03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਦਿੱਲੀ ਕਾਨਵੈਂਟ ਸਕੂਲ ਦੀ ਨੰਨ੍ਹੀ ਵਿਦਿਆਰਥਣ ਤਕਸ਼ਵੀ ਅਰੋੜਾ ਨੇ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 30-07-2026
ਫ਼ਤਿਹਗੜ੍ਹ ਪੰਜਤੂਰ, 29 ਜੁਲਾਈ (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਫ਼ਤਿਹਗੜ੍ਹ ਪੰਜਤੂਰ ਦੇ ਪ੍ਰਿੰਸੀਪਲ ਨਮਰਤਾ ਭੱਲਾ ਦੀ ਅਗਵਾਈ ਹੇਠ ਬੱਚਿਆਂ ਨੂੰ ਹਰੇਕ ਤਰ੍ਹਾਂ ਦੀ ਮੁਹਾਰਤ ਹਾਸਲ ਕਰਵਾਈ ਜਾਂਦੀ ਹੈ, ਇਸੇ ਹੀ ਤਹਿਤ ਸਕੂਲ ਦੀ ਨੰਨ੍ਹੀ ਵਿਦਿਆਰਥਣ ਤਕਸ਼ਵੀ ਅਰੋੜਾ ਪੁੱਤਰੀ ਸਾਗਰ ਅਰੋੜਾ ਨੇ ਵਿਰਸਾ ਫ਼ਸਟ ਦਾ ਪ੍ਰਾਈਡ ਆਫ਼ ਪੰਜਾਬ ਸੀਜ਼ਨ ਛੇਵਾਂ, ਭਾਨੂ ਈਵੈਂਟ ਐਂਡ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਵਲੋਂ ਅੰਮ੍ਰਿਤਸਰ ਵਿਖੇ ਕਰਵਾਏ ਗਿੱਧੇ ਅਤੇ ਭੰਗੜੇ ਦੀ ਪ੍ਰਤੀਯੋਗਤਾ ਵਿਚ ਭਾਗ ਲਿਆ। ਨੰਨ੍ਹੀ ਵਿਦਿਆਰਥਣ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਇਸ ਪ੍ਰਤੀਯੋਗਤਾ ਵਿਚ ਦੂਜਾ ਸਥਾਨ ਹਾਸਲ ਕੀਤਾ ਅਤੇ ਆਪਣਾ ਅਤੇ ਆਪਣੇ ਮਾਪਿਆਂ ਦੇ ਨਾਲ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ। ਇਸ ਮੌਕੇ ਤਕਸ਼ਵੀ ਅਰੋੜਾ ਨੂੰ ਨਗਦ ਰਾਸ਼ੀ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸਕੂਲ ਦੇ ਅਧਿਆਪਕ ਸਾਗਰ ਅਰੋੜਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਬੱਚਿਆਂ ਦੀ ਰੁਚੀ ਖੇਡ, ਚਿੱਤਰਕਾਰੀ, ਸੰਗੀਤ, ਪੜ੍ਹਾਈ, ਵਿਗਿਆਨ ਜਾਂ ਹੋਰ ਕਿਸੇ ਖੇਤਰ ਵਿਚ ਹੈ, ਸਾਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ। ਬੱਚਿਆ ਦੀ ਜਿਗਿਆਸਾ ਨੂੰ ਰੋਕਣ ਦੀ ਬਜਾਏ ਸਹੀ ਉਨ੍ਹਾਂ ਨੂੰ ਦਿਸ਼ਾ ਦਿਓ, ਕੰਮ ਪੂਰਾ ਕਰਨ ‘ਤੇ ਹੌਸਲਾ ਵਧਾਓ, ਗ਼ਲਤੀਆਂ ਤੋਂ ਸਿੱਖਣ ਦਿਓ ਹਰ ਗ਼ਲਤੀ ਤੇ ਡਾਂਟਣ ਦੀ ਬਜਾਏ ਸਮਝਾਓ। ਜਿਸ ਦੇ ਨਾਲ ਬੱਚੇ ਅੰਦਰ ਵਧੀਆ ਵਿਚਾਰ ਤੇ ਮਨੋ ਵਿਗਿਆਨ ਵਿਚ ਵਾਧਾ ਹੁੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀ ਜੈਅੰਤੀ ‘ਸਮਾਜਿਕ ਸਦਭਾਵਨਾ ਕਲਸ਼ ਯਾਤਰਾ’ ਨਾਲ ਸ਼ਾਨਦਾਰ ਢੰਗ ਨਾਲ ਮਨਾਈ ਜਾਵੇਗੀ : ਕ੍ਰਿਸ਼ਨਾ ਬੇਦੀ... ਅਗਲੀ ਖ਼ਬਰ ਕਰੀਅਰ ਜੋਨ ਮੋਗਾ ਦੀ ਵਿਦਿਆਰਥਣ ਨੇ ਹਾਸਲ ਕੀਤੇ 63 ਸਕੋਰ
Ad Position 24
No active advertisement