05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਮੋਲ ਸੂਦ ਨੇ ਸੰਭਾਲੀ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ

Ad Position 21
No active advertisement
ਅਜੀਤ ਡੈਸਕ 20-07-2026
ਮੋਗਾ, 19 ਜੁਲਾਈ (ਅਸ਼ੋਕ ਬਾਂਸਲ)-ਰੋਟਰੀ ਕਲੱਬ ਮੋਗਾ ਰਾਇਲ ਵਲੋਂ ਸ਼ਾਨਦਾਰ ਐਵਾਰਡ ਅਤੇ ਇੰਸਟਾਲੇਸ਼ਨ ਸਮਾਰੋਹ ਕੀਤਾ ਗਿਆ। ਸਮਾਗਮ ਵਿਚ ਰੋਟਰੀ ਇੰਟਰਨੈਸ਼ਨਲ 3090 ਦੇ ਜ਼ਿਲ੍ਹਾ ਗਵਰਨਰ ਸੀ.ਏ. ਅਮਿਤ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਜ਼ਿਲ੍ਹਾ ਸਕੱਤਰ ਸੁਮਿਤ ਗੋਇਲ, ਸਾਬਕਾ ਜ਼ਿਲ੍ਹਾ ਗਵਰਨਰ ਘਨ ਸ਼ਿਆਮ ਕਾਂਸਲ, ਅਸਿਸਟੈਂਟ ਗਵਰਨਰ ਪ੍ਰਮੋਦ ਕੁਮਾਰ ਅਤੇ ਸਟੇਟ ਕੋਆਰਡੀਨੇਟਰ ਅਸ਼ੀਸ਼ ਅਗਰਵਾਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਰੋਟਰੀ ਇੰਟਰਨੈਸ਼ਨਲ ਦੀ ਪਰੰਪਰਾ ਅਨੁਸਾਰ ਰਾਸ਼ਟਰੀ ਗਾਨ ਅਤੇ ਦੀਪ ਪ੍ਰਜਵਲਨ ਨਾਲ ਕੀਤੀ ਗਈ। ਮੰਚ ਸੰਚਾਲਨ ਮੀਰਾ ਮਜੀਠੀਆ, ਵੰਦਨਾ ਬਾਂਸਲ ਤੇ ਅੰਸ਼ੂ ਗਰਗ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨਾਂ ਦਾ ਸਵਾਗਤ ਕਲੱਬ ਦੇ ਸਾਬਕਾ ਪ੍ਰਧਾਨ ਕਪਿਲ ਕਾਂਡਾ, ਅਨੀਸ਼ ਬਾਂਸਲ, ਅਮਨ ਸਿੰਗਲਾ, ਪੁਰਸ਼ੋਤਮ ਸ਼ਰਮਾ, ਗਗਨਦੀਪ ਗਰਗ, ਸਿਧਾਰਥ ਮਹਾਜਨ, ਅਸ਼ਵਨੀ ਬਾਂਸਲ ਅਤੇ ਵਿਭੋਰ ਸੂਦ ਸਮੇਤ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਕੀਤਾ। ਸਮਾਗਮ ਦੌਰਾਨ ਅਮੋਲ ਸੂਦ ਨੇ ਰੋਟਰੀ ਕਲੱਬ ਮੋਗਾ ਰਾਇਲ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਜ਼ਿਲ੍ਹਾ ਗਵਰਨਰ ਸੀ.ਏ. ਅਮਿਤ ਸਿੰਗਲਾ ਨੇ ਉਨ੍ਹਾਂ ਨੂੰ ਕਾਲਰ ਪਹਿਨਾ ਕੇ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਵਾਈ। ਇਸ ਮੌਕੇ ਪ੍ਰਧਾਨ ਸੀ.ਏ. ਸੁਭਾਸ਼ ਬਾਂਸਲ ਨੇ ਆਪਣੇ ਕਾਰਜਕਾਲ ਦੌਰਾਨ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਕਲੱਬ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਗਵਰਨਰ ਸੀ.