ਦੋ ਰੋਜ਼ਾ ਵਿਗਿਆਨਕ ਦੋ ਰੋਜ਼ਾ ਸਮਾਗਮ ਅੱਜ ਤੋ
ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਧਰਤੀ ‘ਤੇ ਜਨਮੇ ਵਿਸ਼ਵ ਪ੍ਰਸਿੱਧ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਜਨਮਦਾਤਾ ਡਾ. ਨਰਿੰਦਰ ਸਿੰਘ ਕਪਾਨੀ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਵਿਗਿਆਨਕ ਸਮਾਗਮ 30 ਅਤੇ 31 ਅਕਤੂਬਰ ਸੈਕਰਡ ਹਾਰਟ ਸਕੂਲ, ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ।
ਡ
ਡਿਪਟੀ ਕਮਿਸ਼ਨਰ ਸਾਗਰ ਸੇਤੀਆ
30-10-2026
ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਧਰਤੀ ‘ਤੇ ਜਨਮੇ ਵਿਸ਼ਵ ਪ੍ਰਸਿੱਧ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਜਨਮਦਾਤਾ ਡਾ. ਨਰਿੰਦਰ ਸਿੰਘ ਕਪਾਨੀ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਵਿਗਿਆਨਕ ਸਮਾਗਮ 30 ਅਤੇ 31 ਅਕਤੂਬਰ ਸੈਕਰਡ ਹਾਰਟ ਸਕੂਲ, ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ‘ਸੀਮਾਵਾਂ ਤੋਂ ਪਾਰ ਵਿਗਿਆਨ ਰੌਸ਼ਨੀ ਤੋਂ ਜੀਵਨ ਤੱਕ, ਧਰਤੀ ਤੋਂ ਪੁਲਾੜ ਤੱਕ’ ਵਿਸ਼ੇ ‘ਤੇ ਆਧਾਰਿਤ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਖੋਜ ਦੀ ਭਾਵਨਾ, ਸਿਰਜਣਾਤਮਿਕਤਾ ਅਤੇ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਡਾ. ਕਪਾਨੀ ਦੀਆਂ ਵਿਗਿਆਨਕ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਅਮਿੱਟ ਵਿਰਾਸਤ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂੰ ਕਰਵਾਉਣਾ ਵੀ ਇਸ ਉਪਰਾਲੇ ਦਾ ਅਹਿਮ ਮਕਸਦ ਹੈ। ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਕਿਹਾ ਕਿ ਡਾ. ਨਰਿੰਦਰ ਸਿੰਘ ਕਪਾਨੀ ਦਾ ਜਨਮ 31 ਅਕਤੂਬਰ, 1926 ਨੂੰ ਮੋਗਾ, ਪੰਜਾਬ ਵਿਖੇ ਹੋਇਆ ਸੀ। ਉਨ੍ਹਾਂ ਨੇ ਆਪਟੀਕਲ ਫਾਈਬਰਾਂ ਰਾਹੀਂ ਤਸਵੀਰਾਂ ਅਤੇ ਜਾਣਕਾਰੀ ਭੇਜਣ ਦੇ ਖੇਤਰ ਵਿਚ ਮਹੱਤਵਪੂਰਨ ਖੋਜ ਕੀਤੀ, ਜਿਸ ਨੇ ਆਧੁਨਿਕ ਫਾਈਬਰ-ਆਪਟਿਕ ਸੰਚਾਰ ਤਕਨਾਲੋਜੀ ਦੀ ਨੀਂਹ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ।