05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮੁੱਖ ਅਧਿਆਪਕ ਰਿਸ਼ੀ ਮਨਚੰਦਾ ਤੇ ਸੀਨੀ. ਪੱਤਰਕਾਰ ਨਿਸ਼ੀ ਮਨਚੰਦਾ ਨੂੰ ਸਦਮਾ, ਪਿਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 22-07-2026
ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਮੁੱਖ ਅਧਿਆਪਕ ਰਿਸ਼ੀ ਮਨਚੰਦਾ ਅਤੇ ਸੀਨੀਅਰ ਪੱਤਰਕਾਰ ਨਿਸ਼ੀ ਮਨਚੰਦਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਸ਼ਕਤੀ ਕੁਮਾਰ ਮਨਚੰਦਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਉਹ ਪਿਛਲੇ ਕੁਝ ਸਮੇਂ ਤੋ ਬਿਮਾਰ ਚੱਲੇ ਆ ਰਹੇ ਸਨ। ਪਰਿਵਾਰ ਦੇ ਨਜ਼ਦੀਕੀ ਸਾਥੀ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਵਿਧਾਨ ਸਭਾ ਹਲਕਾ ਮੋਗਾ ਤੋ ਕਾਂਗਰਸ ਪਾਰਟੀ ਦੇ ਆਗੂ ਵਿਨੋਦ ਬਾਂਸਲ ਨੇ ਕਿਹਾ ਕਿ ਸ਼ਕਤੀ ਕੁਮਾਰ ਮਨਚੰਦਾ ਨੂੰ ਮਿਹਨਤ ਮਸ਼ੱਕਤ ਨਾਲ ਜਿੱਥੇ ਆਪਣੇ ਪਰਿਵਾਰ ਨੂੰ ਪੈਰਾ ਸਿਰ ਖੜਾ ਕੀਤਾ, ਇਸ ਮੌਕੇ ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ, ਸੀ. ਪੱਤਰਕਾਰ ਸੁਰਿੰਦਰਪਾਲ ਸਿੰਘ, ਪ੍ਰੇਮ ਚੰਦ ਚੱਕੀ ਵਾਲੇ, ਹਰਸ਼ ਗੋਇਲ, ਨੀਲਾ ਧਮੀਜਾ, ਪਰਮਪਾਲ ਸਿੰਘ ਤਖ਼ਤੂਪੁਰਾ ਕਾਂਗਰਸੀ ਆਗੂ, ਰੋਹਿਤ ਸਿੰਗਲਾ, ਯੋਗੇਸ਼ ਗੋਇਲ, ਜਸਵਿੰਦਰ ਸਿੰਘ ਸਿੱਧੂ, ਦੀਪਕ ਸਿੱਕਾ, ਨਿੱਪੀ ਸਨਬੀਮ ਪੈਲੇਸ, ਅਮਿਤ ਮਿਸਰਾ, ਵਿੱਕੀ ਬੱਬਰ, ਰਾਕੇਸ਼ ਸਿਤਾਰਾ, ਨਵਦੀਪ ਮਹੇਸ਼ਰੀ, ਸਰਬਜੀਤ ਸਿੰਘ ਰੌਲੀ, ਰਿਸ਼ੂ ਅਗਰਵਾਲ, ਸੌਰਭ ਪੋਪਲੀ, ਗੋਲਡੀ ਬਾਂਸਲ, ਸੁਨੀਲ ਕੁਮਾਰ ਆਨੰਦ, ਸੰਜੀਵ ਹੰਸ, ਵਿਸ਼ਾਲ ਅਰੋੜਾ, ਵਿੱਕੀ ਮੱਕੜ, ਵੇਦ ਵਿਆਸ ਕਾਂਸਲ, ਰੋਹਨ ਸੂਦ, ਅਸ਼ੋਕ ਬੱਬਰ ਤੋ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੁੱਖ ਅਧਿਆਪਕ ਰਿਸ਼ੀ ਮਨਚੰਦਾ, ਨਿਸ਼ੀ ਮਨਚੰਦਾ ਨੇ ਦੱਸਿਆ ਕਿ ਉਨ੍ਹਾਂ ਦੇ ਸਵ: ਪਿਤਾ ਸ਼ਕਤੀ ਕੁਮਾਰ ਮਨਚੰਦਾ ਨਮਿਤ ਗਰੁੜ ਪੁਰਾਣ ਪਾਠ ਦਾ ਭੋਗ ਤੇ ਅੰਤਿਮ ਅਰਦਾਸ 26 ਜੁਲਾਈ ਐਤਵਾਰ ਨੂੰ ਦੁਪਹਿਰ 12:30 ਤੋ 2:00 ਵਜੇ ਤੱਕ ਮਾਘੀ ਰਿਜ਼ੋਰਟਸ ਫ਼ਿਰੋਜਪੁਰ ਰੋਡ ਮੋਗਾ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਬਲਦੇਵ ਕ੍ਰਿਸ਼ਨ ਗਰਗ ਦੀ 25ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣਾ ਤੇ ਵਿਦਿਆਰਥੀਆਂ ’ਤੇ ਲਾਠੀਚਾਰਜ ਮੰਦਭਾਗਾ-ਐਡਵੋਕੇਟ ਰਵੀ ਗਰੇਵਾਲ
Ad Position 24
No active advertisement