ਏ. ਅਮਿਤ ਸਿੰਗਲਾ ਨੇ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਵਿਸ਼ਵ ਭਰ ਵਿਚ ਸੇਵਾ ਕਾਰਜਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੋਲੀਓ ਖ਼ਾਤਮਾ ਮੁਹਿੰਮ ਵਿਚ ਰੋਟਰੀ ਦੀ ਭੂਮਿਕਾ ਇਤਿਹਾਸਕ ਰਹੀ ਹੈ ਅਤੇ ਪੋਲੀਓ ਵਰਗੀ ਗੰਭੀਰ ਬਿਮਾਰੀ ਨੂੰ ਖ਼ਤਮ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ ਅੱਜ ਭਾਰਤ ਪੋਲੀਓ ਮੁਕਤ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੈ। ਉਨ੍ਹਾਂ ਸਮਾਗਮ ਦੇ ਸਫਲ ਆਯੋਜਨ ਲਈ ਪ੍ਰੋਜੈਕਟ ਚੇਅਰਮੈਨ ਸਿਧਾਰਥ ਮਹਾਜਨ ਅਤੇ ਅਨੀਸ਼ ਬਾਂਸਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਮੋਗਾ ਰਾਇਲ ਹਮੇਸ਼ਾ ਹੀ ਸ਼ਾਨਦਾਰ ਅਤੇ ਮਿਸਾਲੀ ਪ੍ਰੋਗਰਾਮ ਕਰਵਾਉਂਦਾ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਵੀ ਕਲੱਬ ਦੇ ਕਈ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਮਨੋਰੰਜਨ ਲਈ ਕਲੱਬ ਦੀਆਂ ਮੈਂਬਰਾਂ ਰਾਧਿਕਾ ਅਗਰਵਾਲ, ਵੀਨਾ ਸੂਦ, ਅਰਚਨਾ ਅਰੋੜਾ, ਡਾ. ਆਸਿਮਾ ਭੰਡਾਰੀ, ਮੋਨਿਕਾ ਮਹਾਜਨ, ਪ੍ਰੀਤੀ ਮਿੱਤਲ, ਰੀਆ ਅਰੋੜਾ, ਸਰਿਤਾ ਸੂਦ, ਨਮਿਤਾ ਗੋਇਲ ਅਤੇ ਮੋਨਿਕਾ ਬਾਂਸਲ ਵਲੋਂ ਤੰਬੋਲਾ, ਬੈਲੂਨ ਗੇਮ, ਅੰਤਾਕਸ਼ਰੀ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਕੱਤਰ ਰੁਪੇਸ਼ ਮਜੀਠੀਆ, ਖ਼ਜ਼ਾਨਚੀ ਰਵੀ ਬਾਂਸਲ, ਸਮੀਰ ਬਾਂਸਲ, ਰਿਪਨ ਸਿੰਗਲਾ, ਮਨੀਸ਼ ਸਿੰਗਲਾ, ਅਸ਼ਵਨੀ ਕੁਮਾਰ, ਸਚਿਨ ਗੋਇਲ, ਪੁਨੀਤ ਬਾਂਸਲ, ਵਿਜੈ ਅਰੋੜਾ, ਐਡਵੋਕੇਟ ਅਨੀਸ਼ ਸ਼ਰਮਾ, ਸੁਸ਼ਾਂਤ ਬਜਾਜ, ਪੰਕਜ ਮਿੱਤਲ, ਵਨੀਤ ਗਰਗ, ਗੌਰਵ ਜੈਦਕਾ, ਕੁਮਾਰ ਗੌਰਵ ਮਿੱਤਲ, ਦਿਨੇਸ਼ ਗੋਇਲ, ਪਵਨ ਸਿੰਗਲਾ, ਸੂਰਜ ਜੈਨ, ਰਾਜੀਵ ਕਾਂਸਲ, ਸੁਮਿਤ ਗਰਗ, ਅਮਨ ਕਾਂਸਲ, ਡਾ. ਨਵੀਨ ਬਾਂਸਲ, ਇੰਦਰਜੀਤ ਧੁੰਨਾ, ਸੰਜੀਵ ਅਰੋੜਾ, ਰਾਜੇਸ਼ ਬੱਬਰ, ਡਾ. ਗੌਰਵ ਮਿੱਤਲ, ਰੋਹਿਤ ਜਿੰਦਲ ਸਮੇਤ ਵੱਡੀ ਗਿਣਤੀ ਵਿਚ ਰੋਟੇਰੀਅਨ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ ਵਲੋਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਦਸਵੇਂ ਦਿਨ ਵੀ ਕੰਮ ਛੋੜ ਹੜਤਾਲ ਜਾਰ... ਅਗਲੀ ਖ਼ਬਰ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਵਲੋਂ ਗੁਰਦੁਆਰਾ ਸ੍ਰੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਸ਼ਰਧਾ ਨਾਲ ਮਨਾਈ ਸਾਵਣ ਸੰਗਰਾਂਦ...
Ad Position 24
No active advertisement