ਼ੰਭੂ ਕੁਮਾਰ, ਸੀਤਾ ਰਾਜੇਆਣਾ ਤੋਂ ਇਲਾਵਾ ਹੋਰ ਵੀ ਵੱਡੀ ਗਣਤੀ ਵਿਚ ਵਰਕਰ ਹਾਜ਼ਰ ਸਨ। ਅੰਤ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਰੂ ਸਿੱਧੂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਕਰਮਾਂ ਵਾਲਾ ਹੈ, ਪਾਰਟੀ ਨੇ ਸਾਡੇ ਵੱਡੇ ਭਰਾਵਾਂ ਨੂੰ ਮਾਣ-ਸਨਮਾਨ ਬਖ਼ਸ਼ਿਆਂ ਹੈ, ਇਸ ਲਈ ਅੱਜ ਸੁੱਖਾ ਬਰਾੜ, ਐਡਵੋਕੇਟ ਰਾਮ ਬਾਂਸਲ ਤੇ ਪਵਨ ਗੋਇਲ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਵੀਰ ਬਰਾੜ ਤੇ ਹੋਰਨਾਂ ਨਿਯੁਕਤੀਆਂ ਨਾਲ ਪਾਰਟੀ ਵਿਚ ਨਵੀਂ ਊਰਜਾ ਪਾਈ ਗਈ ਹੈ, ਬਾਕੀ ਅਹੁਦੇਦਾਰ ਵੀ ਬਹੁਤ ਹੀ ਮਿਹਨਤੀ ਹਨ। ਅੰਤ ਵਿਚ ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਨਿਯੁਕਤੀਆਂ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਡੇ ਹਲਕੇ ਦੀ ਸ਼ਾਨ ਜਥੇਦਾਰ ਤੀਰਥ ਸਿੰਘ ਮਾਹਲਾ ਤੇ ਹਾਈਕਮਾਂਡ ਦੇ ਹੋਰਨਾਂ ਨੇਤਾਵਾਂ ਦਾ ਧੰਨਵਾਦ ਕਰਦਾ ਹਾਂ।