05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਲਦੇਵ ਕ੍ਰਿਸ਼ਨ ਗਰਗ ਦੀ 25ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ

Ad Position 21
No active advertisement
ਅਜੀਤ ਡੈਸਕ 22-07-2026
ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਸੂਬੇ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ, ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ, ਡਾ. ਸੈਫੁਦੀਨ ਕਿਚਲੂ ਪਬਲਿਕ ਸਕੂਲ, ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਅਤੇ ਆਈ.ਐਸ.ਐਫ. ਕਾਲਜ ਆਫ਼ ਨਰਸਿੰਗ ਵਲੋਂ ਸੰਸਥਾ ਦੇ ਸੰਸਥਾਪਕ ਸਵ. ਬਲਦੇਵ ਕ੍ਰਿਸ਼ਨ ਗਰਗ ਦੀ 25ਵੀਂ ਬਰਸੀ ਮੌਕੇ ਬਲਦੇਵ ਕ੍ਰਿਸ਼ਨ ਗਰਗ ਆਡੀਟੋਰੀਅਮ ਹਾਲ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੰਡਤ ਰਾਮ ਚੰਦਰ ਸ਼ਰਮਾ, ਪਾਵਨ ਧਾਮ ਹਰਿਦੁਆਰ ਅਤੇ ਗੀਤਾ ਭਵਨ ਦੇ ਸਵਾਮੀ ਵੇਦਾਂਤ ਪ੍ਰਕਾਸ਼ ਦੀ ਅਗਵਾਈ ਹੇਠ ਸਵ. ਬਲਦੇਵ ਕ੍ਰਿਸ਼ਨ ਗਰਗ ਦੀ ਤਸਵੀਰ ‘ਤੇ ਸ਼ਰਧਾ ਦੇ ਫ਼ੁੱਲ ਭੇਟ ਕਰਕੇ ਕੀਤੀ ਗਈ। ਇਸ ਮੌਕੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ, ਕਿਚਲੂ ਪਬਲਿਕ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ, ਕੇ.ਪੀ.ਐਸ. ਸਕੂਲ ਦੀ ਡਾਇਰੈਕਟਰ ਸੁਨੀਤਾ ਗਰਗ, ਸਮਾਜ ਸੇਵੀ ਯੋਗੇਸ਼ ਗਰਗ, ਭਾਜਪਾ ਆਗੂ ਰਾਹੁਲ ਗਰਗ, ਆਈ.ਐਸ.ਐਫ. ਕਾਲਜ ਦੇ ਸਕੱਤਰ ਅਤੇ ਟੀ.ਐਲ.ਐਫ. ਸਕੂਲ ਦੇ ਚੇਅਰਮੈਨ ਇੰਜ. ਜਨੇਸ਼ ਗਰਗ, ਟੀ.ਐਲ.ਐਫ. ਦੀ ਡਾਇਰੈਕਟਰ ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਸਾਬਕਾ ਸਟੇਟ ਕਮਿਸ਼ਨਰ ਨਿਧੜਕ ਸਿੰਘ ਬਰਾੜ, ਡੀਨ ਇਗਜ਼ਾਮੀਨੇਸ਼ਨ ਇੰਜ. ਜਸਪ੍ਰੀਤ ਇੰਦਰ ਸਿੰਘ, ਡੀਨ ਸਟੂਡੈਂਟ ਵੈੱਲਫੇਅਰ ਡਾ. ਜੀ.ਐਸ. ਸ਼ਰਮਾ, ਡੀਨ ਡਾ. ਸਿਧਾਰਥ ਮਹਿਨ, ਡੀਨ ਡਾ. ਸ਼ਮਸ਼ੇਰ ਸਿੰਘ, ਟੀ.ਐਲ.ਐਫ. ਦੀ ਪ੍ਰਿੰਸੀਪਲ ਨੀਤੂ ਡਾਂਡੀ, ਡੀਨ ਅਕਾਦਮਿਕ ਰਵਿੰਦਰ ਕੌਰ, ਡਾਇਰੈਕਟਰ ਗਗਨਦੀਪ ਸਿੰਘ, ਕਿਚਲੂ ਪਬਲਿਕ ਸਕੂਲ ਦੇ ਡੀਨ ਮਲਕੀਤ ਸਿੰਘ, ਪ੍ਰਿੰਸੀਪਲ ਹੇਮ ਪ੍ਰਭਾ ਸੂਦ ਸਮੇਤ ਵੱਖ-ਵੱਖ ਸੰਸਥਾਵਾਂ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਸ਼ਰਧਾਂਜਲੀ ਅਰਪਿਤ ਕੀਤੀ। ਐਡਵੋਕੇਟ ਸੁਨੀਲ ਗਰਗ ਨੇ ਸਵ. ਬਲਦੇਵ ਕ੍ਰਿਸ਼ਨ ਗਰਗ ਦੇ ਜੀਵਨ, ਸੰਘਰਸ਼ ਅਤੇ ਸਮਾਜ ਸੇਵਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ 1984 ਵਿਚ ਸਵ. ਬਲਦੇਵ ਕ੍ਰਿਸ਼ਨ ਗਰਗ ਵਲੋਂ ਲਗਾਇਆ ਗਿਆ ਆਈ.ਐਸ.ਐਫ. ਸੰਸਥਾ ਦਾ ਬੂਟਾ ਅੱਜ ਇਕ ਵਿਸ਼ਾਲ ਦਰਖਤ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 1989 ਵਿਚ ਸਥਾਪਿਤ ਡਾ. ਸੈਫੁਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਜ ਸੂਬੇ ਦੇ ਨਾਮਵਰ ਸਕੂਲਾਂ ਵਿਚ ਸ਼ੁਮਾਰ ਹੈ ਅਤੇ ਇਹ ਸਭ ਉਨ੍ਹਾਂ ਦੀ ਦੂਰ-ਦਰਸ਼ੀ ਸੋਚ ਦਾ ਨਤੀਜਾ ਹੈ। ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਆਈ.ਐਸ.ਐਫ. ਕਾਲਜ ਵਿਚ ਪੜ੍ਹੇ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਵਿਚ ਉੱਚ ਅਹੁਦਿਆਂ ‘ਤੇ ਸੇਵਾਵਾਂ ਨਿਭਾ ਰਹੇ ਹਨ। ਇਸੇ ਤਰ੍ਹਾਂ ਟੀ.ਐਲ.ਐਫ. ਅਤੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵੀ ਦੇਸ਼-ਵਿਦੇਸ਼ ਵਿਚ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ। ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਸਾਰਿਆਂ ਨੂੰ ਸਵ. ਬਲਦੇਵ ਕ੍ਰਿਸ਼ਨ ਗਰਗ ਵਲੋਂ ਦਿੱਤੇ ਸਿਧਾਂਤਾਂ ‘ਤੇ ਚੱਲਣ ਦੀ ਅਪੀਲ ਕੀਤੀ। ਡਾ. ਮੁਸਕਾਨ ਗਰਗ ਨੇ ਸਾਰਿਆਂ ਨੂੰ ਸਮਾਜ ਦੀ ਸੇਵਾ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕਰਨ ਦਾ ਸੰਦੇਸ਼ ਦਿੱਤਾ, ਜਦ ਕਿ ਪ੍ਰਿੰਸੀਪਲ ਨੀਤੂ ਡਾਂਡੀ ਨੇ ਕਿਹਾ ਕਿ ਸੰਸਥਾਪਕ ਦਾ ਵਿਜ਼ਨ ਨੌਜਵਾਨਾਂ ਨੂੰ ਮਨੁੱਖਤਾ ਅਤੇ ਉੱਚ ਆਦਰਸ਼ਾਂ ਨਾਲ ਅੱਗੇ ਵਧਣ ਲਈ ਲਗਾਤਾਰ ਪ੍ਰੇਰਿਤ ਕਰਦਾ ਹੈ। ਸਮਾਗਮ ਦੇ ਅੰਤ ਵਿਚ ਸਮੂਹਿਕ ਅਰਦਾਸ ਅਤੇ ਪ੍ਰਾਰਥਨਾ ਉਪਰੰਤ ਲੰਗਰ ਪ੍ਰਸਾਦ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਮੁਸਲਮਾਨ ਫਰੰਟ ਪੰਜਾਬ ਦੇ ਮੈਂਬਰਾਂ ਨੇ ਬਾਘਾ ਪੁਰਾਣਾ ਵਿਖੇ ਕੀਤੀ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਮੁੱਖ ਅਧਿਆਪਕ ਰਿਸ਼ੀ ਮਨਚੰਦਾ ਤੇ ਸੀਨੀ. ਪੱਤਰਕਾਰ ਨਿਸ਼ੀ ਮਨਚੰਦਾ ਨੂੰ ਸਦਮਾ, ਪਿਤਾ ਦਾ ਦਿਹਾਂਤ
Ad Position 24
No active advertisement