ਬਾਘਾ ਪੁਰਾਣਾ, 21 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਮੁਸਲਿਮ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਮੈਂਬਰਾਂ ਵਲੋਂ ਡਾ: ਫਕੀਰ ਮੁਹੰਮਦ ਨਿਹਾਲ ਸਿੰਘ ਵਾਲਾ ਸੂਬਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਬਾਘਾ ਪੁਰਾਣਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ| ਇਸ ਮੌਕੇ ਜਨਾਬ ਨੂਰ ਮੁਹੰਮਦ ਕੈਸ਼ੀਅਰ ਸਟੇਟ ਬਾਡੀ, ਜੀਵਨ ਮਨਾਵਾਂ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੁਹੰਮਦ ਵਿਕੀ ਲੰਡੇ, ਜ਼ਿਲ੍ਹਾ ਸਲਾਹਕਾਰ ਮੁਹੰਮਦ ਲੁਕਮਾਨ ਮਾਣੂੰਕੇ, ਬੂਟਾ ਖਾਨ ਮੋਗਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ| ਮੀਟਿੰਗ ਵਿਚ ਪਹੁੰਚੇ ਹੋਏ ਆਗੂਆਂ ਨੇ ਮੁਸਲਿਮ ਫਰੰਟ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਮਾਲ ਮੁਹੰਮਦ ਕਾਲੇਕੇ ਵਲੋਂ ਮੁਸਲਿਮ ਭਾਈਚਾਰੇ ਨੂੰ ਗੁਮਰਾਹ ਕਰਕੇ ਮੁਸਲਿਮ ਫਰੰਟ ਪੰਜਾਬ ਦਾ ਨਾਂਅ ਵਰਤ ਕੇ ਆਪਣੇ ਆਪ ਨੂੰ ਮੁਸਲਿਮ ਭੁਲਾਈ ਬੋਰਡ ਹਲਕਾ ਬਾਘਾ ਪੁਰਾਣਾ ਦਾ ਚੇਅਰਮੈਨ ਨਾਮਜ਼ਦ ਕਰਵਾ ਲਿਆ| ਜਿਸ ’ਚ ਮੁਸਲਿਮ ਫਰੰਟ ਪੰਜਾਬ ਦੇ ਮੈਂਬਰਾਂ ਨੂੰ ਭਰੋਸੇ ਨਾ ਲੈਂਦੇ ਹੋਏ ਕੁਝ ਨਿੱਜੀ ਗੱਲਾਂ ਲਈ ਗੁਮਰਾਹ ਕੀਤਾ ਹੈ ਅਤੇ ਪੋ੍ਰਟੋਕਾਲ ਦੀ ਉਲੰਘਣਾ ਕਰਦਿਆਂ ਜ਼ਿਲ੍ਹਾ ਮੋਗਾ ਦੀਆਂ ਮੀਟਿੰਗਾਂ ਦੌਰਾਨ ਮੁਸਲਿਮ ਫਰੰਟ ਪੰਜਾਬ ਦੇ ਅਹੁਦੇਦਾਰਾਂ ਦੀਆਂ ਰਿਕਾਰਡਿੰਗਾਂ ਕਰਕੇ ਵਾਇਰਲ ਕੀਤੀਆਂ ਗਈਆਂ ਜੋ ਕਿ ਮੁਸਲਿਮ ਫਰੰਟ ਪੰਜਾਬ ਦੇ ਸੰਵਿਧਾਨ ਦੀ ਉਲੰਘਣਾ ਹੈ| ਉਕਤ ਗਤੀਵਿਧੀਆਂ ਨੂੰ ਵੇਖਦੇ ਹੋਏ ਮੁਸਲਿਮ ਫਰੰਟ ਪੰਜਾਬ ਦੇ ਮੈਂਬਰਾਂ ਵਲੋਂ ਜਮਾਲ ਮੁਹੰਮਦ ਕਾਲੇਕੇ ਨੂੰ ਮੁਸਲਿਮ ਫਰੰਟ ਦੀਆਂ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ 15 ਦਿਨਾਂ ਵਿਚ ਉਸ ਨੂੰ ਆਪਣੇ ਪੱਖ ਵਿਚ ਸਫਾਈ ਦੇਣ ਦਾ ਸਮਾਂ ਦਿੱਤਾ ਗਿਆ ਹੈ| ਜਮਾਲ ਮੁਹੰਮਦ ਦੇ ਮੁਅੱਤਲੀ ਦੌਰਾਨ ਮੁਸਲਿਮ ਫਰੰਟ ਪੰਜਾਬ ਦੀਆਂ ਗਤੀਵਿਧੀਆਂ ’ਚ ਸ਼ਾਮਿਲ ਹੋਣ ’ਤੇ ਵੀ ਰੋਕ ਲਗਾਈ ਗਈ ਹੈ| ਇਸ ਮੌਕੇ ਚੇਅਰਮੈਨ ਮੁਸ਼ਤਾਕ ਅਲੀ ਸ਼ਿੰਦਾ, ਹਲਕਾ ਪ੍ਰਧਾਨ ਮੇਹਰ ਦੀਨ ਭੋਲਾ ਰਾਜੇਆਣਾ, ਯੂਸਫ ਖਾਨ ਵੈਰੋਕੇ, ਇਕਬਾਲ ਖਾਨ, ਤੇਜਪਾਲ ਰੋਡੇ, ਰਾਜਦੀਨ ਰਾਜੇਆਣਾ, ਭੋਲਾ ਖਾਨ, ਜੀਤ ਖਾਨ ਮਾੜੀ, ਰੇਸ਼ਮ ਦੀਨ ਮੱਲੀਆਂ, ਡਾ: ਆਬਿਦ. ਇਕਬਾਲ ਖਾਨ, ਤਰਸੇਮ ਖਾਨ ਲੰਡੇ, ਬੂਟਾ ਖਾਨ ਮਾਣੂੰਕੇ, ਮੁਹੰਮਦ ਸੋਹਬ ਰਾਜੇਆਣਾ, ਜੈਕੀ ਖਾਨ, ਮੁਹੰਮਦ ਇਕਬਾਲ ਸਮਾਧ ਭਾਈ, ਸਲੀਮ ਖਾਨ ਲੰਡੇ, ਅਮੀਨ ਖਾਨ ਸਮਾਧ ਭਾਈ, ਸਲੀਮ ਮੁਹੰਮਦ ਆਦਿ ਮੁਸਲਿਮ ਫਰੰਟ ਪੰਜਾਬ ਦੇ ਮੈਂਬਰ ਹਾਜ਼ਰ ਸਨ|