01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪੰਜਾਬ ਰੋਡਵੇਜ਼ ਕਰਮਚਾਰੀ ਦਲ, ਕੰਟਰੈਕਟ ਵਰਕਰ ਅਤੇ ਪੈਨਸ਼ਨਰਾਂ ਨੇ ਕੀਤੀ ਗੇਟ ਰੈਲੀ

Ad Position 21
No active advertisement
ਅਜੀਤ ਡੈਸਕ 01-08-2026
ਮੋਗਾ, 31 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਮੁਲਾਜ਼ਮ, ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਤਾਲਮੇਲ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਰੋਡਵੇਜ਼ ਕਰਮਚਾਰੀ ਦਲ, ਕੰਟਰੈਕਟ ਵਰਕਰ ਯੂਨੀਅਨ ਅਤੇ ਪੈਨਸ਼ਨਰਾਂ ਨੇ ਪੰਜਾਬ ਰੋਡਵੇਜ਼ ਮੋਗਾ ਦੇ ਗੇਟ ’ਤੇ ਭਰਵੀਂ ਰੈਲੀ ਕਰਕੇ ਪੰਜਾਬ ਸਰਕਾਰ ਵਿਰੁੱਧ ਅਰੰਭੇ ਸੰਘਰਸ਼ ਦੀ ਲੜੀ ਤਹਿਤ ਕਰਮਚਾਰੀ, ਪੈਨਸ਼ਨਰਜ਼ ਅਤੇ ਠੇਕੇ ਆਧਾਰਿਤ ਕਾਮਿਆਂ ਨੇ ਫੈਸਲਾ ਕੀਤਾ ਕਿ ਉਹ 7 ਅਗਸਤ ਦੀ ਪ੍ਰਸਤਾਵਿਤ ਚੰਡੀਗੜ੍ਹ ਮਹਾਂ ਰੈਲੀ ਵਿਚ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਸੰਬੋਧਨ ਕਰਦਿਆਂ ਪਲਵਿੰਦਰ ਸਿੰਘ ਬਰਾਂਚ ਪ੍ਰਧਾਨ ਕਰਮਚਾਰੀ ਦਲ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਵਿਚ ਪੰਜਾਬ ਸਰਕਾਰ ਵਲੋਂ ਕਰਮਚਾਰੀਆਂ ਨੂੰ 18 ਫੀਸਦੀ ਮਹਿੰਗਾਈ ਭੱਤਾ ਘੱਟ ਦੇਣ, ਰੋਡਵੇਜ਼ ਇੰਸਪੈਕਟਰਾਂ ਅਤੇ ਸਿਵਲ ਸਪਲਾਈ ਇੰਸਪੈਕਟਰਾਂ ਤਨਖਾਹ ਸਕੇਲ ਬਰਾਬਰ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਅਤੇ ਏ. ਸੀ. ਪੀ. ਸਕੀਮ ਮੁੜ ਬਹਾਲ ਨਾ ਕਰਨ ਕਰਕੇ ਭਾਰੀ ਨਿਰਾਸ਼ਾ ਹੈ। ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਨੇ ਦੱਸਿਆ ਪੰਜਾਬ ਰੋਡਵੇਜ਼ ਵਿਚ ਕਈ ਸਾਲ ਠੇਕੇ ’ਤੇ ਕੰਮ ਕਰਕੇ ਤੇ ਟੈਸਟ ਪਾਸ ਕਰਕੇ ਸਰਕਾਰ ਦੇ ਮਾਸਟਰ ਰੋਲ ’ਤੇ ਆ ਚੁੱਕੇ ਹਨ ਪਰ ਕਈ ਸਾਲ ਬੀਤ ਜਾਣ ’ਤੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਗਈਆਂ ਤੇ ਉਨ੍ਹਾਂ ਨੂੰ ਰੈਗੂਲਰ ਕਰਮਚਾਰੀਆਂ ਵਾਲੀਆਂ ਸਹੂਲਤਾਂ ਦੇਣ ਵਿਚ ਟਰਾਂਸਪੋਰਟ ਵਿਭਾਗ ਫੇਲ੍ਹ ਹੈ। ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਨਰੇਸ਼ ਕੁਮਾਰ ਬਰਾਂਚ ਪ੍ਰਧਾਨ ਮੋਗਾ ਨੇ ਵੀ ਮਹਾਂ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰਮਚਾਰੀਆਂ ਤੇ ਪੈਨਸ਼ਨਰਜ਼ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਫੇਲ੍ਹ ਹੋਈ ਹੈ। ਇਸ ਲਈ ਲੋਕ ਇਸ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾ ਚੁੱਕੇ ਹਨ। ਰੈਲੀ ਵਿਚ ਪ੍ਰਦੀਪ ਸਿੰਘ ਤੂਰ ਇੰਸਪੈਕਟਰ, ਵਰਿੰਦਰ ਸਿੰਘ ਖੋਸਾ ਪਾਂਡੋ, ਹਰਪ੍ਰੀਤ ਸਿੰਘ ਕੈਸ਼ੀਅਰ, ਦਵਿੰਦਰ ਸਿੰਘ ਜਨਰਲ ਸਕੱਤਰ ਕਰਮਚਾਰੀ ਦਲ, ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੇ ਖੁਸ਼ਪਾਲ ਰਿਸ਼ੀ, ਬਰਾਂਚ ਪ੍ਰਧਾਨ ਫਿਰੋਜ਼ਪੁਰ ਕੁਲਦੀਪ ਸਿੰਘ, ਬੂਟਾ ਸਿੰਘ, ਅਮਰਜੀਤ ਸਿੰਘ, ਜਗਜੀਤ ਸਿੰਘ ਮੀਤ ਪ੍ਰਧਾਨ, ਬਸੰਤ ਸਿੰਘ ਪੈਟਰਨ, ਪ੍ਰਸ਼ੋਤਮ ਲਾਲ, ਮਾਮ ਚੰਦ, ਰਮੇਸ਼ ਕੁਮਾਰ ਐਸ. ਐਸ., ਜਲਜੀਤ ਸਿੰਘ ਡਰਾਈਵਰ, ਮੰਗਲ ਸਿੰਘ ਢਿੱਲੋਂ, ਸ਼ੇਰ ਸਿੰਘ, ਜੌਨ ਹੈਮਿਲਟਨ ਆਦਿ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਅਜੀਤਵਾਲ ਕਾਲਜ ਦੇ ਅੱਵਲ ਅਗਲੀ ਖ਼ਬਰ 8 ਤੋਂ 10 ਘੰਟੇ ਦੀ ਪੂਰੀ ਨੀਂਦ ਚੰਗੀ ਸਿਹਤ ਲਈ ਬੇਹੱਦ ਜ਼ਰੂਰੀ-ਡਾ. ਗੁਰਪ੍ਰੀਤ ਸਿੰਘ ਢਿੱਲੋਂ
Ad Position 24
No active advertisement