05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਫ਼ਿਲਮ ‘ਸਤਲੁਜ’ ’ਤੇ ਪਾਬੰਦੀ ਅਤਿ ਨਿੰਦਣਯੋਗ-ਐਡਵੋਕੇਟ ਕਰਨਬੀਰ

Ad Position 21
No active advertisement
ਅਜੀਤ ਡੈਸਕ 20-07-2026
ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਅਦਾਕਾਰ ਦਲਜੀਤ ਦੁਸਾਂਝ ਵਲੋਂ ਪੇਸ਼ ਕੀਤੀ ਗਈ ਫ਼ਿਲਮ ਸਤਲੁਜ ਸਾਡੇ ਸਿੱਖ ਅਤੇ ਆਮ ਭਾਈਚਾਰੇ ਲਈ ਬੀਤੇ ਹੋਏ ਸਮੇਂ ਵਿਚ ਹੋਏ ਮਨੁੱਖਤਾ ਦੇ ਘਾਣ ਸਬੰਧੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਬੀਤਿਆ ਇਕ ਬੁਰਾ ਵਕਤ ਸੀ, ਜਿਸ ਵਿਚ ਉਸ ਸਮੇਂ ਦੀ ਹਕੂਮਤ ਅਤੇ ਪੁਲਿਸ ਪ੍ਰਸ਼ਾਸਨ ਨੇ ਘਰਾਂ ‘ਚੋਂ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਕੋਹ ਕੋਹ ਕੇ ਮਾਰਿਆ ਅਤੇ ਅਣਪਛਾਤੀਆਂ ਲਾਸਾਂ ਨੂੰ ਦਰਿਆ ਵਿਚ ਸੁੱਟ ਦਿੱਤਾ ਜਾਂ ਸਾੜ ਦਿੱਤਾ। ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਗਦੀ ਜ਼ਮੀਰ ਨਾਲ ਉਨ੍ਹਾਂ ਸਾਰੀਆਂ ਅਣਪਛਾਤੀਆਂ ਲਾਸਾਂ ਦਾ ਬੜੀ ਮਿਹਨਤ ਅਤੇ ਮਸ਼ੱਕਤ ਨਾਲ ਉਸ ਸਮੇਂ ਦੇ ਕਾਲੇ ਦੌਰ ਅਤੇ ਡਰ ਦੇ ਆਲਮ ਵਿਚ ਵੱਖ-ਵੱਖ ਸ਼ਮਸ਼ਾਨਘਾਟਾਂ ਤੋਂ ਇੰਦਰਾਜ ਕੀਤਾ ਅਤੇ ਨਿਆਂ ਲਈ ਗੱਲ ਅੱਗੇ ਤੋਰਨ ਦਾ ਬੀੜਾ ਚੁੱਕਿਆ ਪਰ ਅਫ਼ਸੋਸ ਮੌਕੇ ਦੀ ਜ਼ਾਲਮ ਪੁਲਿਸ ਅਤੇ ਹਕੂਮਤ ਨੇ ਇਨਸਾਫ਼ ਕਰਨ ਦੀ ਬਜਾਏ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਘਰੋਂ ਚੁੱਕ ਲਿਆ ਅਤੇ ਕੋਈ ਥੋਹ ਪਤਾ ਨਾ ਲੱਗਣ ਦਿੱਤਾ ਅਤੇ ਉਨ੍ਹਾਂ ਨੂੰ ਵੀ ਕੋਹ ਕੋਹ ਕੇ ਮਾਰ ਦਿੱਤਾ। ਐਡਵੋਕੇਟ ਕਰਨਬੀਰ ਸਿੰਘ ਖੋਸਾ ਨੇ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਇਸ ਫ਼ਿਲਮ ਸਤਲੁਜ ਨੂੰ ਬਿਨਾਂ ਕਿਸੇ ਦੇਰੀ ਤੋਂ ਸਾਰੇ ਮੁਲਕ ਵਿਚ ਦਿਖਾਇਆ ਜਾਵੇ, ਤਾਂ ਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਉਸ ਕਾਲੇ ਦੌਰ ਵਿਚ ਮਨੁੱਖਤਾ ਅਤੇ ਖ਼ਾਸ ਕਰ ਕੇ ਸਿੱਖਾਂ ਦੇ ਹੋਏ ਘਾਣ ਬਾਰੇ ਜਾਣੂੰ ਕਰਵਾਇਆ ਜਾ ਸਕੇ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਮਨੁੱਖੀ ਅਧਿਕਾਰਾਂ ਬਾਰੇ ਕੀਤੀ ਲਾ ਮਿਸਾਲ ਕੁਰਬਾਨੀ ਨੂੰ ਯਾਦ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਬਿਜਲੀ ਦੇ ਵੱਡੇ ਕੱਟ ਅਤੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ-ਸੰਜੀਵ ਕੁਮਾਰ ਬਠਲਾ ਅਗਲੀ ਖ਼ਬਰ ਵਿਸ਼ਵ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਤੇ ਅੰਜਲੀ ਦਿਵੇਦੀ ਮੋਗਾ ਵਿਚ ਕਰਨਗੇ ਮਾਤਾ ਦਾ ਗੁਣਗਾਨ
Ad Position 24
No active advertisement