06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਆਰਸੇਟੀ ਮੋਗਾ ਵੁਮੈਨ ਟੇਲਰ ਦੇ 35 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

Ad Position 21
No active advertisement
ਅਜੀਤ ਡੈਸਕ 21-07-2026
ਮੋਗਾ, 20 ਜੁਲਾਈ (ਜਸਪਾਲ ਸਿੰਘ ਬੱਬੀ)-ਦੁੱਨੇਕੇ (ਮੋਗਾ) ਵਿਖੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਵਿਖੇ ਪੰਕਜੇਸ਼ ਕੁਮਾਰ ਗੁਪਤਾ (ਸਹਾਇਕ ਜਨਰਲ ਮੈਨੇਜਰ) ਡਾਇਰੈਕਟਰ, ਪੀ.ਐਸ.ਬੀ. ਆਰਸੇਟੀ ਮੋਗਾ ਦੀ ਅਗਵਾਈ ਹੇਠ ਚੱਲ ਰਹੇ 328 ਬੈਚ ਦੇ 35 ਸਿੱਖਿਆਰਥੀਆਂ ਨੂੰ 31 ਰੋਜ਼ਾ ਸਿਖਲਾਈ ਸਮਾਪਤ ਹੋਣ ਤੇ ਬਲਰਾਜ ਸਿੰਘ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਕੈਰੀਅਰ ਕੌਂਸਲਰ, ਪੰਕਜੇਸ਼ ਕੁਮਾਰ ਗੁਪਤਾ (ਸਹਾਇਕ ਜਨਰਲ ਮੈਨੇਜਰ) ਡਾਇਰੈਕਟਰ, ਜਰਨੈਲ ਸਿੰਘ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਟਰੇਨਰ ਰਾਜਵੰਤ ਕੌਰ ਸੱਗੂ, ਮੈਡਮ ਸਿਮਰਨ ਨੇ ਸਰਟੀਫਿਕੇਟ ਵੰਡੇ। ਇਸ ਮੌਕੇ ਪੰਕਜੇਸ਼ ਕੁਮਾਰ ਗੁਪਤਾ ਡਾਇਰੈਕਟਰ ਨੇ ਦੱਸਿਆ ਕਿ ਆਰਸੇਟੀ ਵਲੋਂ ਬਿਊਟੀ ਪਾਰਲਰ, ਸਿਲਾਈ ਤੇ ਕਟਾਈ, ਜੂਟ ਬੈਗ, ਕੰਪਿਊਟਰਾਈਜ਼ਡ ਅਕਾਊਂਟਿੰਗ, ਕੰਪਿਊਟਰ ਹਾਰਡਵੇਅਰ ਅਤੇ ਨੈੱਟਵਰਕਿੰਗ, ਪਲੰਬਿੰਗ, ਪਾਪੜ ਅਚਾਰ ਤੇ ਮਸਾਲਾ ਪਾਊਡਰ ਮੇਕਿੰਗ ਸਮੇਤ ਸਫਲ ਉੱਦਮੀ ਬਣਨ ਲਈ ਅਤੇ ਸਵੈ ਰੋਜ਼ਗਾਰ ਪ੍ਰਾਪਤ ਕਰਨ ਲਈ ਵੱਖ-ਵੱਖ ਮੁਫ਼ਤ ਕੋਰਸ ਕਰਵਾਏ ਜਾਦੇ ਹਨ। ਆਰਸੇਟੀ ਵਲੋਂ 18 ਤੋਂ 50 ਸਾਲ ਦੀ ਉਮਰ ਦੇ ਬੇਰੁਜ਼ਗਾਰ ਪੇਡੂ ਨੌਜਵਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਲਈ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲੜਕੇ-ਲੜਕੀਆਂ ਆਰਸੇਟੀ ਮੋਗਾ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਤਰਲੋਚਨ ਸਿੰਘ, ਸਿਮਰਨ, ਮਨਜਿੰਦਰ ਸਿੰਘ, ਸੁਭਾਸ਼ ਚੰਦਰ, ਗੁਰਪ੍ਰੀਤ ਸਿੰਘ, ਰਮਨਦੀਪ ਕੌਰ ਤੇ ਸਿੱਖਿਆਰਥੀ ਹਾਜ਼ਰ ਸਨ। ਇਸ ਕੈਂਪ ਵਿਚ ਲੋਹਾਰਾ, ਰੱਤੀਆਂ, ਸਲਾਬਤਪੁਰਾ, ਭੋਡੀਪੁਰਾ, ਅਲੀਗੜ੍ਹ, ਵਾਂਦਰ, ਬੱਡੂਵਾਲ, ਬੌਡੇ, ਬੁਰਜ ਹਰੀਰਾ, ਮੀਨੀਆਂ, ਚੰਨੂਵਾਲਾ, ਖੋਟੇ ਤੇ ਵੱਖ-ਵੱਖ ਪਿੰਡਾਂ ਦੇ ਸਿੱਖਿਆਰਥੀਆਂ ਨੇ ਸਿਖਲਾਈ ਹਾਸਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ’ਚ ਹੈਲਪ ਲਾਈਨ ਜਾਗਰੂਕਤਾ ਮੁਹਿੰਮ, ਵਿਦਿਆਰਥੀਆਂ ਨੂੰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੀ ਦ... ਅਗਲੀ ਖ਼ਬਰ ਲਵਲੀ ਸਿੰਗਲਾ ਨੇ 100 ਤੋਂ ਵੱਧ ਮਹਿਲਾਵਾਂ ਨੂੰ ਆਮ ਆਦਮੀ ਪਾਰਟੀ ਵਿਚ ਕਰਵਾਇਆ ਸ਼ਾਮਿਲ
Ad Position 24
No active advertisement